27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਵਿਖੇ ਸਪਤ ਸ਼ਕਤੀ ਸੰਗਮ ਦਾ ਆਯੋਜਨ

ਅਜੀਤ ਡੈਸਕ 28-01-2026
ਭੀਖੀ, 27 ਜਨਵਰੀ (ਬਲਕਾਰ ਸਿੰਘ ਸਹੋਤਾ)- ਸਥਾਨਕ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਸਕੂਲ ਵਿਖੇ ਸਪਤ ਸ਼ਕਤੀ ਸੰਗਮ-2026 ਸਮਾਗਮ ਦਾ ਆਯੋਜਨ ਕੀਤਾ ਗਿਆ, ਜੋ ਏਕਤਾ, ਗਿਆਨ, ਸੰਸਕਿ੍ਤੀ, ਸਿੱਖਿਆ, ਸਮਰਸਤਾ ਅਤੇ ਸੇਵਾ ਦੇ ਉੱਚੇ ਆਦਰਸ਼ਾਂ ਨੂੰ ਸਮਰਪਿਤ ਰਿਹਾ | ਸਮਾਗਮ ਦੀ ਪ੍ਰਧਾਨਗੀ ਸਕੂਲ ਪ੍ਰਬੰਧਕ ਕਮੇਟੀ ਦੀ ਮੈਂਬਰ ਨੀਲਮ ਮਨਚੰਦਾ ਨੇ ਕੀਤੀ ਅਤੇ ਮੁੱਖ ਵਕਤਾ ਵਜੋਂ ਅਧਿਆਪਕਾ ਪੂਨਮ ਸ਼ਰਮਾ ਤੇ ਬ੍ਰਹਮਾਕੁਮਾਰੀ ਆਸ਼ਰਮ ਭੀਖੀ ਦੀ ਸੰਚਾਲਿਕਾ ਦੀਦੀ ਰੂਪਿੰਦਰ ਨੇ ਸ਼ਿਰਕਤ ਕੀਤੀ | ਉਨ੍ਹਾਂ ਦੱਸਿਆ ਕਿ ਪਰਿਵਾਰ ਅਤੇ ਸਮਾਜ ਦੇ ਕਲਿਆਣ 'ਚ ਨਾਰੀ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ | ਉਨ੍ਹਾਂ ਕਿਹਾ ਕਿ ਸੰਤੁਲਿਤ ਅਤੇ ਆਪਸੀ ਸਮਝ ਨਾਲ ਬਣਿਆ ਪਰਿਵਾਰ ਹੀ ਸਮਾਜ ਦੀ ਮਜ਼ਬੂਤ ਨੀਂਹ ਹੁੰਦਾ ਹੈ | ਭਾਰਤੀ ਸੰਸਕਿ੍ਤੀ ਦੀ ਸਹੀ ਸਮਝ ਸਮਾਜ ਨੂੰ ਸਹੀ ਦਿਸ਼ਾ ਦਿਖਾਉਂਦੀ ਹੈ ਅਤੇ ਸਾਂਝੇ ਉਪਰਾਲਿਆਂ ਨਾਲ ਹੀ ਸਮਾਜ ਦੀ ਪ੍ਰਗਤੀ ਸੰਭਵ ਹੈ | ਮੈਡਮ ਸਰੋਜ ਰਾਣੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਸ਼ਿਵ ਮੰਦਰ ਮਹਿਲਾ ਮੰਡਲੀ ਦੀ ਬਿਮਲਾ ਦੇਵੀ, ਉਰਮਿਲਾ ਰਾਣੀ, ਕਮਲੇਸ਼ ਰਾਣੀ, ਅਰਚਨਾ ਰਾਣੀ, ਪ੍ਰਭਾ ਰਾਣੀ ਅਤੇ ਸੁਨੀਤਾ ਰਾਣੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਕੋਟੜਾ ਕਲਾਂ ਵਿਖੇ ਕੇਸਾਧਾਰੀ ਬੱਚਿਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਹਰਮਨਜੋਤ ਸਿੰਘ ਨੇ ਰਾਜ ਪੱਧਰੀ ਫੈਂਸਿੰਗ ਮੁਕਾਬਲਿਆਂ 'ਚ ਸੋਨ ਤਗਮਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।