28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਕੱਲ੍ਹ ਭੋਗ ’ਤੇ ਵਿਸ਼ੇਸ਼- ਸਵ. ਸ੍ਰੀਮਤੀ ਪੁਸ਼ਪਾ ਖੋਸਲਾ

ਕੋਟਕਪੂਰਾ- ਬੀਤੇ ਕੱਲ੍ਹ ਅਕਾਲ ਚਲਾਣਾ ਕਰ ਗਏ ਸ਼੍ਰੀਮਤੀ ਪੁਸ਼ਪਾ ਖੋਸਲਾ (ਧਰਮਪਤਨੀ ਸਵ. ਸ਼੍ਰੀ ਭੀਮ ਸੈਨ ਪਟਵਾਰੀ) ਆਪਣੇ ਸਾਦੇ ਸੁਭਾਅ, ਧਾਰਮਿਕ ਵਿਚਾਰਾਂ, ਨਿਮਰ ਵਿਵਹਾਰ ਅਤੇ ਹਰ ਕਿਸੇ ਪ੍ਰਤੀ ਆਪਣੇਪਨ ਦੀ ਭਾਵਨਾ ਕਾਰਨ ਆਪਣੇ ਜਾਣਕਾਰਾਂ ਵਿੱਚ ਵਿਸ਼ੇਸ਼ ਸਥਾਨ ਰੱਖਦੇ ਸਨ।

ਅਜੀਤ ਡੈਸਕ 28-11-2026
ਕੋਟਕਪੂਰਾ- ਬੀਤੇ ਕੱਲ੍ਹ ਅਕਾਲ ਚਲਾਣਾ ਕਰ ਗਏ ਸ਼੍ਰੀਮਤੀ ਪੁਸ਼ਪਾ ਖੋਸਲਾ (ਧਰਮਪਤਨੀ ਸਵ. ਸ਼੍ਰੀ ਭੀਮ ਸੈਨ ਪਟਵਾਰੀ) ਆਪਣੇ ਸਾਦੇ ਸੁਭਾਅ, ਧਾਰਮਿਕ ਵਿਚਾਰਾਂ, ਨਿਮਰ ਵਿਵਹਾਰ ਅਤੇ ਹਰ ਕਿਸੇ ਪ੍ਰਤੀ ਆਪਣੇਪਨ ਦੀ ਭਾਵਨਾ ਕਾਰਨ ਆਪਣੇ ਜਾਣਕਾਰਾਂ ਵਿੱਚ ਵਿਸ਼ੇਸ਼ ਸਥਾਨ ਰੱਖਦੇ ਸਨ। ਉਨ੍ਹਾਂ ਨੇ ਆਪਣੇ ਜੀਵਨ ਵਿੱਚ ਪਰਿਵਾਰ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਹਮੇਸ਼ਾ ਪਹਿਲ ਦਿੱਤੀ। ਉਨ੍ਹਾਂ ਨੇ ਆਪਣੇ ਸਨੇਹ, ਮਮਤਾ ਅਤੇ ਅਸ਼ੀਰਵਾਦ ਨਾਲ ਪਰਿਵਾਰ ਨੂੰ ਹਮੇਸ਼ਾ ਇਕਜੁੱਟ ਰੱਖਿਆ ਅਤੇ ਪਰਿਵਾਰ ਦੇ ਮੈਂਬਰਾਂ ਦਾ ਹਰ ਸੁੱਖ-ਦੁੱਖ ਵਿੱਚ ਸਾਥ ਦਿੱਤਾ। ਉਨ੍ਹਾਂ ਦਾ ਸਾਦਾ ਅਤੇ ਸ਼ਾਂਤ ਸੁਭਾਅ, ਧਾਰਮਿਕ ਆਸਥਾ ਅਤੇ ਹਰ ਕਿਸੇ ਪ੍ਰਤੀ ਸਤਿਕਾਰ ਦੀ ਭਾਵਨਾ ਉਨ੍ਹਾਂ ਨੂੰ ਇੱਕ ਵੱਖਰੀ ਪਛਾਣ ਦਿੰਦੇ ਸੀ। ਉਨ੍ਹਾਂ ਦੇ ਦੇਹਾਂਤ ਨਾਲ ਪਰਿਵਾਰ ਨੂੰ ਡੂੰਘਾ ਸਦਮਾ ਪਹੁੰਚਿਆ ਹੈ। ਉਹ ਆਪਣੇ ਪਿੱਛੇ ਇੱਕ ਪੁੱਤਰ, ਚਾਰ ਧੀਆਂ ਅਤੇ ਸਮੁੱਚਾ ਭਰਿਆ-ਪੂਰਾ ਪਰਿਵਾਰ ਛੱਡ ਗਏ ਹਨ। ਸਵ. ਸ਼੍ਰੀਮਤੀ ਪੁਸ਼ਪਾ ਖੋਸਲਾ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 29 ਨਵੰਬਰ, ਐਤਵਾਰ ਨੂੰ ਗੁਰਦੁਆਰਾ ਸਾਹਿਬ, ਡੇਰਾ ਬਾਬਾ ਕਾਬਲ ਸ਼ਾਹ ਦੇ ਨੇੜੇ, ਐਸ.ਬੀ.ਐਸ. ਕਾਲਜ ਰੋਡ, ਕੋਟਕਪੂਰਾ ਵਿਖੇ ਦੁਪਹਿਰ 12:00 ਵਜੇ ਤੋਂ 1:00 ਵਜੇ ਤੱਕ ਹੋਵੇਗੀ। ਇਸ ਮੌਕੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਰਿਸ਼ਤੇਦਾਰ, ਮਿੱਤਰ ਅਤੇ ਸ਼ੁਭਚਿੰਤਕ ਦਿਵੰਗਤ ਆਤਮਾ ਨੂੰ ਸ਼ਰਧਾਂਜਲੀ ਭੇਟ ਕਰਨਗੇ। -ਅਜੀਤ ਬਿਓਰੋ
ਪਿਛਲੀ ਖ਼ਬਰ ਥੈਲੇਸੀਮੀਆ ਪੀੜਤ ਬੱਚਿਆਂ ਦੀ ਮਦਦ ਲਈ ਖ਼ੂਨਦਾਨ ਕੈਂਪ ਲਗਾਇਆ 51 ਯੂਨਿਟ ਖੂਨ ਇਕੱਤਰ ਅਗਲੀ ਖ਼ਬਰ ਗੁਰਦੁਆਰਾ ਗੁਰੂ ਕਾ ਖੂਹ ਸਾਹਿਬ ਵਿਖੇ ਦੋ ਰੋਜ਼ਾ ਧਾਰਮਿਕ ਸਮਾਗਮ ਅੱਜ ਤੋਂ-ਬਾਬਾ ਮਨਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।