29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਡੀ.ਏ.ਵੀ. ਐਡਵਰਡ ਗੰਜ ਪਬਲਿਕ ਸਕੂਲ ਵਿਖੇ ‘ਹੱਥ ਮਹਿੰਦੀ’ ਗਤੀਵਿਧੀ ਕਰਵਾਈ

ਮਲੋਟ, 28 ਅਕਤੂਬਰ (ਪਾਟਿਲ)-ਡੀ. ਏ.

ਅਜੀਤ ਡੈਸਕ 29-10-2026
ਮਲੋਟ, 28 ਅਕਤੂਬਰ (ਪਾਟਿਲ)-ਡੀ.ਏ.ਵੀ. ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਵਿਖੇ ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਕਰਵਾ ਚੌਥ ਮੌਕੇ 8ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ‘ਹੱਥ ਮਹਿੰਦੀ’ ਗਤੀਵਿਧੀ ਕਰਵਾਈ ਗਈ ਜਿਸ ’ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਪ੍ਰੋਗਰਾਮ ਵਿਚ ਸਕੂਲ ਦੇ ਚੇਅਰਮੈਨ ਰਵੀ ਛਾਬੜਾ ਦੀ ਪਤਨੀ ਸ਼ਿਖਾ ਛਾਬੜਾ, ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਦੀ ਪਤਨੀ ਨਕਿਤਾ ਸ਼ਰਮਾ ਅਤੇ ਸਕੂਲ ਦੀ ਸਾਬਕਾ ਵਿਦਿਆਰਥਣ ਤੇ ਚਮੜੀ ਰੋਗਾਂ ਦੇ ਮਾਹਿਰ ਅੰਕਿਤਾ ਚੁੱਘ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਮਹਿੰਦੀ ਸਿਰਫ਼ ਇਸ ਨਵੇਂ ਯੁੱਗ ਵਿਚ ਹੀ ਪ੍ਰਚਲਿਤ ਨਹੀਂ ਹੈ, ਸਗੋਂ ਬਹੁਤ ਸਮੇਂ ਤੋਂ ਚੱਲੀ ਆ ਰਹੀ ਹੈ। ਅੱਜ ਵੀ ਸਾਰੀਆਂ ਕੁੜੀਆਂ ਤੇ ਔਰਤਾਂ ਇਸ ਨੂੰ ਬਹੁਤ ਉਤਸ਼ਾਹ ਨਾਲ ਲਗਾਉਂਦੀਆਂ ਹਨ।ਸਾਡੀ ਭਾਰਤੀ ਪਰੰਪਰਾ ਵਿਚ, ਮਹਿੰਦੀ ਪ੍ਰਾਚੀਨ ਸਮੇਂ ਤੋਂ ਪ੍ਰਚਲਿਤ ਹੈ, ਕਿਉਂਕਿ ਇਹ ਔਰਤਾਂ ਦੇ ਸ਼ਿੰਗਾਰ ਦਾ ਇਕ ਅਨਿੱਖੜਵਾਂ ਅੰਗ ਹੈ, ਜਿਸ ਤੋਂ ਬਿਨਾਂ ਹਰ ਰਸਮ ਨੂੰ ਅਧੂਰਾ ਮੰਨਿਆ ਜਾਂਦਾ ਹੈ। ਕਰਵਾ ਚੌਥ ’ਤੇ ਔਰਤਾਂ ਆਪਣੇ ਪਤੀਆਂ ਦੀ ਲੰਮੀ ਉਮਰ ਲਈ ਪ੍ਰਾਰਥਨਾ ਕਰਦੀਆਂ ਹਨ। ਸਾਨੂੰ ਹਰ ਤਿਉਹਾਰ ਖੁਸ਼ੀ ਨਾਲ ਅਤੇ ਮਿਲਜੁਲ ਕੇ ਮਨਾਉਣਾ ਚਾਹੀਦਾ ਹੈ।
ਪਿਛਲੀ ਖ਼ਬਰ ਨਸ਼ਿਆਂ ਦੇ ਖ਼ਾਤਮੇ ਲਈ ਸਮਾਜ ਦੇ ਹਰ ਵਰਗ ਨੂੰ ਇਕਜੁੱਟ ਹੋ ਕੇ ਹੰਭਲਾ ਮਾਰਨ ਦੀ ਲੋੜ-ਭਾਈ ਸੁਖਦੇਵ ਸਿੰਘ ਮੋਹਲਾਂ ਅਗਲੀ ਖ਼ਬਰ ਯੂਥ ਅਕਾਲੀ ਦਲ ਵਲੋਂ ਮੰਡੀ ਕਿੱਲਿਆਂਵਾਲੀ ’ਚ ਵਰਕਰ ਸੰਮੇਲਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।