14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸਿਲਵਰ ਓਕਸ ਸਕੂਲ ਸੇਵੇਵਾਲਾ ਦੇ ਵਿਦਿਆਰਥੀਆਂ ਨੇ ਵਿੱਦਿਅਕ ਫ਼ੇਰਾ ਲਗਾਇਆ ਸਾਬਕਾ ਮੁੱਖ ਮੰਤਰੀ ਦੇ ਪਿੰਡ ਦੀ ਮੰਡੀ ਬਰੀਵਾਲਾ ’ਚ ਸੀਵਰੇਜ ਪ੍ਰਬੰਧਾਂ ਦਾ ਹਾਲ ਮਾੜਾ ਲੋਕ , ਕਿਸਾਨ ਅਤੇ ਰਾਹਗੀਰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ

ਸ੍ਰੀ ਮੁਕਤਸਰ ਸਾਹਿਬ, 13 ਅਕਤੂਬਰ (ਹਰਮਹਿੰਦਰ ਪਾਲ)-ਸਾਬਕਾ ਮੁੱਖ ਮੰਤਰੀ ਸਵ. ਹਰਚਰਨ ਸਿੰਘ ਬਰਾੜ ਦੇ ਪਿੰਡ ਸਰਾਏਨਾਗਾ ਲਾਗਲੀ ਮੰਡੀ ਬਰੀਵਾਲਾ ਦੇ ਸੀਵਰੇਜ ਸਿਸਟਮ ਦੀ ਨਿਕਾਸੀ ਸਥਾਨਕ ਨਿਵਾਸੀਆਂ ਅਤੇ ਆਲੇ-ਦੁਆਲੇ ਦੇ ਪਿੰਡਾਂ ਲਈ ਵੱਡਾ ਸੰਤਾਪ ਬਣ ਚੁੱਕੀ ਹੈ।

ਅਜੀਤ ਡੈਸਕ 14-10-2026
ਸ੍ਰੀ ਮੁਕਤਸਰ ਸਾਹਿਬ, 13 ਅਕਤੂਬਰ (ਹਰਮਹਿੰਦਰ ਪਾਲ)-ਸਾਬਕਾ ਮੁੱਖ ਮੰਤਰੀ ਸਵ. ਹਰਚਰਨ ਸਿੰਘ ਬਰਾੜ ਦੇ ਪਿੰਡ ਸਰਾਏਨਾਗਾ ਲਾਗਲੀ ਮੰਡੀ ਬਰੀਵਾਲਾ ਦੇ ਸੀਵਰੇਜ ਸਿਸਟਮ ਦੀ ਨਿਕਾਸੀ ਸਥਾਨਕ ਨਿਵਾਸੀਆਂ ਅਤੇ ਆਲੇ-ਦੁਆਲੇ ਦੇ ਪਿੰਡਾਂ ਲਈ ਵੱਡਾ ਸੰਤਾਪ ਬਣ ਚੁੱਕੀ ਹੈ। ਹਾਲਾਂਕਿ ਸਵੱਛ ਭਾਰਤ ਮਿਸ਼ਨ ਅਤੇ 15ਵੇਂ ਵਿੱਤ ਕਮਿਸ਼ਨ ਵਲੋਂ ਸੀਵਰੇਜ ਰੱਖ-ਰਖਾਅ, ਪੰਪਿੰਗ ਸਟੇਸ਼ਨਾਂ ਦੇ ਨਵੀਨੀਕਰਨ ਅਤੇ ਡਰੇਨਜ਼ ਸਿਸਟਮ ਸੁਧਾਰਨ ਲਈ ਸਮੇਂ-ਸਮੇਂ ’ਤੇ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ। ਕਰੀਬ 18 ਹਜ਼ਾਰ ਦੀ ਆਬਾਦੀ ਵਾਲੀ ਇਸ ਮੰਡੀ ਦੇ ਸੀਵਰੇਜ ਦੇ ਗੰਦੇ ਪਾਣੀ ਨੂੰ ਪਿੰਡ ਵੜਿੰਗ ਦੇ ਸੇਮਨਾਲੇ ਤੱਕ ਪਹੁੰਚਾਉਣ ਲਈ ਸੜਕ ਦੇ ਨਾਲ-ਨਾਲ ਕਰੀਬ ਡੇਢ ਕਿੱਲੋਮੀਟਰ ਲੰਮਾ ਖ਼ਾਲਾ ਬਣਾਇਆ ਗਿਆ ਹੈ। ਪਿਛਲੇ ਕਈ ਦਹਾਕਿਆਂ ਤੋਂ ਨਗਰ ਪੰਚਾਇਤ ਵਲੋਂ ਇਸ ਖ਼ਾਲੇ ਦੀ ਵਾਰ-ਵਾਰ ਮੁਰੰਮਤ ਤੇ ਨਿਰਮਾਣ ਕਰਵਾਇਆ ਗਿਆ, ਪਰ ਇਹ ਕਦੇ ਵੀ ਸੁਚਾਰੂ ਢੰਗ ਨਾਲ ਚੱਲਦਾ ਵਿਖਾਈ ਨਹੀਂ ਦਿੱਤਾ। ਮੌਜੂਦਾ ਸਮੇਂ ਖ਼ਾਲੇ ਵਿਚ ਪਾਣੀ ਦੀ ਥਾਂ ਗਾਰ, ਕੂੜਾ-ਕਰਕਟ ਅਤੇ ਘਾਹ - ਫੂਸ ਉਗਿਆ ਹੋਇਆ ਹੈ। ਖੁੱਲ੍ਹੇ ਖ਼ਾਲੇ ਦੇ ਬਦਬੂਦਾਰ ਪਾਣੀ ਨਾਲ ਆਲੇ-ਦੁਆਲੇ ਦੇ ਰਹਿ ਵਾਸੀਆਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਓਵਰਫਲੋ ਹੋ ਰਹੇ ਗੰਦੇ ਪਾਣੀ ਦਾ ਸਭ ਤੋਂ ਵੱਡਾ ਖ਼ਮਿਆਜ਼ਾ ਪਿੰਡ ਵੜਿੰਗ ਦੇ ਕਿਸਾਨਾਂ ਤੇ ਰਾਹਗੀਰਾਂ ਨੂੰ ਭੁਗਤਣਾ ਪੈ ਰਿਹਾ ਹੈ। ਪਿੰਡ ਵੜਿੰਗ ਦੇ ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀ ਬਰੀਵਾਲਾ ਵਿਖੇ ਲਿਆਉਣ ਲਈ ਇਹੋ ਮੁੱਖ ਰਸਤਾ ਪੈਂਦਾ ਹੈ। ਖ਼ਾਲੇ ’ਚੋਂ ਪਾਣੀ ਉਛਲ ਕੇ ਸੜਕ ’ਤੇ ਆਉਣ ਕਰਕੇ ਰਸਤਾ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ। ਇੱਥੋਂ ਸਕੂਟਰ-ਮੋਟਰਸਾਈਕਲ ਲੰਘਣਾ ਤਾਂ ਦੂਰ, ਟਰੈਕਟਰ-ਟਰਾਲੀਆਂ ਵੀ ਡਿੱਗਦੇ-ਢਹਿੰਦੇ ਮਸਾਂ ਲੰਘਦੀਆਂ ਹਨ। ਨਗਰ ਪੰਚਾਇਤ ਵਲੋਂ ਪਾਣੀ ਦੀ ਨਿਕਾਸੀ ਲਈ ਇਕ ਜ਼ਮੀਨਦੋਜ ਪਾਈਪ ਲਾਈਨ ਵੀ ਪਾਈ ਗਈ ਸੀ, ਪਰ ਉਹ ਵੀ ਅਧੂਰੀ ਤੇ ਬੰਦ ਪਈ ਹੈ। ਲੋਕਾਂ ਤੇ ਕਿਸਾਨਾਂ ਦੀ ਮੰਗ ਹੈ ਕਿ ਸੇਮਨਾਲੇ ਤੱਕ ਬਣੇ ਡੇਢ ਕਿੱਲੋਮੀਟਰ ਖ਼ਾਲੇ ਦੀ ਚੰਗੀ ਤਰ੍ਹਾਂ ਸਫ਼ਾਈ ਕਰਵਾ ਕੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਯਕੀਨੀ ਬਣਾਈ ਜਾਵੇ। ਜ਼ਮੀਨਦੋਜ ਪਾਈਪ ਲਾਈਨ ਦੇ ਰਹਿੰਦੇ ਅਧੂਰੇ ਕੰਮ ਨੂੰ ਤੁਰੰਤ ਪੂਰਾ ਕਰਕੇ ਇਸ ਨੂੰ ਚਾਲੂ ਕੀਤਾ ਜਾਵੇ। ਵੜਿੰਗ ਤੋਂ ਬਰੀਵਾਲਾ ਜਾਣ ਵਾਲੇ ਮੁੱਖ ਰਸਤੇ ’ਤੇ ਹੁੰਦੇ ਸੀਵਰੇਜ ਦੇ ਓਵਰਫ਼ਲੋ ਨੂੰ ਤੁਰੰਤ ਰੋਕਿਆ ਜਾਵੇ। ਨਗਰ ਪੰਚਾਇਤ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਗੋਇਲ ਨੇ ਦੱਸਿਆ ਕਿ ਮੰਡੀ ਬਰੀਵਾਲਾ ਪਿਛਲੇ ਕਾਫ਼ੀ ਸਮੇਂ ਤੋਂ ਸੀਵਰੇਜ ਦਾ ਪ੍ਰਬੰਧ ਬਹੁਤ ਮਾੜਾ ਹੈ। ਹੁਣ ਕਮੇਟੀ ਵਲੋਂ ਸੀਵਰੇਜ ਟਰੀਟਮੈਂਟ ਪਲਾਂਟ ਦਾ ਕੰਮ ਕਰਵਾਇਆ ਜਾ ਰਿਹਾ ਹੈ। ਪਲਾਂਟ ਮੁਕੰਮਲ ਹੁੰਦੇ ਹੀ ਮੰਡੀ ਵਿਚ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਗਲੀਆਂ ਦੇ ਫ਼ਰਸ਼ਾਂ ਦਾ ਕਰੋੜ ਰੁਪਏ ਦਾ ਟੈਂਡਰ ਹੋਇਆ ਹੈ ਅਤੇ ਜਲਦੀ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਮੰਡੀ ਬੋਰਡ ਦੇ ਐੱਸ.ਡੀ.ਓ. ਪਾਰਸ ਵਰਮਾ ਨੇ ਦੱਸਿਆ ਕਿ ਮੰਡੀ ਬਰੀਵਾਲਾ ਦਾ ਸੀਵਰੇਜ ਪਹਿਲਾਂ ਮੰਡੀ ਬੋਰਡ ਕੋਲ ਸੀ ਤੇ ਹੁਣ ਇਸ ਦਾ ਪ੍ਰਬੰਧ ਸੀਵਰੇਜ ਬੋਰਡ ਵੇਖ ਰਿਹਾ ਹੈ। ਮੰਡੀ ਬਰੀਵਾਲਾ ਵਿਖੇ ਸੀਵਰੇਜ ਟਰੀਟਮੈਂਟ ਪਲਾਂਟ ਬਣਾਇਆ ਜਾ ਰਿਹਾ ਹੈ। ਇਸ ਪਲਾਂਟ ਦਾ ਪਾਣੀ ਸੇਮਨਾਲੇ ਵਿਚ ਪਾਉਣ ਵਾਸਤੇ ਵੜਿੰਗ ਰੋਡ ਉਪਰ ਜ਼ਮੀਨਦੋਜ ਪਾਈਪ ਲੰਘਾਉਣ ਲਈ ਰੇਲਵੇ ਵਿਭਾਗ ਪਾਸੋਂ ਮਨਜ਼ੂਰੀ ਲੈਣ ਲਈ ਕਾਰਵਾਈ ਚੱਲ ਰਹੀ ਹੈ। ਮਨਜ਼ੂਰੀ ਮਿਲਣ ਉਪਰੰਤ ਸੀਵਰੇਜ਼ ਟਰੀਟ ਪਲਾਂਟ ਦਾ ਕੰਮ ਮੁਕੰਮਲ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਮੰਡੀ ਵਿਚ ਸੀਵਰੇਜ ਪਾਇਆ ਜਾਵੇਗਾ।
ਪਿਛਲੀ ਖ਼ਬਰ ਪਿੰਡ ਗੁਰੂਸਰ ਵਿਖੇ ਦੋ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਸਪੀਕਰ ਸੰਧਵਾਂ ਨੇ ਬਾਬਾ ਭੀਮ ਰਾਓ ਅੰਬੇਡਕਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।