ਰਿਟਾ: ਪਟਵਾਰੀ ਬਲਵਿੰਦਰ ਸਿੰਘ ਹਲਕਾ ਬੁਢਲਾਡਾ ਤੇ ਰਿਟਾ: ਪਟਵਾਰੀ ਜਸਕਰਨ ਸਿੰਘ ਹਲਕਾ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਨਿਯੁਕਤ
ਲੰਬੀ, 12 ਅਕਤੂਬਰ (ਮੇਵਾ ਸਿੰਘ)-ਪੰਜਾਬ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਜਿਵੇਂ ਨੇੜੇ ਆ ਰਿਹਾ ਹੈ ਤੇ ਉਧਰੋਂ ਠੰਡ ਦੇ ਮੌਸਮ ਨੇ ਵੀ ਆਪਣੀ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ, ਪ੍ਰੰਤੂ ਸਿਆਸਤ ਦਾ ਮੌਸਮ ਦਿਨ ਬ ਦਿਨ ਗਰਮੀ ਫ਼ੜ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਵਿਚ ਸਿਆਸਤ ਦਾ ਪਾਰਾ ਹੋਰ ਵੀ ਵਧਣ ਦੀ ਉਮੀਦ ਹੈ। ਪੰਜਾਬ ਦੀਆਂ ਸਿਆਸਤ ਵਿਚ ਸਿਆਸੀ ਆਗੂ ਇਧਰੋਂ ਉਧਰ ਤੇ ਉਧਰੋਂ ਇਧਰ ਸਿਆਸੀ ਪਲਟੀਆਂ ਮਾਰ ਰਹੇ ਹਨ।
ਬ
ਬਲਵਿੰਦਰ ਸਿੰਘ ਹਾਕਮਵਾਲਾ (ਸੱਜੇ) ਜਸਕਰਨ ਸਿੰਘ ਗਹਿਰੀ ਬੁੱਟਰ
13-10-2026
ਲੰਬੀ, 12 ਅਕਤੂਬਰ (ਮੇਵਾ ਸਿੰਘ)-ਪੰਜਾਬ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਜਿਵੇਂ ਨੇੜੇ ਆ ਰਿਹਾ ਹੈ ਤੇ ਉਧਰੋਂ ਠੰਡ ਦੇ ਮੌਸਮ ਨੇ ਵੀ ਆਪਣੀ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ, ਪ੍ਰੰਤੂ ਸਿਆਸਤ ਦਾ ਮੌਸਮ ਦਿਨ ਬ ਦਿਨ ਗਰਮੀ ਫ਼ੜ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਵਿਚ ਸਿਆਸਤ ਦਾ ਪਾਰਾ ਹੋਰ ਵੀ ਵਧਣ ਦੀ ਉਮੀਦ ਹੈ। ਪੰਜਾਬ ਦੀਆਂ ਸਿਆਸਤ ਵਿਚ ਸਿਆਸੀ ਆਗੂ ਇਧਰੋਂ ਉਧਰ ਤੇ ਉਧਰੋਂ ਇਧਰ ਸਿਆਸੀ ਪਲਟੀਆਂ ਮਾਰ ਰਹੇ ਹਨ। ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਆਪਣੇ ਗ੍ਰਹਿ ਵਿਖੇ ਪਿੰਡ ਬਾਦਲ ਵਿਖੇ ਅੱਜ ਵੱਖ ਵੱਖ ਹਲਕਿਆਂ ਦੇ ਅਕਾਲੀ ਆਗੂਆਂ ਨੂੰੰ ਮਿਲੇ। ਉਨ੍ਹਾਂ ਸੇਵਾ ਮੁਕਤ ਪਟਵਾਰੀ ਬਲਵਿੰਦਰ ਸਿੰਘ ਹਾਕਮਵਾਲਾ ਨੂੰ ਹਲਕਾ ਬੁਢਲਾਡਾ ਦਾ ਹਲਕਾ ਇੰਚਾਰਜ ਵੀ ਨਿਯੁਕਤ ਕਰਦਿਆਂ ਕਿਹਾ ਕਿ ਇਹ ਨਿਯੁਕਤੀ ਕਰਕੇ ਉਨ੍ਹਾਂ ਨੂੰ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਟਵਾਰੀ ਬਲਵਿੰਦਰ ਸਿੰਘ ਹਲਕਾ ਬੁਢਲਾਡਾ ਵਿਚ ਕਈ ਦਹਾਕਿਆਂ ਤੋਂ ਲੋਕ ਸੇਵਾ ਵਿਚ ਡਟੇ ਹੋਏ ਹਨ। ਜਿਸ ਸਦਕਾ ਉਨ੍ਹਾਂ ਦੀ ਹਲਕੇ ਵਿਚ ਡੂੰਘੀ ਸਾਂਝ ਹੈ ਅਤੇ ਲੋਕ ਉਨ੍ਹਾਂ ਪ੍ਰਤੀ ਭਰੋਸੇ ਅਤੇ ਸਤਿਕਾਰ ਦੀ ਭਾਵਨਾ ਰੱਖਦੇ ਹਨ। ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਬਲਵਿੰਦਰ ਸਿੰਘ ਰਿਟਾ: ਪਟਵਾਰੀ ਨੇ ਉਨ੍ਹਾਂ ਦੀ ਹਲਕਾ ਇੰਚਾਰਜ ਵਜੋਂ ਆਪਣੀ ਨਿਯੁਕਤੀ ਸਮੇਂ 150 ਭਾਜਪਾ ਪਰਿਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਕਰਵਾਇਆ ਸੀ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਪਾਰਟੀ ਪ੍ਰਧਾਨ ਸ: ਬਾਦਲ ਵਲੋਂ ਸੇਵਾਮੁਕਤ ਪਟਵਾਰੀ ਜਸਕਰਨ ਸਿੰਘ ਗਹਿਰੀ ਬੁੱਟਰ ਨੂੰ ਬਠਿੰਡਾ (ਦਿਹਾਤੀ) ਦਾ ਹਲਕਾ ਇੰਚਾਰਜ ਨਿਯੁਕਤ ਕੀਤਾ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ‘ਪਾਣੀਆਂ ਦਾ ਰਾਖਾ’ ਵਜੋਂ ਜਾਣੇ ਜਾਂਦੇ ਜਸਕਰਨ ਸਿੰਘ 2017 ਤੋਂ ਨਹਿਰੀ ਪਟਵਾਰ ਯੂਨੀਅਨ, ਪੰਜਾਬ ਦੇ ਸੂਬਾ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ। 2024 ਵਿਚ ਉਨ੍ਹਾਂ ਨੇ ਭਗਵੰਤ ਮਾਨ ਸਰਕਾਰ ਦੇ ਨਹਿਰੀ ਸਿੰਚਾਈ ਦੇ ਵਧੇ ਹੋਏ ਅੰਕੜੇ ਦਰਜ ਕਰਨ ਦੇ ਹੁਕਮ ਦਾ ਦਲੇਰੀ ਨਾਲ ਵਿਰੋਧ ਕੀਤਾ ਸੀ। ਇਸ ਝੂਠ ਦਾ ਪਰਦਾਫਾਸ਼ ਕਰਨ ਲਈ ਉਨ੍ਹਾਂ ’ਤੇ ਮੁਕੱਦਮਾ ਵੀ ਚਲਾਇਆ ਗਿਆ, ਜਿਸ ਦੇ ਚੱਲਦੇ ਉਨ੍ਹਾਂ ਨੂੰ ਸੇਵਾ ਤੋਂ ਮੁਅੱਤਲ ਵੀ ਕੀਤਾ ਗਿਆ, ਪਰ ਉਹ ਆਪਣੇ ਸਟੈਂਡ ਤੋਂ ਪਿੱਛੇ ਨਹੀਂ ਹਟੇ। ਜਸਕਰਨ ਸਿੰਘ ਨੇ ਆਪਣੀਆਂ ਸੇਵਾਵਾਂ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਰਸਮੀ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਹਨ। ਇਸ ਮੌਕੇ ਚੇਅਰਮੈਨ ਤੇਜਿੰਦਰ ਸਿੰਘ ਮਿੱਡੂਖੇੜਾ, ਜਥੇਦਾਰ ਅਵਤਾਰ ਸਿੰਘ ਵਣਵਾਲਾ, ਮਨਜੀਤ ਸਿੰਘ ਲਾਲਬਾਈ, ਰਣਜੋਧ ਸਿੰਘ ਲੰਬੀ, ਜਗਮੀਤ ਸਿੰਘ ਨੀਟੂ ਤੱਪਾਖੇੜਾ, ਨਵਜਿੰਦਰ ਸਿੰਘ ਕਰਮਗੜ੍ਹ, ਗੁਰਪੀ੍ਰਤ ਸਿੰਘ ਬਾਦਲ, ਅਰਪਨ ਸਿੰਘ ਬੀਦੋਵਾਲੀ ਆਦਿ ਹਲਕਾ ਲੰਬੀ ਦੀ ਸਮੂਹ ਲੀਡਰਸ਼ਿਪ ਦੇ ਆਗੂ ਮੌਜੂਦ ਸਨ।