11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਹਾਦਸਿਆਂ ਨੂੰ ਸੱਦਾ ਦੇ ਰਹੇ ਨੇ ਮੋਗਾ-ਕੋਟਕਪੂਰਾ ਮੁੱਖ ਸੜਕ ਦੇ ਕਿਨਾਰੇ ਪੁੱਟੇ ਵੱਡੇ ਟੋਏ

ਪੰਜਗਰਾਈਂ ਕਲਾਂ, 10 ਅਕਤੂਬਰ (ਸੁਖਮੰਦਰ ਸਿੰਘ ਬਰਾੜ)-ਪੰਜਗਰਾਈਂ ਕਲਾਂ ਵਿਚਕਾਰ ਦੀ ਲੰਘਦੇ ਰਾਜ ਮਾਰਗ ਨੰ. 16 ਦੇ ਕਿਨਾਰਿਆਂ ’ਤੇ ਪੁੱਟੇ ਹੋਏ ਡੂੰਘੇ ਟੋਇਆ ਕਾਰਨ ਹਾਦਸਾ ਵਾਪਰ ਸਕਦਾ ਹੈ।

ਜ਼ਿਲ੍ਹੇ ਦੀਆਂ ਮੰਡੀਆਂ ਵਿਚ 1255 ਮੀਟ੍ਰਿਕ ਟਨ ਝੋਨੇ ਦੀ ਆਮਦ, 700 ਮੀਟ੍ਰਿਕ ਟਨ ਦੀ ਹੋਈ ਖ਼ਰੀਦ 11-10-2026
ਪੰਜਗਰਾਈਂ ਕਲਾਂ, 10 ਅਕਤੂਬਰ (ਸੁਖਮੰਦਰ ਸਿੰਘ ਬਰਾੜ)-ਪੰਜਗਰਾਈਂ ਕਲਾਂ ਵਿਚਕਾਰ ਦੀ ਲੰਘਦੇ ਰਾਜ ਮਾਰਗ ਨੰ. 16 ਦੇ ਕਿਨਾਰਿਆਂ ’ਤੇ ਪੁੱਟੇ ਹੋਏ ਡੂੰਘੇ ਟੋਇਆ ਕਾਰਨ ਹਾਦਸਾ ਵਾਪਰ ਸਕਦਾ ਹੈ। ਪ੍ਰਸ਼ਾਸਨ ਇਨ੍ਹਾਂ ਨੂੰ ਬੰਦ ਕਰਵਾਉਣ ਦੀ ਬਜਾਏ ਕੁੰਭਕਰਨੀ ਨੀਂਦ ਸੁੱਤਾ ਹੋਇਆ ਸ਼ਾਇਦ ਕਿਸੇ ਵੱਡੇ ਹਾਦਸੇ ਦੇ ਵਾਪਰਨ ਦਾ ਇੰਤਜ਼ਾਰ ਕਰ ਰਿਹਾ ਹੈ। ਕੁਝ ਸਮਾਂ ਪਹਿਲਾਂ ਕਿਸੀ ਟੈਲੀਕਾਮ ਕੰਪਨੀ ਵਲੋਂ ਆਪਟੀਕਲ ਕੇਬਲ ਪਾਉਣ ਲਈ ਇਹ ਟੋਏ ਪੁੱਟੇ ਗਏ ਸਨ ਪ੍ਰੰਤੂ ਕੇਬਲ ਪਾਉਣ ਉਪਰੰਤ ਇਨ੍ਹਾਂ ਟੋਇਆਂ ਨੂੰ ਬੰਦ ਤਾਂ ਕੀ ਕਰਨਾ ਸੀ ਸਗੋਂ ਕੋਈ ਚੇਤਾਵਨੀ ਜਾਂ ਸੂਚਨਾ ਬੋਰਡ ਲਗਾਏ ਬਿਨਾਂ ਹੀ ਉਨ੍ਹਾਂ ਨੂੰ ਖੁੱਲ੍ਹੇ ਛੱਡ ਦਿੱਤਾ ਗਿਆ। ਸਿਤਮਜ਼ਰੀਫੀ ਇਹ ਹੈ ਕਿ ਟੋਇਆਂ ਵਿਚੋਂ ਕੱਢੀ ਗਈ ਮਿੱਟੀ ਵੀ ਸੜਕ ਦੇ ਕਿਨਾਰਿਆਂ ’ਤੇ ਹੀ ਪਈ ਹੈ, ਜਿਸ ਨਾਲ਼ ਰਾਤ ਦੇ ਸਮੇਂ ਵਾਹਨ ਚਾਲਕ ਖ਼ਾਸਕਰ ਦੋ ਪਹੀਆ ਵਾਹਨਾਂ ਦਾ ਇਨ੍ਹਾਂ ਵਿਚ ਡਿੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਯੂਥ ਅਕਾਲੀ ਆਗੂ ਸ਼ਿਵਰਾਜ ਸਿੰਘ ਗਿੱਲ, ਬਲਵਿੰਦਰ ਸਿੰਘ ਬੱਬਲੀ ਗਿੱਲ, ਸਤਲੁਜ ਮਿਸਲ ਦੇ ਸੂਬਾਈ ਜਨਰਲ ਸਕੱਤਰ ਹਰਦੇਵ ਸਿੰਘ ਘਣੀਏ ਵਾਲਾ, ਹਰਦੀਪ ਸਿੰਘ ਮੰਤਰੀ, ਗੁਰੂ ਨਾਨਕ ਸਪੋਰਟਸ ਕਲੱਬ ਦੇ ਪ੍ਰਧਾਨ ਡਾ. ਬਲਦੇਵ ਸਿੰਘ ਭੋਲਾ, ਡਾ. ਸਰੂਪ ਸਿੰਘ ਕੈਂਥ ਨੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਉਕਤ ਖੁੱਲ੍ਹੇ ਪਏ ਖੱਡਿਆਂ ਨੂੰ ਬੰਦੇ ਕੀਤੇ ਜਾਣ ਦੀ ਪੁਰਜ਼ੋਰ ਮੰਗ ਕੀਤੀ ਹੈ।
ਪਿਛਲੀ ਖ਼ਬਰ ਰਗਬੀ ਖੇਡ ਲਈ ਟਰਾਇਲ 13 ਨੂੰ ਅਗਲੀ ਖ਼ਬਰ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਣ ਲਈ ਸਰਕਾਰ ਵਚਨਬੱਧ-ਡਿਪਟੀ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।