09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਵਫ਼ਦ ਨੇ ਏ.ਡੀ.ਸੀ. ਨੂੰ ਮੰਗ ਪੱਤਰ ਸੌਂਪਿਆ

ਫ਼ਰੀਦਕੋਟ, 8 ਅਕਤੂਬਰ (ਜਸਵੰਤ ਸਿੰਘ ਪੁਰਬਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਵਫ਼ਦ ਨੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਗੋਲੇਵਾਲਾ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਦੇ ਨਾਂਅ ਏ. ਡੀ.

ਅਜੀਤ ਡੈਸਕ 09-10-2026
ਫ਼ਰੀਦਕੋਟ, 8 ਅਕਤੂਬਰ (ਜਸਵੰਤ ਸਿੰਘ ਪੁਰਬਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਵਫ਼ਦ ਨੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਗੋਲੇਵਾਲਾ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਦੇ ਨਾਂਅ ਏ.ਡੀ.ਸੀ. ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ। ਉਨ੍ਹਾਂ ਮੰਗ ਕੀਤੀ ਕਿ ਲੋਕਲ ਮੰਡੀਆਂ ਵਿਚ ਸਰਕਾਰੀ ਖ਼ਰੀਦ ਏਜੰਸੀਆਂ ਰਾਹੀਂ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਜਾਵੇ, ਖ਼ਰੀਦ ਲਿਫ਼ਟਿੰਗ ਤੇ ਅਦਾਇਗੀ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ, ਝੋਨਾ ਮਾਰਕੀਟ ਕਮੇਟੀ ਦੀ ਮਸ਼ੀਨ ਨਾਲ ਕੱਢਿਆ ਜਾਵੇ ਤੇ ਝੋਨੇ ਨੂੰ ਸਾਫ਼ ਕਰਨ ਵਾਸਤੇ ਸਿੰਗਲ ਪੱਖੇ ਲਗਵਾਏ ਜਾਣ ਆਦਿ। ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਰੱਤੀਰੋੜੀ ਨੇ ਕਿਹਾ ਕਿ ਕਣਕ ਦੀ ਬਿਜਾਈ ਦਾ ਸਮਾਂ ਨੇੜੇ ਆ ਰਿਹਾ ਹੈ ਤੇ ਕਿਸਾਨਾਂ ਨੂੰ ਡੀ.ਏ.ਪੀ. ਖਾਦ ਦੀ ਵੱਡੀ ਲੋੜ ਹੈ। ਇਸ ਲਈ ਕਿਸਾਨਾਂ ਦੀ ਲੋੜ ਅਨੁਸਾਰ ਡੀ.ਏ.ਪੀ. ਖਾਦ ਦੀ ਪੂਰੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ। ਇਸ ਮੌਕੇ ਰੇਸ਼ਮ ਸਿੰਘ ਸਕੱਤਰ ਜਨਰਲ (ਜ਼ਿਲ੍ਹਾ) ਪੱਖੀ ਖੁਰਦ, ਜਗਸੀਰ ਸਿੰਘ ਗੋਲੇਵਾਲਾ, ਨਛੱਤਰ ਸਿੰਘ ਜ਼ਿਲ੍ਹਾ ਵਿੱਤ ਸਕੱਤਰ ਨਵਾਂ ਕਿਲ੍ਹਾ, ਜਗਪਾਲ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ ਦਾਨਾ ਰੋਮਾਣਾ, ਜਸਵੀਰ ਸਿੰਘ ਨਵਾਂ ਕਿਲ੍ਹਾ, ਹਰਦੀਪ ਸਿੰਘ ਢੁੱਡੀ, ਇੰਦਰਜੀਤ ਸਿੰਘ ਨੱਥਲਵਾਲਾ, ਗਮਦੂਰ ਸਿੰਘ ਦਾਨਾ ਰੋਮਾਣਾ, ਜਗਵੀਰ ਸਿੰਘ ਨਵਾਂ ਕਿਲਾ, ਚਰਨਜੀਤ ਸਿੰਘ ਗੋਲੇਵਾਲਾ, ਇੰਦਰਜੀਤ ਸਿੰਘ ਗੋਲੇਵਾਲਾ, ਹਰਜੀਤ ਸਿੰਘ ਫ਼ਰੀਦਕੋਟ, ਰਾਜਪਾਲ ਸਿੰਘ ਮਚਾਕੀ ਖੁਰਦ, ਬਲਤੇਜ ਸਿੰਘ ਬਰਾੜ ਮਚਾਕੀ ਖੁਰਦ, ਹਰਨੇਕ ਸਿੰਘ ਹੱਸਣ ਭੱਟੀ, ਕਰਨੈਲ ਸਿੰਘ ਹੱਸਣ ਭੱਟੀ, ਮਲਕੀਤ ਸਿੰਘ ਢੁੱਡੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਗਿਲਜੇਵਾਲਾ ਤੇ ਸਮਾਗ ’ਚੋਂ ਚਾਰ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ ਅਗਲੀ ਖ਼ਬਰ ਮਹਾਨ ਗੁਰਮਿਤ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।