04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸਰਕਾਰੀ ਸਕੂਲ ਗੁਲਾਬੇਵਾਲਾ ਦੀ ਖੋ-ਖੋ ਟੀਮ ਜ਼ਿਲ੍ਹੇ ’ਚੋਂ ਦੂਜੇ ਸਥਾਨ ’ਤੇ ਰਹੀ

ਸ੍ਰੀ ਮੁਕਤਸਰ ਸਾਹਿਬ, 3 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਗੁਲਾਬੇਵਾਲਾ ਦੀ ਅੰਡਰ-21 ਲੜਕੀਆਂ ਦੀ ਖੋ-ਖੋ ਟੀਮ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਜ਼ਿਲ੍ਹੇ ਭਰ ’ਚੋਂ ਦੂਜੇ ਸਥਾਨ ’ਤੇ ਰਹੀ। ਇਸ ਟੀਮ ਨੂੰ ਤਿਆਰ ਕਰਨ ਲਈ ਕੁਲਵਿੰਦਰ ਸਿੰਘ ਲੈਕਚਰਾਰ ਕਾਮਰਸ ਨੇ ਅਹਿਮ ਭੂਮਿਕਾ ਨਿਭਾਈ ਅਤੇ ਪ੍ਰਿੰਸੀਪਲ ਪੂਜਾ ਬੱਤਰਾ ਦੀ ਅਗਵਾਈ ਤੇ ਡੀ.

ਅਜੀਤ ਡੈਸਕ 04-10-2026
ਸ੍ਰੀ ਮੁਕਤਸਰ ਸਾਹਿਬ, 3 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਗੁਲਾਬੇਵਾਲਾ ਦੀ ਅੰਡਰ-21 ਲੜਕੀਆਂ ਦੀ ਖੋ-ਖੋ ਟੀਮ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਜ਼ਿਲ੍ਹੇ ਭਰ ’ਚੋਂ ਦੂਜੇ ਸਥਾਨ ’ਤੇ ਰਹੀ। ਇਸ ਟੀਮ ਨੂੰ ਤਿਆਰ ਕਰਨ ਲਈ ਕੁਲਵਿੰਦਰ ਸਿੰਘ ਲੈਕਚਰਾਰ ਕਾਮਰਸ ਨੇ ਅਹਿਮ ਭੂਮਿਕਾ ਨਿਭਾਈ ਅਤੇ ਪ੍ਰਿੰਸੀਪਲ ਪੂਜਾ ਬੱਤਰਾ ਦੀ ਅਗਵਾਈ ਤੇ ਡੀ.ਪੀ.ਈ. ਦਵਿੰਦਰ ਸਿੰਘ ਦੀ ਦੇਖ-ਰੇਖ ਹੇਠ ਟੀਮ ਨੇ ਜ਼ਿਲ੍ਹੇ ਵਿਚੋਂ ਦੂਜੀ ਪੁਜ਼ੀਸ਼ਨ ਹਾਸਿਲ ਕੀਤੀ। ਇਹ ਟੀਮ ਹੁਣ ਸੂਬਾ ਪੱਧਰ ਦੀਆਂ ਖੇਡਾਂ ਵਿਚ ਭਾਗ ਲਵੇਗੀ। ਪ੍ਰਿੰਸੀਪਲ ਪੂਜਾ ਬੱਤਰਾ ਨੇ ਵਿਦਿਆਰਥਣਾਂ ਤੇ ਕੋਚਿੰਗ ਸਟਾਫ਼ ਨੂੰ ਵਧਾਈ ਦਿੱਤੀ ਅਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਤਾਂ ਜੋ ਟੀਮ ਸੂਬਾ ਪੱਧਰ ’ਤੇ ਚੰਗਾ ਪ੍ਰਦਰਸ਼ਨ ਕਰ ਸਕੇ। ਇਸ ਮੌਕੇ ਸਾਰੇ ਸਟਾਫ਼ ਵਲੋਂ ਵੀ ਟੀਮ ਨੂੰ ਵਧਾਈ ਦਿੱਤੀ ਗਈ।
ਪਿਛਲੀ ਖ਼ਬਰ ਜੇ.ਐਨ.ਜੇ. ਡੀ.ਏ.ਵੀ. ਸਕੂਲ ਗਿੱਦੜਬਾਹਾ ਨੇ ਰਾਜ ਪੱਧਰੀ ਖੇਡਾਂ ’ਚ 20 ਸੋਨ ਤਗ਼ਮੇ ਜਿੱਤੇ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਦਾ ਸੁਖਬੀਰ ਸਿੰਘ ਪੈਰਾਂ ਨਾਲ ਲਿਖ ਕੇ ‘ਲਿਖ ਰਿਹੈ’ ਕਾਮਯਾਬੀ ਦੀ ਨਵੀਂ ਇਬਾਰਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।