27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਮਾਰਕੀਟ ਕਮੇਟੀ ਸਾਦਿਕ ਦੀ ਚੇਅਰਪਰਸਨ ਨੂੰ ਵੱਖ-ਵੱਖ ਜਥੇਬੰਦੀਆਂ ਨੇ ਕੀਤਾ ਸਨਮਾਨਿਤ

ਸਾਦਿਕ, 26 ਸਤੰਬਰ (ਆਰ. ਐਸ.

ਅਜੀਤ ਡੈਸਕ 27-09-2026
ਸਾਦਿਕ, 26 ਸਤੰਬਰ (ਆਰ.ਐਸ.ਧੁੰਨਾ)-ਮਾਰਕੀਟ ਕਮੇਟੀ ਸਾਦਿਕ ਦੀ ਨਵ ਨਿਯੁਕਤ ਚੇਅਰਪਰਸਨ ਬੀਬਾ ਨੀਤੂ ਕਪੂਰ ਸਿੰਗਲਾ ਦੀ ਤਾਜਪੋਸ਼ੀ ਸਮੇਂ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਵਿਚ ਜਿੱਥੇ ਪੰਜਾਬ ਸਰਕਾਰ ਦੇ ਨੁਮਾਇੰਦੇ ਸ਼ਾਮਿਲ ਹੋਏ ਉੱਥੇ ਇਲਾਕੇ ਦੇ ਲੋਕਾਂ, ਵੱਖ ਵੱਖ ਜਥੇਬੰਦੀਆਂ, ਰਿਸ਼ਤੇਦਾਰਾਂ, ਆੜ੍ਹਤੀਆਂ, ਪੰਚਾਂ , ਸਰਪੰਚਾਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪੰਜਾਬ ਦੇ ਅਤਿ੍ਰੰਗ ਕਮੇਟੀ ਮੈਂਬਰ ਜਸਪਿੰਦਰ ਸਿੰਘ ਸੰਧੂ, ਬਲਾਕ ਪ੍ਰਧਾਨ ਅੰਗਰੇਜ ਸਿੰਘ ਘੁੱਦੂਵਾਲਾ, ਵਜੀਰ ਸਿੰਘ ਡੋਡ, ਬਲਤੇਜ ਸਿੰਘ ਮਚਾਕੀ, ਵਪਾਰ ਮੰਡਲ ਸਾਦਿਕ ਵਲੋਂ ਪ੍ਰਧਾਨ ਸੁਰਿੰਦਰ ਪਾਲ ਸੇਠੀ, ਦੀਪ ਸਿੰਘ ਮਰਾੜ੍ਹ, ਅਨੂਪ ਗੱਖੜ, ਸੰਜੀਵ ਪਟਵਾਰੀ, ਫੁੱਲਵਿੰਦਰ ਸਿੰਘ ਮੱਕੜ, ਵਿਨੀਤ ਸੇਠੀ, ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਦੇ ਬਖਤੌਰ ਸਿੰਘ ਢਿੱਲੋਂ, ਜਗਸੀਰ ਸਿੰਘ ਸਾਧੂਵਾਲਾ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਗਮਦੂਰ ਸਿੰਘ ਸੰਗਰਾਹੂਰ, ਗ੍ਰਾਮ ਪੰਚਾਇਤ ਸਾਦਿਕ ਦੇ ਸਰਪੰਚ ਦੀਸ਼ਾ ਸਿੰਘ, ਪੰਚ ਓਮ ਪ੍ਰਕਾਸ਼ ਗੋਰਾ, ਪੰਚ ਸੁਖਮੰਦਰ ਸਿੰਘ, ਪੰਚ ਰਾਣੀ ਕੌਰ, ਕਿ੍ਰਸ਼ਨ ਕੁਮਾਰ, ਰਜਿੰਦਰ ਦਾਸ ਰਿੰਕੂ, ਨਰਿੰਦਰਪਾਲ ਸਿੰਘ ਐਸ.ਡੀ.ਓ ਪਾਵਰਕਾਮ ਸਾਦਿਕ, ਹਰਜਿੰਦਰ ਸਿੰਘ ਚੌਹਾਨ ਆਦਿ ਤੋਂ ਇਲਾਵਾ ਰਿਸ਼ਤੇਦਾਰਾਂ ਨੇ ਸਨਮਾਨ ਚਿੰਨ੍ਹ ਅਤੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਅਤੇ ਦੀਪਕ ਸਿੰਗਲਾ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਕੌਮੀ ਕਿਸਾਨ ਯੂਨੀਅਨ ਨੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਨੂੰ ਅਹੁਦੇ ਤੋਂ ਹਟਾਇਆ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਦੀ ਹੋ ਰਹੀ ਸ਼ਲਾਘਾ-ਮਾ. ਅਜੈਬ ਸਿੰਘ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।