24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਬਿਜਲੀ ਦਾ ਬਿੱਲ ਭਰਨ ਵਾਸਤੇ ਦਫ਼ਤਰ ਦੇ ਗੇੜੇ ਮਾਰਨ ਲਈ ਮਜਬੂਰ ਨੇ ਖ਼ਪਤਕਾਰ

ਰੁਪਾਣਾ, 23 ਸਤੰਬਰ (ਜਗਜੀਤ ਸਿੰਘ)-ਸਬ ਡਵੀਜ਼ਨ ਰੁਪਾਣਾ ਦੇ ਨਾਲ ਆਸਪਾਸ ਦੇ ਇਕ ਦਰਜਨ ਦੇ ਕਰੀਬ ਪਿੰਡ ਜੁੜੇ ਹੋਏ। ਇਨ੍ਹਾਂ ਪਿੰਡਾਂ ਦੇ ਖ਼ਪਤਕਾਰਾਂ ਨੂੰ ਬਿਜਲੀ ਦਾ ਬਿੱਲ ਭਰਨ ਲਈ ਬਿਜਲੀ ਘਰ ਰੁਪਣਾ ਵਿਚ ਆਉਣਾ ਪੈਂਦਾ ਹੈ।

ਅਜੀਤ ਡੈਸਕ 24-09-2026
ਰੁਪਾਣਾ, 23 ਸਤੰਬਰ (ਜਗਜੀਤ ਸਿੰਘ)-ਸਬ ਡਵੀਜ਼ਨ ਰੁਪਾਣਾ ਦੇ ਨਾਲ ਆਸਪਾਸ ਦੇ ਇਕ ਦਰਜਨ ਦੇ ਕਰੀਬ ਪਿੰਡ ਜੁੜੇ ਹੋਏ। ਇਨ੍ਹਾਂ ਪਿੰਡਾਂ ਦੇ ਖ਼ਪਤਕਾਰਾਂ ਨੂੰ ਬਿਜਲੀ ਦਾ ਬਿੱਲ ਭਰਨ ਲਈ ਬਿਜਲੀ ਘਰ ਰੁਪਣਾ ਵਿਚ ਆਉਣਾ ਪੈਂਦਾ ਹੈ। ਇਸ ਦਫ਼ਤਰ ਦਾ ਬੁਰਾ ਹਾਲ ਹੈ ਅਤੇ ਖ਼ਪਤਕਾਰਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੋਰਾ ਸਿੰਘ, ਕੇ.ਸੀ. ਰੁਪਾਣਾ, ਗੁਰਪ੍ਰੀਤ ਸਿੰਘ, ਲਵਜੋਤ ਸਿੰਘ, ਗੁਰਮੀਤ ਸਿੰਘ ਮਹਾਂਬੱਧਰ ਆਦਿ ਨੇ ਦੱਸਿਆ ਕਿ ਸਾਨੂੰ ਬਿਜਲੀ ਦਾ ਬਿੱਲ ਭਰਨ ਲਈ ਦਫ਼ਤਰ ਆਉਂਦਿਆਂ ਪਿਛਲੇ ਤਿੰਨ-ਚਾਰ ਦਿਨ ਹੋ ਗਏ ਹਨ, ਪ੍ਰੰਤੂ ਉਨ੍ਹਾਂ ਕੋਲੋਂ ਬਿੱਲ ਲੈਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਕਾਊਂਟਰ ’ਤੇ ਬੈਠੇ ਮੁਲਾਜ਼ਮ ਵਲੋਂ ਆਨਲਾਈਨ ਸਿਸਟਮ ਬੰਦ ਹੋਣ ਦਾ ਕਹਿ ਕੇ ਸਾਨੂੰ ਆਨਲਾਈਨ ਬਿੱਲ ਭਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਅਤੇ ਬਾਕੀ ਖ਼ਪਤਕਾਰਾਂ ਨੂੰ ਵੀ ਵਾਪਸ ਮੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿੱਲ ਭਰਨ ਦੀ ਅੰਤਿਮ ਤਾਰੀਕ ਹੋਣ ਕਰਕੇ ਖ਼ਪਤਕਾਰ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਸੰਬੰਧਿਤ ਮਹਿਕਮੇ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਤੁਰੰਤ ਬਣਦੀ ਕਾਰਵਾਈ ਕਰਕੇ ਦਫ਼ਤਰ ਦੀ ਕਾਰਗੁਜ਼ਾਰੀ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ ਤਾਂ ਕਿ ਖ਼ਪਤਕਾਰਾਂ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਪਿਛਲੀ ਖ਼ਬਰ ਬਾਬਾ ਅਮਰਨਾਥ ਸੇਵਾ ਦਲ ਮਲੋਟ ਦਾ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਵਲੋਂ ਸਨਮਾਨ ਅਗਲੀ ਖ਼ਬਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ 109 ਵਿਦਿਆਰਥਣਾਂ ਨੂੰ ਸਾਈਕਲ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।