20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਅੱਜ ਭੋਗ ’ਤੇ ਵਿਸ਼ੇਸ਼- ਦਰਸ਼ਨ ਲਾਲ ਗਰੋਵਰ

ਸ੍ਰੀ ਮੁਕਤਸਰ ਸਾਹਿਬ- ਦਰਸ਼ਨ ਨਾਲ ਗਰੋਵਰ ਦਾ ਜਨਮ ਪਿਤਾ ਹਰਭਗਵਾਨ ਸਿੰਘ ਦੇ ਗ੍ਰਹਿ ਮਾਤਾ ਤੀਰਥ ਦੇਵੀ ਦੀ ਕੁੱਖੋਂ 31 ਜਨਵਰੀ 1952 ਨੂੰ ਪਿੰਡ ਮਹਿਮਾ ਸਵਾਈ (ਬਠਿੰਡਾ) ਵਿਖੇ ਹੋਇਆ। ਆਪ ਨੇ ਮੁੱਢਲੀ ਪੜ੍ਹਾਈ ਉਪਰੰਤ ਗ੍ਰੈਜੂਏਸ਼ਨ ਕੀਤੀ ਤੇ 1973 ਵਿਚ ਖੇਤੀਬਾੜੀ ਵਿਭਾਗ ਪੰਜਾਬ ਵਿਚ ਕਲਰਕ ਵਜੋਂ ਭਰਤੀ ਹੋਏ।

ਅਜੀਤ ਡੈਸਕ 20-09-2026
ਸ੍ਰੀ ਮੁਕਤਸਰ ਸਾਹਿਬ- ਦਰਸ਼ਨ ਨਾਲ ਗਰੋਵਰ ਦਾ ਜਨਮ ਪਿਤਾ ਹਰਭਗਵਾਨ ਸਿੰਘ ਦੇ ਗ੍ਰਹਿ ਮਾਤਾ ਤੀਰਥ ਦੇਵੀ ਦੀ ਕੁੱਖੋਂ 31 ਜਨਵਰੀ 1952 ਨੂੰ ਪਿੰਡ ਮਹਿਮਾ ਸਵਾਈ (ਬਠਿੰਡਾ) ਵਿਖੇ ਹੋਇਆ। ਆਪ ਨੇ ਮੁੱਢਲੀ ਪੜ੍ਹਾਈ ਉਪਰੰਤ ਗ੍ਰੈਜੂਏਸ਼ਨ ਕੀਤੀ ਤੇ 1973 ਵਿਚ ਖੇਤੀਬਾੜੀ ਵਿਭਾਗ ਪੰਜਾਬ ਵਿਚ ਕਲਰਕ ਵਜੋਂ ਭਰਤੀ ਹੋਏ। ਆਪ ਦਾ ਵਿਆਹ 9 ਸਤੰਬਰ 1975 ਨੂੰ ਨੀਲਮ ਗਰੋਵਰ (ਰਿਟਾ. ਜ਼ਿਲ੍ਹਾ ਮੈਨੇਜਰ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ) ਪੁੱਤਰੀ ਹੀਰਾ ਲਾਲ ਵਾਸੀ ਅੰਬਾਲਾ (ਹਰਿਆਣਾ) ਨਾਲ ਹੋਇਆ। ਆਪ ਨੇ ਪਰਿਵਾਰ ਸਮੇਤ 1976 ਵਿਚ ਪੱਕੇ ਤੌਰ ’ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਵਾਸਾ ਕਰ ਲਿਆ। ਆਪ ਨੇ ਖੇਤੀਬਾੜੀ ਵਿਭਾਗ ਪੰਜਾਬ ਵਿਚ ਲਗਾਤਾਰ ਮਿਹਨਤ ਤੇ ਲਗਨ ਨਾਲ ਵਧੀਆ ਸੇਵਾਵਾਂ ਦਿੱਤੀਆਂ ਅਤੇ ਸੁਪਰਡੈਂਟ ਵਜੋਂ 31 ਜਨਵਰੀ 2010 ਨੂੰ ਸੇਵਾ ਮੁਕਤ ਹੋਏ। ਆਪ ਦਾ ਸਪੁੱਤਰ ਨਵਦੀਪ ਗਰੋਵਰ ਪੰਚਾਇਤ ਸਕੱਤਰ ਅਤੇ ਮਨਦੀਪ ਗਰੋਵਰ ਸਰਕਾਰੀ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੋਵੇਂ ਸਪੁੱਤਰਾਂ ਨੂੰ ਚੰਗੇ ਸੰਸਕਾਰ ਦਿੱਤੇ ਅਤੇ ਚੰਗੇ ਖ਼ਾਨਦਾਨਾਂ ਵਿਚ ਸ਼ਾਦੀਆਂ ਕੀਤੀਆਂ। ਖੇਤੀਬਾੜੀ ਵਿਭਾਗ ਵਿਚੋਂ ਸੇਵਾ ਮੁਕਤੀ ਮਗਰੋਂ ਆਪ ਸਮਾਜਿਕ ਤੇ ਰਾਜਨੀਤਿਕ ਗਤੀਵਿਧੀਆਂ ਵਿਚ ਸਰਗਰਮ ਰਹੇ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਐਗਜੈਕਟਿਵ ਕਮੇਟੀ ਦੇ ਮੈਂਬਰ ਤੋਂ ਇਲਾਵਾ ਕਾਂਗਰਸ ਵਪਾਰ ਸੈੱਲ ਦੇ ਜ਼ਿਲ੍ਹਾ ਚੇਅਰਮੈਨ ਰਹੇ। ਆਪ ਹਸਮੁੱਖ, ਮਿਲਣਸਾਰ ਤੇ ਨੇਕ ਸੁਭਾਅ ਦੇ ਚੰਗੇ ਇਨਸਾਨ ਸਨ। ਆਪ ਸਮਾਜ ਸੇਵਾ ਦੇ ਕਾਰਜਾਂ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਹਮੇਸ਼ਾ ਤਤਪਰ ਰਹਿੰਦੇ ਸਨ। ਪਿਛਲੇ ਦਿਨੀਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਏ ਦਰਸ਼ਨ ਲਾਲ ਗਰੋਵਰ ਨਮਿੱਤ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਅੱਜ 20 ਸਤੰਬਰ ਦਿਨ ਐਤਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਸ਼ਾਂਤੀ ਭਵਨ ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗੀ। -ਰਣਜੀਤ ਸਿੰਘ ਢਿੱਲੋਂ ਭੁੱਟੀਵਾਲਾ।
ਪਿਛਲੀ ਖ਼ਬਰ ਪਾਠੀ ਸਿੰਘਾਂ ਦੀ ਭੇਟਾ ਨੂੰ ਲੈ ਕੇ ਮਲੋਟ ਦੇ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ’ਚ ਮੱਤਭੇਦ ਅਗਲੀ ਖ਼ਬਰ ਸੇਵਾ ਪੰਖਵਾੜੇ ਤਹਿਤ ਭਾਜਪਾ ਨੇ ਖ਼ੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।