20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸੱਪ ਦੇ ਡੰਗਣ ’ਤੇ ਤੁਰੰਤ ਹਸਪਤਾਲ ਪਹੁੰਚਿਆ ਜਾਵੇ-ਐੱਸ. ਐੱਮ. ਓ.

ਦੋਦਾ, 19 ਸਤੰਬਰ (ਰਵੀਪਾਲ)-ਸੀ. ਐੱਚ.

ਅਜੀਤ ਡੈਸਕ 20-09-2026
ਦੋਦਾ, 19 ਸਤੰਬਰ (ਰਵੀਪਾਲ)-ਸੀ.ਐੱਚ.ਸੀ. ਦੋਦਾ ਦੇ ਐੱਸ.ਐੱਮ.ਓ. ਡਾ. ਮਿਰਨਾਲ ਬਾਂਸਲ ਦੀ ਅਗਵਾਈ ਹੇਠ ਇੰਟਰਨੈਸ਼ਨਲ ਸਨੇਕ ਬਾਈਟ ਅਵੇਅਰਨੈੱਸ ਦਿਵਸ ਮਨਾਇਆ ਗਿਆ। ਇਸ ਮੌਕੇ ਲੋਕਾਂ ਨੂੰ ਸੱਪ ਦੇ ਡੰਗਣ ਦੀ ਸੂਰਤ ਵਿਚ ਝਾੜ-ਫੂਕ ਅਤੇ ਦੇਸੀ ਨੁਸਖਿਆਂ ਦੀ ਬਜਾਏ, ਬਿਨਾਂ ਸਮਾਂ ਗਵਾਏ ਤੁਰੰਤ ਹਸਪਤਾਲ ਪਹੁੰਚਣ ਦੀ ਅਪੀਲ ਕੀਤੀ ਗਈ। ਇਸ ਮੌਕੇ ਡਾ. ਮਿਰਨਾਲ ਬਾਂਸਲ ਨੇ ਕਿਹਾ ਕਿ ਸੱਪ ਦੇ ਡੰਗਣ ਤੋਂ ਬਾਅਦ ਸਹੀ ਸਮੇਂ ’ਤੇ ਮਿਲਿਆ ਇਲਾਜ ਕੀਮਤੀ ਜਾਨ ਬਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ, ਪਰ ਡਰ ਤੇ ਅਗਿਆਨਤਾ ਕਾਰਨ ਲੋਕ ਝਾੜ-ਫੂਕ ਦੇ ਚੱਕਰ ਵਿਚ ਪੈ ਜਾਂਦੇ ਹਨ, ਜਿਸ ਕਾਰਨ ਇਲਾਜ ਵਿਚ ਦੇਰੀ ਹੋ ਸਕਦੀ ਹੈ। ਬੀ.ਈ.ਈ. ਸੁਰਿੰਦਰ ਕੌਰ ਨੇ ਦੱਸਿਆ ਕਿ ਸੱਪ ਦੇ ਡੰਗਣ ਤੋਂ ਬਾਅਦ ਪੀੜਤ ਨੂੰ ਸ਼ਾਂਤ ਰੱਖਿਆ ਜਾਵੇ ਅਤੇ ਉਸ ਦੀ ਹਲਚਲ ਘੱਟ ਤੋਂ ਘੱਟ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਸਰਕਾਰੀ ਜ਼ਿਲ੍ਹਾ ਹਸਪਤਾਲਾਂ ਤੇ ਕਮਿਊਨਿਟੀ ਹੈਲਥ ਸੈਂਟਰਾਂ ਵਿਚ ਸੱਪ ਦੇ ਡੰਗਣ ਦੇ ਇਲਾਜ ਲਈ ਐਂਟੀ ਸਨੇਕ ਵੈਨਮ ਮੁਫ਼ਤ ਉਪਲਬਧ ਹੈ। ਇਸ ਮੌਕੇ ਹੈਲਥ ਸੁਪਰਵਾਈਜ਼ਰ ਸੁਖਵਿੰਦਰ ਸਿੰਘ ਦੋਦਾ, ਰਮਿੰਦਰ ਪਾਲ ਕੌਰ, ਐੱਮ.ਪੀ.ਐੱਚ.ਡਬਲਿਊ. ਕਾਂਤਾ ਰਾਣੀ, ਸੁਖਪਾਲ ਕੌਰ, ਮਨਸ਼ਿੰਦਰ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਗਿੱਦੜਬਾਹਾ ਵਿਖੇ ਭਾਜਪਾ ਨੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਸਨਮਾਨ ਯੋਜਨਾ ਲਈ ਦਫ਼ਤਰਾਂ ’ਚ ਖ਼ੱਜਲ-ਖ਼ੁਆਰ ਹੋ ਰਹੀਆਂ ਹਨ ਔਰਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।