ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਬਿਲਡਰ ਖ਼ਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ : ਸਪੀਕਰ ਸੰਧਵਾਂ
ਕੋਟਕਪੂਰਾ, 11 ਸਤੰਬਰ (ਰਿੰਕੂ ਮਲਹੋਤਰਾ)-ਬਠਿੰਡਾ ਰੋਡ ਸਥਿਤ ਅਰਵਿੰਦ ਨਗਰ, ਰੈਜੀਡੈਂਸ਼ੀਅਲ ਵੈਲਫੇਅਰ ਸੁਸਾਇਟੀ ਰਜਿਸਟਰਡ ਕੋਟਕਪੂਰਾ ਦੇ ਮੈਂਬਰਾਂ ਦੀ ਮੀਟਿੰਗ ਹੋਈ, ਜਿਸ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ਿਰਕਤ ਕੀਤੀ। ਸੁਸਾਇਟੀ ਦੇ ਪ੍ਰਧਾਨ ਨੰਦ ਕਿਸ਼ੋਰ ਗਰਗ ਨੇ ਭਰਵੇਂ ਇਕੱਠ ਵਿਚ ਸਪੀਕਰ ਸਾਹਿਬ ਅੱਗੇ ਅਰਵਿੰਦ ਨਗਰ ਨਿਵਾਸੀਆਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਬਿਲਡਰ ਵਲੋਂ ਬੰਦ ਕੀਤੀਆਂ ਗਈਆਂ ਪਾਣੀ, ਬਿਜਲੀ ਅਤੇ ਸੀਵਰੇਜ ਦੀਆਂ ਸਹੂਲਤਾਂ ਨੂੰ ਨਿਯਮਾਂ ਅਨੁਸਾਰ ਚਾਲੂ ਕਰਨ ਲਈ ਕਿਹਾ ਗਿਆ।
ਕ
ਕੋਟਕਪੂਰਾ ਦੇ ਅਰਵਿੰਦ ਨਗਰ ਵਿਖੇ ਕੁਲਤਾਰ ਸਿੰਘ ਸੰਧਵਾਂ ਸੰਬੋਧਨ ਕਰਦੇ ਹੋਏ, ਨਾਲ ਸੁਸਾਇਟੀ ਦੇ ਪ੍ਰਧਾਨ। ਤਸਵੀਰ : ਰਿੰਕੂ ਮਲਹੋਤਰਾ
12-09-2026
ਕੋਟਕਪੂਰਾ, 11 ਸਤੰਬਰ (ਰਿੰਕੂ ਮਲਹੋਤਰਾ)-ਬਠਿੰਡਾ ਰੋਡ ਸਥਿਤ ਅਰਵਿੰਦ ਨਗਰ, ਰੈਜੀਡੈਂਸ਼ੀਅਲ ਵੈਲਫੇਅਰ ਸੁਸਾਇਟੀ ਰਜਿਸਟਰਡ ਕੋਟਕਪੂਰਾ ਦੇ ਮੈਂਬਰਾਂ ਦੀ ਮੀਟਿੰਗ ਹੋਈ, ਜਿਸ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ਿਰਕਤ ਕੀਤੀ। ਸੁਸਾਇਟੀ ਦੇ ਪ੍ਰਧਾਨ ਨੰਦ ਕਿਸ਼ੋਰ ਗਰਗ ਨੇ ਭਰਵੇਂ ਇਕੱਠ ਵਿਚ ਸਪੀਕਰ ਸਾਹਿਬ ਅੱਗੇ ਅਰਵਿੰਦ ਨਗਰ ਨਿਵਾਸੀਆਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਬਿਲਡਰ ਵਲੋਂ ਬੰਦ ਕੀਤੀਆਂ ਗਈਆਂ ਪਾਣੀ, ਬਿਜਲੀ ਅਤੇ ਸੀਵਰੇਜ ਦੀਆਂ ਸਹੂਲਤਾਂ ਨੂੰ ਨਿਯਮਾਂ ਅਨੁਸਾਰ ਚਾਲੂ ਕਰਨ ਲਈ ਕਿਹਾ ਗਿਆ। ਸਮੱਸਿਆ ਸੁਣਦੇ ਸਪੀਕਰ ਵਲੋਂ ਮੌਕੇ ’ਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਤੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਸਾਰੀਆਂ ਸਮੱਸਿਆਵਾਂ ਜਲਦ ਦੂਰ ਕੀਤੀਆਂ ਜਾਣਗੀਆਂ। ਪ੍ਰਧਾਨ ਨੰਦ ਕਿਸ਼ੋਰ ਗਰਗ ਵਲੋਂ ਕਾਲੋਨੀ ਵਿਚ ਲਾਇਬ੍ਰੇਰੀ ਬਣਾਉਣ ਦੀ ਮੰਗ ਰੱਖੀ ਗਈ ਜਿਸ ਨੂੰ ਪੂਰਾ ਕਰਨ ਵਾਸਤੇ ਉਨ੍ਹਾਂ ਅਖਤਿਆਰੀ ਫੰਡ ਵਿਚੋਂ 5 ਲੱਖ ਰੁਪਏ ਭੇਂਟ ਕਰਨ ਦਾ ਵਾਅਦਾ ਕੀਤਾ। ਅਵਤਾਰ ਸੰਧਵਾਂ ਨੇ ਕਿਹਾ ਕਿ ਜੇਕਰ ਬਿਲਡਰ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਨਹੀਂ ਕੀਤਾ ਜਾਂਦਾ ਜਾਂ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ ਤਾਂ ਬਿਲਡਰ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਮੰਚ ਸੰਚਾਲਨ ਜਨਰਲ ਸਕੱਤਰ ਤਰਸੇਮ ਲਾਲ ਮੌਂਗਾ ਅਤੇ ਮਨਦੀਪ ਸਿੰਘ ਪੁਰਬਾ ਨੇ ਕੀਤਾ। ਇਸ ਮੌਕੇ ਸਰਪੰਚ ਹਰਪਾਲ ਸਿੰਘ, ਚਰਨਜੀਤ ਸਿੰਘ, ਕੁਲਜੀਤ ਸਹਿਗਲ, ਕੈਪਟਨ ਬੀ.ਐਸ ਬਰਾੜ, ਗੁਰਲਾਲ ਸਿੰਘ ਮੱਤਾ, ਸਰਬਜੀਤ ਸਿੰਘ ਬਰਾੜ, ਮਨਜਿੰਦਰ ਸਿੰਘ ਪੱਪੂ, ਡਾਕਟਰ ਹਰੀ ਓਮ ਸ਼ਰਮਾ, ਡਾਕਟਰ ਹਰਜੀਤ ਸਿੰਘ, ਬਲਦੇਵ ਸਿੰਘ ਚਾਨੀ, ਅਮਨਪ੍ਰੀਤ ਸਿੰਘ, ਪੰਨਾ ਲਾਲ, ਸੁਰਿੰਦਰ ਪਾਲ ਕੱਕੜੀਆ, ਅੰਮ੍ਰਿਤ ਪਾਲ ਅਰੋੜਾ, ਅਮਨਦੀਪ ਗਰੋਵਰ, ਸੰਜੀਵ ਗਰੋਵਰ, ਗੁਰਦੇਵ ਸਿੰਘ, ਗੌਰਵ ਕੁਮਾਰ, ਜਸਵੰਤ ਸਿੰਘ, ਸੁਖਬੀਰ ਗੱਖੜ, ਜਸਵਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਸਤਰੀ ਮੈਂਬਰ ਵੀ ਹਾਜ਼ਰ ਸਨ।