ਬਹੁਜਨ ਕਰਮਚਾਰੀ ਅਤੇ ਸੇਵਾ ਮੁਕਤ ਕਰਮਚਾਰੀ ਸੰਗਠਨ ਦੀ ਮੀਟਿੰਗ
ਗਿੱਦੜਬਾਹਾ, 24 ਅਗਸਤ (ਸ਼ਿਵਰਾਜ ਸਿੰਘ ਬਰਾੜ)-ਬਹੁਜਨ ਕਰਮਚਾਰੀ ਅਤੇ ਸੇਵਾ ਮੁਕਤ ਕਰਮਚਾਰੀ ਸੰਗਠਨ ਵਲੋਂ ਗਿੱਦੜਬਾਹਾ ਦੇ ਵਾਰਡ ਨੰਬਰ 12 ਵਿਚ ਕੋਆਰਡੀਨੇਟਰ ਮਾਸਟਰ ਸੁਖਦੇਵ ਰਾਮ ਰਹੂੜਿਆਂਵਾਲੀ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਦਾ ਪ੍ਰਬੰਧ ਅਭਿਸ਼ੇਕ ਕੁਮਾਰ ਵਲੋਂ ਕਰਵਾਇਆ ਗਿਆ, ਜਿਸ ਵਿਚ ਉਨ੍ਹਾਂ ਭਾਈਚਾਰੇ ’ਚ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਵਿਚਾਰ-ਚਰਚਾ ਕੀਤੀ।
ਅਜੀਤ ਡੈਸਕ
25-08-2026