22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਮੱਛੀ ਪਾਲਣ ਵਿਭਾਗ ਨੇ ਪਿੰਡ ਈਨਾਖੇੜਾ ਵਿਖੇ ਜਾਗਰੂਕਤਾ ਕੈਂਪ ਲਗਾਇਆ

ਮਲੋਟ , 21 ਅਗਸਤ ( ਪਾਟਿਲ )- ਮੱਛੀ ਪਾਲਣ ਵਿਭਾਗ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਡੈਮੋਨਸਟਰੇਸ਼ਨ ਫਾਰਮ ਕਮ ਟ੍ਰੇਨਿੰਗ ਸੈਟਰ ਪਿੰਡ ਈਨਾਖੇੜਾ ਵਿਖੇ ਇਕ ਰੋਜ਼ਾ ਪ੍ਰਧਾਨ ਮੰਤਰੀ ਮਤਸੱਯ ਕਿਸਾਨ ਸਮਰਿਧੀ ਸਹਿ ਯੋਜਨਾ ਤਹਿਤ ਸ੍ਰੀ ਮੁਕਤਸਰ ਸਾਹਿਬ , ਫ਼ਾਜ਼ਿਲਕਾ , ਫ਼ਿਰੋਜ਼ਪੁਰ , ਮਾਨਸਾ , ਬਠਿੰਡਾ ਤੇ ਫ਼ਰੀਦਕੋਟ ਜ਼ਿਲਿ੍ਹਆਂ ਲਈ ਜਲ ਖੇਤੀ ਬੀਮਾ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ , ਜਿਸ ਵਿਚ 100 ਤੋਂ ਵੱਧ ਮੱਛੀ / ਝੀਂਗਾ ਪਾਲਕ ਅਤੇ ਨਵੇਂ ਚਾਹਵਾਨ ਕਿਸਾਨਾਂ ਵਲੋਂ ਭਾਗ ਲਿਆ ਗਿਆ । ਇਸ ਕੈਂਪ ਵਿਚ ਕਾਸ਼ਤਕਾਰਾਂ ਨੂੰ ਝੀਂਗਾ ਪਾਲਣ ਲਈ ਜਲ ਖੇਤੀ ਬੀਮਾ ਸੰਬੰਧੀ ਜਾਣਕਾਰੀ ਦੇਣ ਸੰਬੰਧੀ ਮੁਹੰਮਦ ਇਫਤਿਆਰ ਹੁਸੈਨ ਇਸੌਂਰੈਂਸ਼ ਸਪੈਸ਼ਲਸਿਟ ਨੈਸ਼ਨਲ ਫਿਸਰੀਜ਼ ਡਿਵੈਲਪਮੈਂਟ ਬੋਰਡ ਅਤੇ ਵਿਭਾਗੀ ਤਕਨੀਕੀ ਅਫ਼ਸਰਾਂ ਵਲੋਂ ਵੱਖ - ਵੱਖ ਵਿਸ਼ਿਆਂ ਉਪਰ ਜਾਣਕਾਰੀ ਉਪਲਬਧ ਕਰਵਾਈ ਗਈ ।

ਅਜੀਤ ਡੈਸਕ 22-08-2026
ਮਲੋਟ , 21 ਅਗਸਤ ( ਪਾਟਿਲ )- ਮੱਛੀ ਪਾਲਣ ਵਿਭਾਗ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਡੈਮੋਨਸਟਰੇਸ਼ਨ ਫਾਰਮ ਕਮ ਟ੍ਰੇਨਿੰਗ ਸੈਟਰ ਪਿੰਡ ਈਨਾਖੇੜਾ ਵਿਖੇ ਇਕ ਰੋਜ਼ਾ ਪ੍ਰਧਾਨ ਮੰਤਰੀ ਮਤਸੱਯ ਕਿਸਾਨ ਸਮਰਿਧੀ ਸਹਿ ਯੋਜਨਾ ਤਹਿਤ ਸ੍ਰੀ ਮੁਕਤਸਰ ਸਾਹਿਬ , ਫ਼ਾਜ਼ਿਲਕਾ , ਫ਼ਿਰੋਜ਼ਪੁਰ , ਮਾਨਸਾ , ਬਠਿੰਡਾ ਤੇ ਫ਼ਰੀਦਕੋਟ ਜ਼ਿਲਿ੍ਹਆਂ ਲਈ ਜਲ ਖੇਤੀ ਬੀਮਾ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ , ਜਿਸ ਵਿਚ 100 ਤੋਂ ਵੱਧ ਮੱਛੀ / ਝੀਂਗਾ ਪਾਲਕ ਅਤੇ ਨਵੇਂ ਚਾਹਵਾਨ ਕਿਸਾਨਾਂ ਵਲੋਂ ਭਾਗ ਲਿਆ ਗਿਆ । ਇਸ ਕੈਂਪ ਵਿਚ ਕਾਸ਼ਤਕਾਰਾਂ ਨੂੰ ਝੀਂਗਾ ਪਾਲਣ ਲਈ ਜਲ ਖੇਤੀ ਬੀਮਾ ਸੰਬੰਧੀ ਜਾਣਕਾਰੀ ਦੇਣ ਸੰਬੰਧੀ ਮੁਹੰਮਦ ਇਫਤਿਆਰ ਹੁਸੈਨ ਇਸੌਂਰੈਂਸ਼ ਸਪੈਸ਼ਲਸਿਟ ਨੈਸ਼ਨਲ ਫਿਸਰੀਜ਼ ਡਿਵੈਲਪਮੈਂਟ ਬੋਰਡ ਅਤੇ ਵਿਭਾਗੀ ਤਕਨੀਕੀ ਅਫ਼ਸਰਾਂ ਵਲੋਂ ਵੱਖ - ਵੱਖ ਵਿਸ਼ਿਆਂ ਉਪਰ ਜਾਣਕਾਰੀ ਉਪਲਬਧ ਕਰਵਾਈ ਗਈ । ਕੈਂਪ ਦੌਰਾਨ ਹਰਦੇਵ ਸਿੰਘ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਪੰਜਾਬ ਨੇ ਬਤੌਰ ਮੁੱਖ ਮਹਿਮਾਨ ਵਲੋਂ ਸ਼ਿਰਕਤ ਕੀਤੀ ਅਤੇ ਕਿਸਾਨਾਂ ਨੂੰ ਆ ਰਹੀਆਂ ਦਿੱਕਤਾਂ ਦਾ ਜਲਦ ਹੀ ਹੱਲ ਕਰਨ ਦਾ ਵਿਸਵਾਸ਼ ਦਿਵਾਇਆ । ਅਖ਼ੀਰ ਵਿਚ ਜਗਮਿੰਦਰ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀ ਮੁਕਤਸਰ ਸਾਹਿਬ ਵਲੋਂ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਤੇ ਸ਼ਿਰਕਤ ਕਰਨ ਆਏ ਮੁੱਖ ਮਹਿਮਾਨ , ਤਕਨੀਕੀ ਮਾਹਿਰਾਂ , ਵਿਭਾਗੀ ਅਫ਼ਸਰਾਂ ਤੇ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਮੱਛੀ / ਝੀਂਗਾ ਪਾਲਣ ਦੇ ਕਿੱਤੇ ਨਾਲ ਜੁੜਨ ਦੀ ਅਪੀਲ ਕੀਤੀ ।
ਪਿਛਲੀ ਖ਼ਬਰ ਕਾਂਗਰਸੀ ਕੌਂਸਲਰਾਂ ਨੇ ਵਿੱਤ ਤੇ ਠੇਕਾ ਕਮੇਟੀ ਚੋਣ ਲਈ ਗੌਰਵ ਭੱਟੀ ਨੂੰ ਉਮੀਦਵਾਰ ਬਣਾਇਆ ਅਗਲੀ ਖ਼ਬਰ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਵਲੋਂ ਹਲਕੇ ਦੇ ਪਿੰਡਾਂ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।