20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸਰਕਾਰੀ (ਕੰਨਿਆ) ਸਕੂਲ ਭਾਗਸਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਮੰਡੀ ਲੱਖੇਵਾਲੀ, 19 ਅਗਸਤ (ਮਿਲਖ ਰਾਜ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਭਾਗਸਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਦੌਰਾਨ ਵਿਦਿਆਰਥਣਾਂ ਨੇ ਗਿੱਧਾ, ਗੀਤ ਸੰਗੀਤ, ਬੋਲੀਆਂ ਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਪੰਜਾਬੀ ਵਿਰਸੇ ਦੇ ਰੰਗ ਬਿਖੇਰੇ।

ਤੀਆਂ ਦਾ ਤਿਉਹਾਰ ਦੌਰਾਨ ਜੇਤੂ ਵਿਦਿਆਰਥਣਾਂ ਨੂੰ ਇਨਾਮ ਵੰਡਦੇ ਪ੍ਰਿੰਸੀਪਲ ਤੇ ਹੋਰ। ਤਸਵੀਰ: ਮਿਲਖ ਰਾਜ 20-08-2026
ਮੰਡੀ ਲੱਖੇਵਾਲੀ, 19 ਅਗਸਤ (ਮਿਲਖ ਰਾਜ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਭਾਗਸਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਦੌਰਾਨ ਵਿਦਿਆਰਥਣਾਂ ਨੇ ਗਿੱਧਾ, ਗੀਤ ਸੰਗੀਤ, ਬੋਲੀਆਂ ਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਪੰਜਾਬੀ ਵਿਰਸੇ ਦੇ ਰੰਗ ਬਿਖੇਰੇ। ਸਮਾਗਮ ਵਿਚ ਪ੍ਰਿੰਸੀਪਲ ਪ੍ਰਮੋਦ ਕਟਾਰੀਆ ਵਲੋਂ ਵਿਦਿਆਰਥਣਾਂ ਨੂੰ ਹੌਂਸਲਾ ਦਿੱਤਾ ਗਿਆ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਤੇ ਮੈਂਬਰਾਂ ਨੇ ਵੀ ਸਮਾਗਮ ਵਿਚ ਸ਼ਿਰਕਤ ਕਰਕੇ ਵਿਦਿਆਰਥਣਾਂ ਦਾ ਹੌਂਸਲਾ ਵਧਾਇਆ ਅਤੇ ਸਹਿਯੋਗ ਦਿੱਤਾ। ਇਸ ਮੌਕੇ ਬਲਵਿੰਦਰ ਸਿੰਘ ਬਰਾੜ ਭਾਗਸਰ ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਵਲੋਂ ਸਕੂਲ ਦੇ ਸਮਾਗਮ ਲਈ ਇਨਾਮ ਵਜੋਂ ਕੁਝ ਰਕਮ ਭੇਟ ਕੀਤੀ ਗਈ। ਇਸੇ ਤਰ੍ਹਾਂ ਨਰੇਸ਼ ਕੁਮਾਰ ਸਲੂਜਾ ਲੈਕਚਰਾਰ ਜੌਗਰਾਫੀ ਨੇ ਵੀ ਸਮਾਗਮ ਦੀ ਹੌਂਸਲਾ ਅਫ਼ਜਾਈ ਕਰਦਿਆਂ ਕੁਝ ਰਕਮ ਇਨਾਮ ਵਜੋਂ ਭੇਟ ਕੀਤੀ। ਦੋਵਾਂ ਵਲੋਂ ਦਿੱਤੇ ਸਹਿਯੋਗ ਲਈ ਸਕੂਲ ਦੁਆਰਾ ਧੰਨਵਾਦ ਪ੍ਰਗਟ ਕੀਤਾ ਗਿਆ । ਸਮਾਗਮ ਦੀ ਤਿਆਰੀ ਤੇ ਪ੍ਰਬੰਧ ਵਿਚ ਅਮਨਦੀਪ ਕੌਰ ਪੰਜਾਬੀ ਮਿਸਟ੍ਰੈੱਸ, ਸੁਮਨ ਰਾਣੀ ਵੋਕੇਸ਼ਨਲ ਟੀਚਰ ਅਤੇ ਰਮਨਦੀਪ ਕੌਰ ਮੈਥ ਮਿਸਟ੍ਰੈੱਸ ਨੇ ਸਹਿਯੋਗ ਦਿੱਤਾ। ਸਕੂਲ ਮੈਨੇਜਮੈਂਟ ਕਮੇਟੀ ਵਲੋਂ ਸਮਾਗਮ ਵਿਚ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਦਾ ਸਨਮਾਨ ਵੀ ਕੀਤਾ ਗਿਆ। ਵਿਦਿਆਰਥਣਾਂ ਦੀਆਂ ਰੰਗਾਰੰਗ ਪੇਸ਼ਕਾਰੀਆਂ , ਗਿੱਧੇ ਦੀ ਤਾਲ, ਬੋਲੀਆਂ ਦੀ ਗੂੰਜ ਅਤੇ ਪੰਜਾਬੀ ਪਹਿਰਾਵੇ ਨੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਅੰਤ ਵਿਚ ਸਕੂਲ ਵਲੋਂ ਸਾਰੇ ਮਹਿਮਾਨਾਂ, ਚੇਅਰਪਰਸਨ ਤੇ ਮੈਂਬਰਾਂ, ਅਧਿਆਪਕਾਂ, ਮਾਪਿਆਂ ਤੇ ਵਿਦਿਆਰਥਣਾਂ ਦਾ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਸਿਟੀ ਵਿਕਾਸ ਮੰਚ ਮਲੋਟ ਦੀ ਮੀਟਿੰਗ ਅਗਲੀ ਖ਼ਬਰ ਲਾਇਨਜ਼ ਕਲੱਬ ਮਲੋਟ (ਦੀ ਰੇਡੀਐਂਟ) ਨੇ ਪੱਕੀ ਟਿੱਬੀ ਸਕੂਲ ਵਿਖੇ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।