20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸੀ.ਆਰ.ਐਮ ਸਕੀਮ ਫੇਜ਼-2 ਦਾ ਜ਼ਿਲ੍ਹਾ ਪੱਧਰੀ ਕਮੇਟੀ ਨੇ ਕੱਢਿਆ ਆਨਲਾਈਨ ਡਰਾਅ

ਫ਼ਰੀਦਕੋਟ, 19 ਅਗਸਤ (ਜਸਵੰਤ ਸਿੰਘ ਪੁਰਬਾ)-ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫ਼ਰੀਦਕੋਟ ਵਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪੰਜਾਬ ਸਰਕਾਰ ਦੇ ਯਤਨਾ ਸਦਕਾ ਰਾਜ ਵਿਚ ਪਰਾਲੀ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਅਤੇ ਫ਼ਸਲਾਂ ਦੀ ਰਹਿੰਦ ਖੂਹੰਦ ਨੂੰ ਸਾੜਨ ਤੋਂ ਰੋਕਣ ਲਈ ਕਰਾਪ ਰੈਜ਼ੀਡਿਯੂ ਮੈਨੇਜਮੈਂਟ ਸਕੀਮ ਸਾਲ 2026-27 ਤਹਿਤ ਫੇਜ਼ –2 ਵਿਚ ਦੁਬਾਰਾ ਤੋਂ ਨਵੀਆਂ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ।

ਅਜੀਤ ਡੈਸਕ 20-08-2026
ਫ਼ਰੀਦਕੋਟ, 19 ਅਗਸਤ (ਜਸਵੰਤ ਸਿੰਘ ਪੁਰਬਾ)-ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫ਼ਰੀਦਕੋਟ ਵਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪੰਜਾਬ ਸਰਕਾਰ ਦੇ ਯਤਨਾ ਸਦਕਾ ਰਾਜ ਵਿਚ ਪਰਾਲੀ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਅਤੇ ਫ਼ਸਲਾਂ ਦੀ ਰਹਿੰਦ ਖੂਹੰਦ ਨੂੰ ਸਾੜਨ ਤੋਂ ਰੋਕਣ ਲਈ ਕਰਾਪ ਰੈਜ਼ੀਡਿਯੂ ਮੈਨੇਜਮੈਂਟ ਸਕੀਮ ਸਾਲ 2026-27 ਤਹਿਤ ਫੇਜ਼ –2 ਵਿਚ ਦੁਬਾਰਾ ਤੋਂ ਨਵੀਆਂ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਇਹ ਨਵੀਆਂ ਅਰਜ਼ੀਆਂ ਅਪਲਾਈ ਕਰਨ ਦੀ ਆਖਰੀ ਮਿਤੀ 03 ਅਗਸਤ, 2026 ਸ਼ਾਮ 5 ਵਜੇ ਤੱਕ ਸੀ। ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜ਼ਿਲ੍ਹਾ ਪੱਧਰੀ ਕਾਰਜਕਾਰਨੀ ਕਮੇਟੀ ਰਾਹੁਲ ਚਾਬਾ ਨੇ ਦੱਸਿਆ ਕਿ ਸੀ.ਆਰ.ਐਮ ਸਕੀਮ ਫੇਜ਼-2 ਵਿਚ ਨਿੱਜੀ ਕਿਸਾਨ ਕੈਟਾਗਿਰੀ (50% ਸਬਸਿਡੀ) ਵਿਚ ਕੁੱਲ 593 ਦਰਖਾਸਤਾਂ ਪ੍ਰਾਪਤ ਹੋਈਆਂ ਸਨ ਅਤੇ ਉਨ੍ਹਾਂ ਦਾ ਡਰਾਅ ਕੱਢਿਆ ਗਿਆ ਹੈ ਅਤੇ ਪਹਿਲੇ ਫੇਜ਼ ਤੋਂ ਬਕਾਇਆ ਰਹਿੰਦੇ ਫੰਡਜ਼ ਅਨੁਸਾਰ ਦਰਖਾਸਤਾਂ ਨੂੰ ਸਿਲੈਕਟ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸੀ.ਐਚ.ਸੀ ਕੈਟਾਗਿਰੀ (80% ਸਬਸਿਡੀ) ਵਿਚ ਅਲਾਟ ਕੀਤੇ ਫੰਡਜ਼ ਦੇ ਮੱਦੇਨਜ਼ਰ ਕੇਵਲ ਸਹਿਕਾਰੀ ਸਭਾਵਾਂ ਨੂੰ ਹੀ ਤਰਜੀਹ ਦੇ ਅਧਾਰ ਉਪਰ ਸਿਲੈਕਟ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਡਰਾਅ ਦੀਆਂ ਸਾਰੀਆਂ ਲਿਸਟਾਂ ਮੁੱਖ ਖੇਤੀਬਾੜੀ ਦਫਤਰ ਫ਼ਰੀਦਕੋਟ ਵਿਖੇ ਨੋਟਿਸ ਬੋਰਡ ’ਤੇ ਲਗਾਈਆਂ ਗਈਆਂ ਹਨ ਅਤੇ ਕਿਸਾਨ ਉੱਥੇ ਜਾ ਕੇ ਆਪਣਾ ਰੈਂਕ ਦੇਖ ਸਕਦੇ ਹਨ। ਇਸ ਤੋਂ ਇਲਾਵਾ ਇਹ ਸਾਰੀਆਂ ਲਿਸਟਾਂ ਵਟਸਐਪ ’ਤੇ ਬਣੇ ਕਿਸਾਨ ਗਰੁੱਪਾਂ ਵਿਚ ਵੀ ਸ਼ੇਅਰ ਕੀਤੀਆਂ ਗਈਆਂ ਹਨ। ਉਨ੍ਹਾਂ ਚੁਣੇ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਐਪਲੀਕੇਸ਼ਨ ਦੀ ਕਾਪੀ, ਅਧਾਰ ਕਾਰਡ, ਪੈਨ ਕਾਰਡ, ਬੈਂਕ ਖਾਤੇ ਦੀ ਪਾਸਬੁਕ/ਕੈਂਸਲ ਚੈੱਕ, ਜ਼ਮੀਨ ਦੀ ਮਾਲਕੀ ਦੀ ਜਮਾਂਬੰਦੀ, ਟਰੈਕਟਰ ਦੀ ਆਰ.ਸੀ., ਜਾਤੀ ਸਰਟੀਫਿਕੇਟ (ਕੇਵਲ ਐਸ.ਸੀ. ਕੈਟਾਗਿਰੀ ਲਈ) ਆਦਿ ਤੁਰੰਤ ਆਪਣੇ ਪਿੰਡ ਦੇ ਖੇਤੀਬਾੜੀ ਵਿਕਾਸ/ਵਿਸਥਾਰ ਅਫ਼ਸਰ ਜਾਂ ਸਬੰਧਿਤ ਬਲਾਕ ਖੇਤੀਬਾੜੀ ਦਫ਼ਤਰ ਵਿਖੇ ਜਮ੍ਹਾਂ ਕਰਵਾਏ ਜਾਣ, ਤਾਂ ਜੋ ਆਪ ਦੀ ਦਰਖਾਸਤ ਨੂੰ ਸੈਕਸ਼ਨ ਜ਼ਾਰੀ ਕੀਤੀ ਜਾ ਸਕੇ। ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਕੀਮ ਦਾ ਉਦੇਸ਼ ਕਿਸਾਨਾਂ ਨੂੰ ਪਰਾਲੀ ਅਤੇ ਫ਼ਸਲਾਂ ਦੀ ਰਹਿੰਦ ਖੂਹੰਦ ਨੂੰ ਸਾੜਣ ਤੋਂ ਰੋਕ ਕੇ ਵਾਤਾਵਰਨ ਨੂੰ ਸ਼ੁੱਧ ਕਰਨ ਦਾ ਹੈ ਅਤੇ ਪਰਾਲੀ ਨੂੰ ਖੇਤ ਵਿਚ ਮਿਲਾਉਣ ਲਈ ਉਤਸ਼ਾਹਿਤ ਕਰਦੀ ਹੈ।
ਪਿਛਲੀ ਖ਼ਬਰ ਕੋਟਸੁਖੀਆ ’ਚ ਬਾਬਾ ਹਰਕਾ ਦਾਸ ਜੀ ਦੀ ਯਾਦ ’ਚ ਖ਼ੇਡ ਟੂਰਨਾਂਮੈਂਟ ਕਰਵਾਇਆ ਅਗਲੀ ਖ਼ਬਰ ਕੁਰਾਸ਼ ’ਚ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀਆਂ ਲੜਕੀਆਂ ਨੇ ਜਿੱਤੇ ਗੋਲਡ ਮੈਡਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।