13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਜਥਾ ਰਵਾਨਾ

ਗਿੱਦੜਬਾਹਾ, 12 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਸਾਉਣ ਮਹੀਨੇ ਦੌਰਾਨ ਮਾਤਾ ਚਿੰਤਪੁਰਨੀ ਦੇ ਦਰਬਾਰ ਵਿਖੇ ਲੱਗਣ ਵਾਲੇ ਮੇਲੇ ਦੇ ਸੰਬੰਧ ਵਿਚ ਗਿੱਦੜਬਾਹਾ ਸ਼ਹਿਰ ਦੇ ਵਾਸੀਆਂ ਵਲੋਂ ਧਾਰਮਿਕ ਯਾਤਰਾ ਲਿਜਾਈ ਗਈ। ਇਸ ਤਹਿਤ ਸ਼ਰਧਾਲੂਆਂ ਨੂੰ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਲਗਪਗ 59 ਸ਼ਰਧਾਲੂਆਂ ਦੀ ਬੱਸ ਨੂੰ ਸਥਾਨਕ ਬੱਸ ਸਟੈਂਡ ਤੋਂ ਧਾਰਮਿਕ ਰਸਮਾਂ ਨਾਲ ਰਵਾਨਾ ਕੀਤਾ ਗਿਆ।

ਅਜੀਤ ਡੈਸਕ 13-08-2026
ਗਿੱਦੜਬਾਹਾ, 12 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਸਾਉਣ ਮਹੀਨੇ ਦੌਰਾਨ ਮਾਤਾ ਚਿੰਤਪੁਰਨੀ ਦੇ ਦਰਬਾਰ ਵਿਖੇ ਲੱਗਣ ਵਾਲੇ ਮੇਲੇ ਦੇ ਸੰਬੰਧ ਵਿਚ ਗਿੱਦੜਬਾਹਾ ਸ਼ਹਿਰ ਦੇ ਵਾਸੀਆਂ ਵਲੋਂ ਧਾਰਮਿਕ ਯਾਤਰਾ ਲਿਜਾਈ ਗਈ। ਇਸ ਤਹਿਤ ਸ਼ਰਧਾਲੂਆਂ ਨੂੰ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਲਗਪਗ 59 ਸ਼ਰਧਾਲੂਆਂ ਦੀ ਬੱਸ ਨੂੰ ਸਥਾਨਕ ਬੱਸ ਸਟੈਂਡ ਤੋਂ ਧਾਰਮਿਕ ਰਸਮਾਂ ਨਾਲ ਰਵਾਨਾ ਕੀਤਾ ਗਿਆ। ਜਾਣਕਾਰੀ ਦਿੰਦਿਆਂ ਵਿਜੇ ਪਹੂਜਾ ਨਿੱਕਾ, ਵਿੱਕੀ ਸ਼ਰਮਾ ਤੇ ਗੌਰਵ ਸੋਨੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਉਣ ਮਹੀਨੇ ਵਿਚ ਮਾਤਾ ਚਿੰਤਪੁਰਨੀ ਦੇ ਦਰਬਾਰ ਵਿਖੇ ਲੱਗਣ ਵਾਲੇ ਮੇਲੇ ਨੂੰ ਮੁੱਖ ਰੱਖਦਿਆਂ ਧਾਰਮਿਕ ਯਾਤਰਾ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਯਾਤਰਾ ਦੌਰਾਨ ਸ੍ਰੀ ਆਨੰਦਪੁਰ ਸਾਹਿਬ, ਮਾਤਾ ਨੈਣਾ ਦੇਵੀ, ਮਾਤਾ ਚਿੰਤਪੁਰਨੀ, ਮਾਂ ਕਾਂਗੜਾ, ਮਾਂ ਚਾਮੁੰਡਾ, ਮਾਂ ਜਵਾਲਾ ਜੀ, ਮਾਂ ਬੰਗਲਾਮੁਖੀ ਅਤੇ ਧਰਮਸ਼ਾਲਾ ਆਦਿ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਧਾਰਮਿਕ ਯਾਤਰਾ ਲਈ ਰਵਾਨਾ ਹੋਣ ਤੋਂ ਪਹਿਲਾਂ ਬੱਸ ਸਟੈਂਡ ਵਿਖੇ ਸ਼ਰਧਾਲੂਆਂ ਵਲੋਂ ਇਲਾਕੇ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਉਪਰੰਤ ਕੰਜਕਾਂ ਨਿਸ਼ਾ, ਕਾਵਿਆ, ਪ੍ਰਾਚੀ, ਰੀਚਾ ਅਤੇ ਅਨੂੰ ਵਲੋਂ ਬੱਸ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਵਿੱਕੀ ਸ਼ਰਮਾ, ਟੀਟੂ ਕਟਾਰੀਆ, ਅਮਨ ਪਹੂਜਾ, ਵਿਜੇ ਪਹੂਜਾ, ਬੱਬੂ, ਗਗਨ ਕੁਮਾਰ ਅਤੇ ਵਿੱਕੀ ਚਾਵਲਾ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।
ਪਿਛਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।