15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਖ਼ੂਨਦਾਨ ਕੈਂਪ ਲਗਾਇਆ

ਅਜੀਤ ਡੈਸਕ 15-04-2026
ਗਿੱਦੜਬਾਹਾ, 14 ਅਪ੍ਰੈਲ (ਸ਼ਿਵਰਾਜ ਸਿੰਘ ਬਰਾੜ)-ਸਿੱਧ ਬਾਬਾ ਬਾਲਾ ਜੀ ਪਿੰਡ ਫਕਰਸਰ ਵਿਖੇ ਫਤਿਹ ਲੈਬਾਰਟਰੀ ਥਰਾਜਵਾਲਾ ਵਲੋਂ ਗੁਰੂ ਨਾਨਕ ਚੈਰੀਟੇਬਲ ਬਠਿੰਡਾ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਸਰਪੰਚ ਮਨਪ੍ਰੀਤ ਸਿੰਘ ਮਨੀ ਨੇ ਕਿਹਾ ਕਿ ਖ਼ੂਨਦਾਨ ਮਹਾਂਦਾਨ ਹੈ | ਇਸ ਨਾਲ ਕਿਸੇ ਲੋੜਵੰਦ ਦੀ ਜਾਨ ਬਚਾਈ ਜਾ ਸਕਦੀ ਹੈ | ਫਤਿਹ ਲੈਬਾਰਟਰੀ ਦੇ ਸੰਚਾਲਕ ਸ਼ੇਰ ਸਿੰਘ ਨੇ ਕਿਹਾ ਕਿ ਇਕ ਤੰਦਰੁਸਤ ਵਿਅਕਤੀ ਨੂੰ ਖ਼ੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਚੈਰੀਟੇਬਲ ਬਠਿੰਡਾ ਤੋਂ ਡਾ. ਅਜੀਤ ਸਿੰਘ ਦੀ ਟੀਮ ਵਲੋਂ ਖ਼ੂਨ ਇਕੱਠਾ ਕੀਤਾ ਜਾ ਰਿਹਾ ਹੈ | ਇਸ ਮੌਕੇ ਕਰੀਬ 100 ਯੂਨਿਟ ਖ਼ੂਨ ਇਕੱਤਰ ਹੋਇਆ | ਖ਼ੂਨਦਾਨੀਆਂ ਨੂੰ ਰਿਫ਼ਰੈਸ਼ਮੈਂਟ ਦੇਣ ਤੋਂ ਇਲਾਵਾ ਸਰਟੀਫ਼ਿਕੇਟ ਵੰਡੇ ਗਏ | ਇਸ ਮੌਕੇ ਬਹਾਦਰ ਸਿੰਘ, ਜਗਨਦੀਪ ਸਿੰਘ, ਰਨਦੀਪ ਸਿੰਘ, ਗੁਰਪ੍ਰੀਤ ਕੌਰ, ਮਹਿਕੀਜਾਨ, ਤਬਰੀਨਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਐੱਸ.ਡੀ. ਸਕੂਲ ਵਿਖੇ ਵਿਸਾਖੀ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਵਿਖੇ ਵਰਮੀ ਕੰਪੋਸਟਿੰਗ ਕੋਰਸ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।