15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਕਾਂਗਰਸ ਵਲੋਂ ਡਾ. ਅੰਬੇਡਕਰ ਜੈਅੰਤੀ ਮੌਕੇ ਮਾਰਚ ਕੱਢਿਆ

ਅਜੀਤ ਡੈਸਕ 15-04-2026
ਮਲੋਟ, 14 ਅਪ੍ਰੈਲ (ਪਾਟਿਲ)-ਮਲੋਟ ਸ਼ਹਿਰ ਵਿਖੇ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਤੇ ਬਲਾਕ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਦੀ ਅਗਵਾਈ ਹੇਠ ਸਮੁੱਚੀ ਕਾਂਗਰਸ ਪਾਰਟੀ ਦੀ ਟੀਮ ਵਲੋਂ ਡਾ. ਬੀ. ਆਰ. ਅੰਬੇਡਕਰ ਦੀ 135ਵੀਂ ਜੈਅੰਤੀ ਮਨਾਈ ਗਈ | ਇਸ ਮੌਕੇ ਕਾਂਗਰਸ ਪਾਰਟੀ ਦੇ ਵਰਕਰਾਂ ਵਲੋਂ ਅਗਰਵਾਲ ਚੌਂਕ ਤੋਂ ਮਾਰਚ ਕੱਢਿਆ ਗਿਆ, ਜਿਸ ਦੀ ਸਮਾਪਤੀ ਰਵਿਦਾਸ ਨਗਰ ਵਿਖੇ ਡਾ. ਅੰਬੇਡਕਰ ਦੀ ਮੂਰਤੀ ਨੂੰ ਹਾਰ ਪਾ ਕੇ ਕੀਤੀ ਗਈ | ਡਾ. ਅੰਬੇਡਕਰ ਦੇ ਜਨਮ ਦਿਨ ਮੌਕੇ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ, ਬਲਾਕ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਤੇ ਵੱਖ-ਵੱਖ ਬੁਲਾਰਿਆਂ ਵਲੋਂ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਨੱਥੂ ਰਾਮ ਗਾਂਧੀ, ਰਵਿਦਾਸ ਨਗਰ ਨਿਵਾਸੀ ਨਿੱਕੀ ਪ੍ਰਧਾਨ, ਕੌਂਸਲਰ ਵੀਰ ਰਾਜ ਪਾਲ, ਪੂਰਨ ਚੰਦ, ਅਜੀਤ, ਲੀਲੂ ਰਾਮ, ਵਰਿੰਦਰ ਮੱਕੜ, ਛੱਤਰਪਾਲ, ਉਮੇਸ਼ ਨਾਗਪਾਲ, ਰਮੇਸ਼ ਫੁਟੇਲਾ, ਲੁਨਾ ਰਾਮ, ਪ੍ਰੇਮ ਰਾਜਪੂਤ, ਬਲਕਾਰ ਸਿੰਘ, ਲੱਖਾ ਸਿੰਘ, ਮਾਸਟਰ ਜਸਪਾਲ, ਜਤਿੰਦਰ ਸ਼ਾਸਤਰੀ, ਗੁਲਾਮ ਰਸੂਲ, ਐੱਸ.ਸੀ. ਸੈੱਲ ਵਲੋਂ ਲੱਖਾ ਸਿੰਘ, ਸੋਨੂ ਡਾਵਰ, ਕੇਵਲ ਖੱਤਰੀ, ਕਿ੍ਸ਼ਨ ਠਾਕਰ, ਗੀਤ ਸੇਠੀ, ਰਾਜੇਸ਼ ਮਦਾਨ, ਮੱਖਣ ਸਿੰਘ, ਹਰਮਨਜੀਤ ਸਿੰਘ, ਪਿੰਦਰ ਬਰਾੜ, ਰਾਕੇਸ਼ ਕੁਮਾਰ, ਸਤਪਾਲ ਸਾਹਪੁਰੀਆ, ਸੁਨੀਲ ਕੁਮਾਰ, ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਪ੍ਰਧਾਨ ਸ਼ਰਨਜੀਤ ਸਿੰਘ ਸੰਧੂ, ਬਿੱਟੂ ਰੋਮਾਣਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਾ. ਅੰਬੇਡਕਰ ਜੈਅੰਤੀ ਮਨਾਈ ਅਗਲੀ ਖ਼ਬਰ ਵਿਸਾਖੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।