14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਗਿੱਦੜਬਾਹਾ ਵਿਖੇ ਬੀਜ ਭੰਡਾਰ ਦੀ ਦੁਕਾਨ 'ਤੇ ਲੱਗੀ ਅੱਗ

ਅਜੀਤ ਡੈਸਕ 15-04-2026
ਗਿੱਦੜਬਾਹਾ, 14 ਅਪ੍ਰੈਲ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਵਿਖੇ ਅਚਾਨਕ ਤੜਕਸਾਰ ਪੰਜਾਬ ਬੀਜ ਭੰਡਾਰ ਦੀ ਦੁਕਾਨ 'ਤੇ ਅੱਗ ਲੱਗ ਗਈ, ਜਿਸ ਕਾਰਨ ਦੋ ਮੰਜ਼ਿਲਾਂ ਇਮਾਰਤ 'ਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ | ਬੀਜ, ਦਵਾਈਆਂ ਤੇ ਦੁਕਾਨ ਦਾ ਰਿਕਾਰਡ ਪਿਆ ਦੱਸਿਆ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਦੋ ਕੁ ਮਹੀਨੇ ਪਹਿਲਾਂ ਵੀ ਘਟਨਾ ਸਥਾਨ ਤੋਂ ਕੁਝ ਹੀ ਦੂਰੀ 'ਤੇ ਪੰਜਾਬ ਬੁਟੀਕ ਦੀ ਦੁਕਾਨ 'ਤੇ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜ ਗਿਆ ਸੀ | ਇਸ ਤੋਂ ਪਹਿਲਾਂ ਵੀ ਇਸੇ ਹੀ ਤਰ੍ਹਾਂ ਇਕ ਕਿਤਾਬਾਂ ਦੀ ਦੁਕਾਨ ਵੀ ਸੜ ਕੇ ਸੁਆਹ ਹੋ ਗਈ ਸੀ | ਗਿੱਦੜਬਾਹਾ ਵਿਚ ਇਹ ਅੱਗ ਅੱਗਣ ਦੀ ਤੀਜੀ ਵੱਡੀ ਘਟਨਾ ਹੈ | ਇਕੱਤਰ ਜਾਣਕਾਰੀ ਅਨੁਸਾਰ ਪੰਜਾਬ ਬੀਜ ਭੰਡਾਰ ਦੀ ਦੁਕਾਨ 'ਤੇ ਸਵੇਰ ਵੇਲੇ 5 ਕੁ ਵਜੇ ਕਿਸੇ ਨੇ ਧੂੰਆਂ ਨਿਕਲਦਾ ਦੇਖਿਆ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ | ਥਾਣਾ ਮੁਖੀ ਹਰਗੋਬਿੰਦ ਸਿੰਘ ਮਾਨ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਨੇ ਸਥਾਨਕ ਫਾਇਰ ਬਿ੍ਗੇਡ ਨੂੰ ਬੁਲਾਇਆ ਤੇ ਦੁਕਾਨ 'ਤੇ ਲੱਗੀ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ |
ਅੱਗ ਐਨੀ ਭਿਆਨਕ ਸੀ ਕਿ ਤੁਰੰਤ ਹੀ ਮਲੋਟ ਤੇ ਸ੍ਰੀ ਮੁਕਤਸਰ ਸਾਹਿਬ ਤੋਂ ਵੀ ਹੋਰ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੂੰ ਮੌਕੇ 'ਤੇ ਬੁਲਾਇਆ ਗਿਆ | ਫਾਇਰ ਬਿ੍ਗੇਡ ਦੀਆਂ 5 ਗੱਡੀਆਂ ਵਲੋਂ ਭਾਰੀ ਜੱਦੋ-ਜਹਿਦ ਉਪਰੰਤ ਅੱਗ 'ਤੇ ਕਾਬੂ ਪਾਇਆ ਗਿਆ, ਪਰ ਦੋ ਮੰਜ਼ਿਲਾਂ ਦੁਕਾਨ 'ਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ | ਗੁਆਂਢ ਦੀਆਂ ਦੁਕਾਨਾਂ ਵਿਚ ਵੀ ਅੱਗ ਦੀਆਂ ਲਾਟਾਂ ਦਾ ਸੇਕ ਲੱਗਿਆ ਹੈ, ਪਰ ਉਨ੍ਹਾਂ ਦਾ ਕੋਈ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ | ਥਾਣਾ ਮੁਖੀ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਅਤੇ ਤਫ਼ਤੀਸ਼ ਜਾਰੀ ਹੈ |
ਪਿਛਲੀ ਖ਼ਬਰ ਵਿਸਾਖੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।