26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਸ੍ਰੀ ਨਰਮਦੇਸ਼ਵਰ ਸ਼ਿਵ ਮੰਦਰ ਵਿਖੇ ਸ੍ਰੀ ਰਾਮ ਕਥਾ ਕਰਵਾਈ

ਅਜੀਤ ਡੈਸਕ 02-04-2026
ਸ੍ਰੀ ਮੁਕਤਸਰ ਸਾਹਿਬ, 1 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ਼ਹਿਰ ਦੇ ਤਿਲਕ ਨਗਰ ਗਲੀ ਨੰਬਰ 7 ਵਿਖੇ ਸਥਿਤ ਸ੍ਰੀ ਨਰਮਦੇਸ਼ਵਰ ਸ਼ਿਵ ਮੰਦਰ ਵਿਖੇ ਸ੍ਰੀ ਹਨੂੰਮਾਨ ਜਨਮ ਉਤਸਵ ਦੇ ਸੰਬੰਧ 'ਚ 9 ਦਿਨਾਂ (ਸ੍ਰੀ ਰਾਮਚਰਿੱਤਰ ਮਾਨਸ) ਸ੍ਰੀ ਰਾਮ ਕਥਾ ਕਰਵਾਈ ਗਈ | ਕਥਾ ਤੋਂ ਪਹਿਲਾਂ ਪੂਜਨ ਕੀਤਾ ਗਿਆ | ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਤੇ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੋਤੀ ਜਗਾਉਣ ਦੀ ਰਸਮ ਅਦਾ ਕੀਤੀ ਗਈ | ਕਥਾ ਦੀ ਸ਼ੁਰੂਆਤ ਸੰਗੀਤਮਈ ਸ੍ਰੀ ਹਨੂੰਮਾਨ ਚਾਲੀਸਾ ਪਾਠ ਨਾਲ ਹੋਈ | ਸ੍ਰੀ ਰਾਮ ਕਥਾ 'ਤੇ ਚਰਚਾ ਕਰਦੇ ਹੋਏ ਪੰਡਿਤ ਸੀਤਾ ਰਾਮ ਨੇ ਕਿਹਾ ਕਿ ਸੱਚਾ ਭਗਤ ਭਗਵਾਨ ਦੀ ਰਜਾ 'ਚ ਰਾਜੀ ਰਹਿੰਦਾ ਹੈ | ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਹਨੀ ਫ਼ੱਤਣਵਾਲਾ ਨੇ ਕਿਹਾ ਕਿ ਸ੍ਰੀ ਹਨੂੰਮਾਨ ਜਨਮ ਉਤਸਵ ਮਨਾਉਣਾ ਬਹੁਤ ਹੀ ਵਧੀਆ ਤੇ ਨੇਕ ਉਪਰਾਲਾ ਹੈ | ਸ੍ਰੀ ਰਾਮ ਕਥਾ ਦੌਰਾਨ ਮੰਦਰ ਦੇ ਪ੍ਰਬੰਧਕਾਂ ਵਲੋਂ ਹਨੀ ਫ਼ੱਤਣਵਾਲਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ |
ਇਸ ਮੌਕੇ ਤਜਿੰਦਰ ਬੱਬੂ ਬਾਂਸਲ, ਅਜੈ ਗਰਗ, ਜਗਦੀਸ਼ ਕੁਮਾਰ, ਹੈਪੀ ਗਰਗ, ਸ਼ਿਵਕਾਂਤ ਸ਼ਾਸ਼ਤਰੀ, ਚੰਦਰ ਮੋਹਨ ਸ਼ਰਮਾ, ਜੈ ਕਿ੍ਸ਼ਨ ਯਾਦਵ, ਪਵਨ ਕੁਮਾਰ ਸੈਨ, ਓਮ ਪ੍ਰਕਾਸ਼ ਗੂੰਬਰ, ਤਿਲਕ ਰਾਜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਅੰਬੇਡਕਰ ਦੇ ਬੁੱਤ ਨੂੰ ਖੰਡਿਤ ਕਰਨਾ ਨਿੰਦਣਯੋਗ ਕਾਰਵਾਈ-ਕੁਲਵੰਤ ਸਿੰਘ ਅਗਲੀ ਖ਼ਬਰ ਸਿਵਲ ਸਰਜਨ ਵਲੋਂ ਹੈਲਥ ਸੁਪਰਵਾਇਜ਼ਰ ਮੇਲ ਤੇ ਲੈਬ ਟੈਕਨੀਸ਼ੀਅਨਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।