08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸਰਕਾਰੀ ਕਾਲਜ ਦੇ ਇਤਿਹਾਸ ਵਿਭਾਗ ਦੇ ਮੁਖੀ ਡਾ. ਪੁਸ਼ਪਿੰਦਰ ਸਿੰਘ ਔਲਖ ਹੋਏ ਸੇਵਾ ਮੁਕਤ

ਅਜੀਤ ਡੈਸਕ 06-03-2026
ਸ੍ਰੀ ਮੁਕਤਸਰ ਸਾਹਿਬ, 5 ਮਾਰਚ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸ ਵਿਭਾਗ ਦੇ ਮੁਖੀ ਡਾ. ਪੁਸ਼ਪਿੰਦਰ ਸਿੰਘ ਔਲਖ (ਖਾਨੇ ਕੀ ਢਾਬ) ਵਾਸੀ ਸ੍ਰੀ ਮੁਕਤਸਰ ਸਾਹਿਬ 26 ਸਾਲ ਦੀਆਂ ਸੇਵਾਵਾਂ ਉਪਰੰਤ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋ ਗਏ ਹਨ | ਇਸ ਸੰਬੰਧ 'ਚ ਸਰਕਾਰੀ ਕਾਲਜ ਵਿਖੇ ਉਨ੍ਹਾਂ ਦੀ ਸੇਵਾ ਮੁਕਤੀ 'ਤੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬੋਲਦਿਆਂ ਪਿ੍ੰਸੀਪਲ ਮੰਜੂ ਕਪੂਰ ਨੇ ਸਵਾਗਤੀ ਭਾਸ਼ਣ ਦੌਰਾਨ ਪ੍ਰੋਫ਼ੈਸਰ ਡਾ. ਔਲਖ ਦੀ ਬਹੁ-ਪੱਖੀ ਸ਼ਖ਼ਸੀਅਤ ਬਾਰੇ ਚਰਚਾ ਕਰਦੇ ਹੋਏ ਦਿਲੀ ਮੁਬਾਰਕਬਾਦ ਦਿੱਤੀ | ਮੰਚ ਸੰਚਾਲਕ ਡਾ. ਬ੍ਰਹਮਵੇਦ ਸ਼ਰਮਾ ਨੇ ਉਨ੍ਹਾਂ ਦੇ ਸਿੱਖਿਆ ਦੇ ਖੇਤਰ ਵਿਚ ਪਾਏ ਵੱਡਮੁੱਲੇ ਯੋਗਦਾਨ ਦਾ ਵਿਸਥਾਰ ਨਾਲ ਜ਼ਿਕਰ ਕੀਤਾ | ਪ੍ਰੋ. ਸਾਗਰ ਖੁਰਾਣਾ (ਇਤਿਹਾਸ ਵਿਭਾਗ), ਡਾ. ਹਰਿੰਦਰਜੀਤ ਕੌਰ (ਰਾਜਨੀਤੀ ਵਿਭਾਗ), ਕਰਮਜੀਤ ਸਿੰਘ ਸਮਾਘ ਸੇਵਾ ਮੁਕਤ ਪਿ੍ੰਸੀਪਲ ਡਾਇਟ ਬਰਕੰਦੀ, ਪ੍ਰੋ. ਮਨਜੀਤ ਸਿੰਘ (ਭੂਗੋਲ ਵਿਭਾਗ), ਪ੍ਰੋ. ਗੁਰਬਾਜ ਸਿੰਘ (ਰਾਜਨੀਤੀ ਵਿਭਾਗ), ਪ੍ਰੋ. ਖ਼ੁਸ਼ਦੀਪ ਕੌਰ (ਮੈਨੇਜਮੈਂਟ ਵਿਭਾਗ) ਤੇ ਉਨ੍ਹਾਂ ਦੀ ਸਪੁੱਤਰੀ ਰੂਪਮਦੀਪ ਕੌਰ ਨੇ ਆਪਣੇ ਵਿਚਾਰ ਪ੍ਰਗਟ ਕੀਤੇ | ਅੰਤ 'ਚ ਡਾ. ਪੁਸ਼ਪਿੰਦਰ ਸਿੰਘ ਔਲਖ ਨੇ ਕਾਲਜ ਵਿਚ ਬਿਤਾਏ ਸੁਨਹਿਰੇ ਸਮੇਂ ਨੂੰ ਯਾਦ ਕਰਦਿਆਂ ਸਭ ਦਾ ਧੰਨਵਾਦ ਕੀਤਾ | ਪਿ੍ੰਸੀਪਲ ਤੇ ਸਮੂਹ ਸਟਾਫ਼ ਵਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੀ ਧਰਮਪਤਨੀ ਅੰਮਿ੍ਤਪਾਲ ਕੌਰ ਔਲਖ ਨੂੰ ਵੀ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਨਾਨ-ਟੀਚਿੰਗ ਸਟਾਫ਼ ਤੇ ਹਾਇਰ ਐਜੂਕੇਸ਼ਨ ਵਿਭਾਗ ਵਲੋਂ ਵੀ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ |
ਪ੍ਰੋ. ਪੁਸ਼ਪਿੰਦਰ ਸਿੰਘ ਵਲੋਂ ਲਾਇਬ੍ਰੇਰੀ, ਇਤਿਹਾਸ ਵਿਭਾਗ, ਨਾਨਕ ਬਗੀਚੀ ਅਤੇ ਮੁੱਖ ਦਫ਼ਤਰ ਲਈ ਦਾਨ ਵਜੋਂ ਨਗਦ ਰਾਸ਼ੀ ਭੇਟ ਕੀਤੀ ਗਈ | ਇਸ ਮੌਕੇ ਪ੍ਰੋ. ਕਮਲਜੀਤ ਕੌਰ, ਮਨਜੀਤ ਕੌਰ, ਪ੍ਰੋ. ਜਗਦੀਪ ਬੱਤਰਾ, ਗੈਸਟ ਫੈਕਲਟੀ ਦੇ ਸਮੂਹ ਅਧਿਆਪਕ, ਸੁਪਰਡੈਂਟ ਦੌਲਧ ਸਿੰਘ ਬਰਾੜ, ਰਣਜੀਤ ਸਿੰਘ, ਸੁਸ਼ੀਲ ਕੁਮਾਰ, ਸ਼ਮਿੰਦਰ ਸਿੰਘ ਮਨੇਸ, ਸਮੂਹ ਨਾਨ ਟੀਚਿੰਗ ਸਟਾਫ਼ ਤੇ ਸਾਰੇ ਕਰਮਚਾਰੀ ਹਾਜ਼ਰ ਸਨ | ਕਾਲਜ ਕੌਂਸਲ ਦੇ ਮੈਂਬਰ ਪ੍ਰੋ. ਕੰਵਰਜੀਤ ਸਿੰਘ, ਪ੍ਰੋ. ਰਾਜਬੀਰ ਕੌਰ ਅਤੇ ਸੁਰਜੀਤ ਸਿੰਘ ਸੇਵਾਦਾਰ ਨੇ ਸਮਾਗਮ ਨੂੰ ਸਫ਼ਲ ਕਰਨ 'ਚ ਅਹਿਮ ਭੂਮਿਕਾ ਅਦਾ ਕੀਤੀ |
ਪਿਛਲੀ ਖ਼ਬਰ ਸੜਕਾਂ 'ਤੇ ਪਏ ਮੋਟੇ ਪੱਥਰ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਨੇਤਰਹੀਣ ਬਜ਼ੁਰਗ ਦੀ ਡਾ. ਓਬਰਾਏ ਨੇ ਫ਼ੜ੍ਹੀ ਬਾਂਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।