28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਰੁੱਖ ਨਾਲ ਫਾਹਾ ਲੈ ਕੇ ਡੱਬਵਾਲੀ ਵਾਸੀ ਨੌਜਵਾਨ ਵਲੋਂ ਖੁਦਕੁਸ਼ੀ

ਅਜੀਤ ਡੈਸਕ 28-01-2026
ਮੰਡੀ ਕਿੱਲਿਆਂਵਾਲੀ, 27 ਜਨਵਰੀ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਦੇ ਵਸਨੀਕ ਕਰੀਬ 25 ਸਾਲਾ ਨੌਜਵਾਨ ਨੇ ਲਾਗਲੇ ਸਰਹੱਦੀ ਪਿੰਡ ਕਿੱਲਿਆਂਵਾਲੀ ਨੇੜੇ ਮਾਈਨਰ ਦੇ ਕੰਢੇ ਰੁੱਖ ਨਾਲ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ | ਮਿ੍ਤਕ ਦੀ ਪਛਾਣ ਜਗਮੀਤ ਉਰਫ ਮੀਤ ਪੁੱਤਰ ਦਾਰਾ ਸਿੰਘ ਬਰਾੜ ਵਾਸੀ ਵਾਰਡ 7, ਗੁਰੂ ਜੰਭੇਸ਼ਵਰ ਨਗਰ, ਡੱਬਵਾਲੀ ਵਜੋਂ ਹੋਈ ਹੈ | ਉਸ ਨੇ ਆਪਣੇ ਮਫ਼ਲਰ ਨੂੰ ਰੁੱਖ ਨਾਲ ਬੰਨ੍ਹ ਕੇ ਫਾਹਾ ਲਿਆ | ਦੱਸਿਆ ਜਾਂਦਾ ਹੈ ਕਿ ਮਿ੍ਤਕ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ | ਸੂਚਨਾ ਮਿਲਣ ਉਪਰੰਤ ਕਿਲਿਆਂਵਾਲੀ ਪੁਲਿਸ ਨੇ ਮੌਕੇ 'ਤੇ ਪੜਤਾਲ ਸ਼ੁਰੂ ਕਰ ਦਿੱਤੀ | ਮੰਡੀ ਡੱਬਵਾਲੀ ਐਂਬੂਲੈਂਸ ਸੇਵਾ ਟਰੱਸਟ ਦੇ ਸੰਚਾਲਕ ਕੁਲਵੰਤ ਸਿੰਘ ਪਥਰਾਲਾ ਨੇ ਮਿ੍ਤਕ ਦੇਹ ਨੂੰ ਸਰਕਾਰੀ ਹਸਪਤਾਲ ਡੱਬਵਾਲੀ ਵਿਖੇ ਪਹੁੰਚਾਇਆ | ਮਿ੍ਤਕ ਦੇ ਪਿਤਾ ਦਾਰਾ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ ਜਗਮੀਤ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ | 26 ਜਨਵਰੀ ਨੂੰ ਸ਼ਾਮ ਕਰੀਬ 6 ਵਜੇ ਉਹ ਘਰੋਂ ਨਿਕਲ ਗਿਆ ਸੀ | ਕਾਫ਼ੀ ਉਡੀਕ ਕਰਨ ਤੋਂ ਬਾਅਦ ਜਦੋਂ ਰਾਤ 9 ਵਜੇ ਤੱਕ ਘਰ ਵਾਪਸ ਨਾ ਆਇਆ ਤਾਂ ਫ਼ੋਨ ਕੀਤਾ ਗਿਆ, ਜਿਸ 'ਤੇ ਜਗਮੀਤ ਸਿੰਘ ਨੇ ਛੇਤੀ ਘਰ ਆਉਣ ਦੀ ਗੱਲ ਕਹੀ, ਪਰ ਬਾਅਦ ਵਿਚ ਉਹ ਵਾਪਸ ਨਹੀਂ ਆਇਆ | ਅੱਜ ਸਵੇਰੇ ਕਰੀਬ 10 ਵਜੇ ਪਰਿਵਾਰ ਨੂੰ ਪਤਾ ਲੱਗਾ ਕਿ ਕਿਲਿਆਂਵਾਲੀ ਪਿੰਡ ਦੇ ਨੇੜੇ ਮਾਈਨਰ ਦੇ ਕੰਢੇ ਰੁੱਖ ਨਾਲ ਇਕ ਨੌਜਵਾਨ ਦੀ ਮਿ੍ਤਕ ਦੇਹ ਲਟਕ ਰਹੀ ਹੈ | ਪਰਿਵਾਰ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਉਹ ਜਗਮੀਤ ਦੀ ਲਾਸ਼ ਸੀ | ਪਰਿਵਾਰ ਮੁਤਾਬਿਕ ਨੌਜਵਾਨ ਨੇ ਆਪਣੇ ਮਫ਼ਲਰ ਨਾਲ ਫ਼ਾਹਾ ਲਿਆ ਹੋਇਆ ਸੀ | ਥਾਣਾ ਕਿੱਲਿਆਂਵਾਲੀ (ਆਰਜੀ) ਨੇ ਦਾਰਾ ਸਿੰਘ ਦੇ ਬਿਆਨ 'ਤੇ ਇਤਫ਼ਾਕੀ ਮੌਤ ਦੀ ਕਾਰਵਾਈ ਅਮਲ ਵਿਚ ਲਿਆਂਦੀ ਹੈ |

ਪਿਛਲੀ ਖ਼ਬਰ ਗਣਤੰਤਰ ਦਿਵਸ ਮੌਕੇ ਮਾਘੀ ਮੇਲਾ ਸਥਾਨ 'ਤੇ ਰਹੀ ਖ਼ੂਬ ਰੌਣਕ ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਦੇ ਸੰਬੰਧ 'ਚ ਟਰੈਕਟਰ ਮਾਰਚ ਕੱਢਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।