04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਅਜੇ ਧੀ ਜਿਊਾਦੀ ਹੈ

ਅਜੇ ਧੀ ਜਿਊਾਦੀ ਹੈ

ਅਜੀਤ ਡੈਸਕ 04-10-2026


ਬੁੱਢੀ ਰਾਮ ਪਿਆਰੀ ਨੂੰ  ਬਰੇਨ ਹੈਮਰੇਜ਼ ਹੋ ਗਿਆ ਸੀ, ਜਿਸ ਕਰਕੇ ਉਸ ਦੀ ਮੌਤ ਹੋ ਗਈ ਸੀ | ਰਾਮ ਪਿਆਰੀ ਦੀ ਬਹੂ ਉਸ ਨੂੰ  ਬੜਾ ਤੰਗ ਕਰਦੀ | ਕਈ ਵਾਰੀ ਤਾਂ ਕੱਪੜੇ ਧੋਣ ਵਾਲੀ ਥਾਪੀ ਨਾਲ ਉਹ ਕੁੱਟ ਵੀ ਲੈਂਦੀ ਸੀ | ਜਦੋਂ ਆਪਣੇ 'ਤੇ ਲੱਗੀਆਂ ਚੋਟਾਂ ਦਾ ਉਹ ਆਪਣੇ ਪੁੱਤ ਪ੍ਰਦੀਪ ਨਾਲ ਜ਼ਿਕਰ ਕਰਦੀ ਤਾਂ ਉਸ ਦੀ ਬਹੂੀ ਰਮਨੀ ਬੋਲ ਪੈਂਦੀ, ਮਾਂ ਤੇ ਵਿਹੜੇ ਵਿਚ ਡਿੱਗ ਪਈ ਸੀ ਤਾਂ ਹੀ ਚੋਟਾਂ ਲੱਗੀਆਂ ਹਨ | ਪ੍ਰਦੀਪ ਸਾਹਮਣੇ ਉਹ ਰਾਮ ਪਿਆਰੀ ਨੂੰ  ਝੂਠਾ ਸਾਬਤ ਕਰ ਦਿੰਦੀ | ਰਾਮ ਪਿਆਰੀ ਦਾ ਮਾਨਸਿਕ ਤਣਾਅ ਵਧ ਗਿਆ ਸੀ | ਇਸ ਕਰਕੇ ਦਿਮਾਗ਼ ਦੀ ਨਸ ਫਟ ਗਈ ਤੇ ਉਸ ਦੀ ਮੌਤ ਹੋ ਗਈ | ਰਾਮ ਪਿਆਰੀ ਦੇ ਮਰਨ ਦਾ ਦੁੱਖ ਕੇਵਲ ਮਨੋਹਰ ਨੂੰ  ਹੀ ਸੀ |
ਸਸਕਾਰ ਮਗਰੋਂ ਮਨੋਹਰ ਨੇ ਕਿਹਾ, 'ਮਾਂ ਦੀਆਂ ਅਸਥੀਆਂ ਹਰਿਦੁਆਰ ਪ੍ਰਵਾਹ ਕਰ ਆਓ |' ਤਾਂ ਪ੍ਰਦੀਪ ਨੇ ਕਿਹਾ, 'ਸਾਡੇ ਕੋਲ ਪੈਸਿਆਂ ਦੀ ਖਾਣ ਨਹੀਂ, ਤਾਂ ਬੁੱਢੇ ਨੇ ਵਰਿ੍ਹਆਂ ਦੀ ਕਮਾਈ ਨੂੰ  ਉਨ੍ਹਾਂ ਦੇ ਹਵਾਲੇ ਚਾਰ ਹਜ਼ਾਰ ਰੁਪਏ ਕਰ ਦਿੱਤੇ | ਉਹ ਅਸਥੀਆਂ ਕਿਸੇ ਛੱਪੜ 'ਚ ਸੁੱਟ ਕੇ ਦੋਵੇਂ ਪਤੀ-ਪਤਨੀ ਦੋ ਦਿਨਾ ਸੈਰ ਸਪਾਟਾ ਕਰਦੇ ਰਹੇ ਤੇ ਘਰ ਪਰਤ ਆਏ | ਹੁਣ ਰਮਨੀ ਬੁੱਢੇ ਨੂੰ  ਘਰੋਂ ਕੱਢਣ ਦੀ ਵਿਉਂਤ ਬਣਾਉਣ ਲੱਗੀ | ਉਸ ਨੇ ਬੁੱਢੇ 'ਤੇ ਇਲਜ਼ਾਮ ਲਾ ਦਿੱਤਾ ਕਿ ਮਨੋਹਰ ਨੇ ਉਸ ਦੀ ਪੱਤ ਲੁੱਟਣ ਦੀ ਕੋਸ਼ਿਸ਼ ਕੀਤੀ ਹੈ | ਪ੍ਰਦੀਪ ਭੜਕ ਪਿਆ ਸੀ, ਉਸ ਨੇ ਕਿਹਾ, 'ਬਾਪੂ ਜੀਅ ਤਾਂ ਕਰਦਾ ਹੈ ਤੈਨੂੰ ਜੇਲ੍ਹ ਦੀ ਹਵਾ ਖੁਆਵਾਂ ਪਰ ਹੁਣ ਮੈਂ ਤੈਨੂੰ ਬਿਰਧ ਆਸ਼ਰਮ ਵਿਚ ਛੱਡ ਆਵਾਂਗਾ |' ਮਨੋਹਰ ਦੀ ਵਿਆਹੀ ਧੀ ਨੂੰ  ਜਦ ਪਤਾ ਲੱਗਾ ਕਿ ਬਾਪੂ ਬਿਰਧ ਆਸ਼ਰਮ ਵਿਚ ਹੈ ਤਾਂ ਕੁਸਮ ਉਸ ਨੂੰ  ਆਪਣੇ  ਘਰ ਲੈ ਆਈ | ਉਹ ਇਕ ਟੀਚਰ ਸੀ | ਉਸ ਨੇ ਕਿਹਾ, 'ਤੇਰੀ ਧੀ ਅਜੇ ਜਿਊਾਦੀ ਹੈ, ਜਿੰਨਾ ਚਿਰ ਮਰਜ਼ੀ ਮੇਰੇ ਘਰ ਰਹਿ ਸਕਦੇ ਹੋ, ਤੁਹਾਡਾ ਮਾਣ-ਸਤਿਕਾਰ ਪੂਰਾ-ਪੂਰਾ ਹੋਵੇਗਾ |
-ਪਿੰਡ ਤੇ ਡਾਕ: ਫਿਰੋਜ਼ਪੁਰ ਕਲਾਂ, ਤਹਿਸੀਲ ਪਠਾਨਕੋਟ |

ਪਿਛਲੀ ਖ਼ਬਰ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਪੰਜਾਬ ਪੁਲਿਸ ’ਚ 10 ਹਜ਼ਾਰ ਨਵੀਆਂ ਅਸਾਮੀਆਂ ਭਰੀਆਂ ਜਾਣਗੀਆਂ-ਭਗਵੰਤ ਮਾਨ ‘ਯੁੱਧ ਨਸ਼ਿਆ... ਅਗਲੀ ਖ਼ਬਰ ਨਸ਼ਾ ਤਸਕਰੀ ਦਾ ਵੱਡਾ ਸਰਗਨਾ ਨਵਪ੍ਰੀਤ ਸਿੰਘ ਤੁਰਕੀ ਤੋਂ ਵਾਪਸ ਲਿਆਂਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।