![]()
ਤਿਲੋਕ ਚੰਦ 'ਮਹਿਰੂਮ' ਦਾ ਜਨਮ 01 ਜੁਲਾਈ 1887 ਨੂੰ ਇਕ 20 ਕੁ ਘਰਾਂ ਵਾਲੇ ਪਿੰਡ ਮੀਆਂਵਾਲੀ (ਪੱਛਮੀ ਪੰਜਾਬ) ਦੀ ਈਸਾਂ ਖੇਲ ਤਹਿਸੀਲ ਵਿਖੇ ਹੋਇਆ। ਉਹ ਪਿੰਡ ਦਰਿਆ ਦੀ ਮਾਰ ਹੇਠ ਸੀ ਤੇ ਹੜ੍ਹਾਂ ਨਾਲ ਘਰਾਂ ਤੇ ਫ਼ਸਲਾਂ ਦਾ ਨੁਕਸਾਨ ਹੋ ਜਾਂਦਾ ਸੀ। ਇਸ ਲਈ ਉਹ ਆਪਣਾ ਪਿੰਡ ਛੱਡ ਕੇ ਡੇਰਾ ਈਸਾ ਖਾਂ ਚਲੇ ਗਏ। ਉਸਨੇ ਮਿਡਲ ਤੇ ਦਸਵੀਂ ਜਮਾਤ ਵਿਚ ਵਜ਼ੀਫ਼ੇ ਪ੍ਰਾਪਤ ਕੀਤੇ ਤੇ ਉਚੇਰੀ ਵਿੱਦਿਆ ਦੀ ਪ੍ਰਾਪਤੀ ਲਈ ਲਈ ਇਕ ਪ੍ਰਾਈਵੇਟ ਵਿਦਿਆਰਥੀ ਵਜੋਂ ਮਿਸ਼ਨ ਸਕੂਲ ਡੇਰਾ ਇਸਮਾਈਲ ਖਾਂ ਵਿਚ ਪੁੱਜਾ। ਸਾਲ 1908 ਵਿਚ ਉੱਥੇ ਇਕ ਅਧਿਆਪਕ ਲੱਗ ਗਿਆ। ਉਸ ਦਾ ਬੇਟਾ ਜਗਨ ਨਾਥ 'ਆਜ਼ਾਦ' ਰਾਵਲਪਿੰਡੀ ਵਿਚ ਪੜ੍ਹਨ ਲੱਗਾ, ਤੇ 'ਮਹਿਰੂਮ' ਨੂੰ ਸਵੈ-ਇੱਛਤ ਮੰਗ 'ਤੇ ਕੰਨਟੋਨਮੈਂਟ ਬੋਰਡ ਮਿਡਲ ਸਕੂਲ, ਰਾਵਲਪਿੰਡੀ ਦਾ ਹੈੱਡਮਾਸਟਰ ਨਿਯੁਕਤ ਕੀਤਾ ਗਿਆ। ਉੱਥੇ 'ਮਹਿਰੂਮ' ਨੇ ਆਪਣੀ ਪੜ੍ਹਾਈ-ਲਿਖਾਈ ਜਾਰੀ ਰੱਖੀ, ਜਿਸ ਕਾਰਨ ਫ਼ਾਰਸੀ ਤੇ ਉਰਦੂ ਵਿਚ ਵਿਸ਼ੇਸ਼ ਕਾਬਲੀਅਤ ਪ੍ਰਾਪਤ ਕੀਤੀ।
'ਮਹਿਰੂਮ' ਨੇ ਹਾਈ ਸਕੂਲ ਵਿਚ ਪੜ੍ਹਨ ਸਮੇਂ ਹੀ ਮਹਾਰਾਣੀ ਵਿਕਟੋਰੀਆ ਦੀ ਮੌਤ ਬਾਰੇ ਇਕ ਕਵਿਤਾ ਲਿਖੀ, ਜੋ ਉਸ ਸਮੇਂ ਦੇ ਪ੍ਰਸਿੱਧ ਰਿਸਾਲਿਆਂ, ਜਿਵੇਂ ਕਿ 'ਜ਼ਮਾਨਾ' ਤੇ 'ਮਖ਼ਜ਼ਨ' ਵਿਚ ਛਪੀ।
ਉਰਦੂ ਵਿਚ ਗ਼ਜ਼ਲਾਂ ਲਿਖਣ ਲਈ 'ਚੱਕਬਸਤ' ਦਾ ਨਾਂਅ ਬਹੁਤ ਉੱਚਾ ਸਮਝਿਆ ਜਾਂਦਾ ਸੀ। 'ਮਹਿਰੂਮ' ਨੇ ਆਮ ਵਿਸ਼ਿਆਂ 'ਤੇ ਉਸ ਵਾਂਗ ਹੀ ਨਜ਼ਮਾਂ ਲਿਖੀਆਂ। ਜਦੋਂ ਉਸਦੇ ਪਰਿਵਾਰ ਨੇ ਰਾਵਲਪਿੰਡੀ ਵਿਚ ਰਿਹਾਇਸ਼ ਕੀਤੀ ਤਾਂ ਉੱਥੇ ਮੁਸ਼ਾਇਰਿਆਂ ਵਿਚ ਹਿੱਸਾ ਲੈਣ ਲੱਗਾ, ਜਿਨ੍ਹਾਂ ਵਿਚ 'ਜਿਗਰ' ਮੁਰਾਦਾਬਾਦੀ ਤੇ 'ਹਫ਼ੀਜ਼' ਜਲੰਧਰੀ ਵੀ ਸ਼ਾਮਿਲ ਹੁੰਦੇ ਸਨ।
ਉਦੋਂ ਦੇਸ਼ ਦੀ ਆਜ਼ਾਦੀ ਦੀ ਮੰਗ ਤੋਂ ਮਾਹੌਲ ਗਰਮ ਹੋ ਗਿਆ ਸੀ। 'ਮਹਿਰੂਮ' ਭਾਵੇਂ ਹਿੰਦੂ ਸੀ ਪਰ ਹੋਰ ਧਰਮਾਂ ਦਾ ਪੂਰਾ ਸਨਮਾਨ ਕਰਦਾ ਸੀ। ਉਸਦੀ ਧੀ 'ਸ਼ਕੁੰਤਲਾ' ਦੀ ਜਦੋਂ ਮੌਤ ਹੋਈ ਤਾਂ 'ਮਹਿਰੂਮ' ਨੇ ਦਾਗ਼ ਦੇਣ ਦੀ ਥਾਂ ਉਸ ਨੂੰ ਕਬਰ ਵਿਚ ਦਫ਼ਨਾਇਆ। ਉਹ ਚੰਗੇ ਇਨਸਾਨ ਨੂੰ ਪਸੰਦ ਕਰਦਾ ਸੀ ਤੇ ਦੇਸ਼ ਭਗਤ ਸੀ। ਜਦੋਂ ਉਸਦਾ ਮਿੱਤਰ ਅੱਲਾਮਾ 'ਇਕਬਾਲ' ਲੰਡਨ ਵਿਖੇ ਹੋਈ 'ਗੋਲਮੇਜ਼ ਕਾਨਫਰੰਸ' ਵਿਚ ਦੇਸ਼ ਦੀ ਆਜ਼ਾਦੀ ਬਾਰੇ ਵਿਘਟਨਕਾਰੀ ਰੋਲ ਨਿਭਾ ਕੇ ਆਇਆ, ਤਾਂ 'ਮਹਿਰੂਮ' ਨੇ ਉਸਦੇ ਵਿਰੁੱਧ ਲਿਖਿਆ। 'ਮਹਿਰੂਮ' ਨੇ ਆਪਣੇ ਪੁੱਤਰ ਜਗਨ ਨਾਥ 'ਆਜ਼ਾਦ' ਨੂੰ ਅੱਛੀ ਤਾਲੀਮ ਤੇ ਅਨਮੋਲ ਗੁਣ ਦਿੱਤੇ, ਜਿਹੜੇ ਇਕ ਵੱਡੇ ਸ਼ਾਇਰ ਵਿਚ ਹੋਣੇ ਚਾਹੀਦੇ ਹਨ। ਦਸੰਬਰ 1947 ਵਿਚ ਉਹ ਦਿੱਲੀ ਆ ਗਿਆ। ਕੇਂਦਰ ਸਰਕਾਰ ਨੇ ਪਾਕਿਸਤਾਨ ਤੋਂ ਉੱਜੜ ਕੇ ਆਏ ਵਿਦਿਆਰਥੀਆਂ ਲਈ ਦਿੱਲੀ ਵਿਚ ਕੈਂਪ ਕਾਲਜ ਸਥਾਪਿਤ ਕੀਤਾ ਤੇ 'ਮਹਿਰੂਮ' ਨੂੰ ਉੱਥੇ ਉਰਦੂ ਤੇ ਫ਼ਾਰਸੀ ਦਾ ਪ੍ਰੋਫ਼ੈਸਰ ਨਿਯੁਕਤ ਕੀਤਾ। ਪੰਜਾਬ ਸਰਕਾਰ ਨੇ ਉਸਨੂੰ 'ਦੁਸ਼ਾਲਾ' ਤੇ ਚੋਖਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। 'ਮਹਿਰੂਮ' 06 ਜਨਵਰੀ 1967 ਨੂੰ 78 ਸਾਲ ਦੀ ਉਮਰ ਭੋਗ ਕੇ ਸਵਰਗਵਾਸ ਹੋਇਆ। ਉਸਦਾ ਸ਼ੇਅਰ ਹੈ:-
ਐ ਹਮ-ਨਫ਼ਸ ਨਾ ਪੂਛ ਦਿਲ ਕਾ ਮਾਜਰਾ,
ਮੌਜੇ-ਨਸੀਮ ਥੀ ਇਧਰ ਆਈ, ਉਧਰ ਗਈ।
ਨਜ਼ਮਾਂ
-1-
ਤਸਵੀਰੇ-ਰਹਿਮਤ
ਤੇਰੀ ਤੌਕੀਰ1 ਸੇ ਤੌਕੀਰੇ-ਹਸਤੀ ਹੈ ਗੁਰੂ ਨਾਨਕ
ਤੇਰੀ ਤਨਵੀਰ ਹਰ ਜ਼ੱਰੇ ਮੇਂ ਬਸਤੀ ਹੈ ਗੁਰੂ ਨਾਨਕ
ਤੇਰੀ ਜਾਗੀਰ ਮੇਂ ਇਰਫ਼ਾਂ2 ਕੀ ਮਸਤੀ ਹੈ ਗੁਰੂ ਨਾਨਕ
ਤੇਰੀ ਤਹਿਰੀਰ ਔਜੇ-ਹਕ-ਪ੍ਰਸਤੀ3 ਹੈ ਗੁਰੂ ਨਾਨਕ
ਤੇਰੀ ਤਸਵੀਰ ਸੇ ਰਹਿਮਤ ਬਰਸਤੀ ਹੈ ਗੁਰੂ ਨਾਨਕ
ਜ਼ਹੂਰਿਸਤਾਨੇ-ਰਹਿਮਤ4 ਹੈ ਕਿ ਯੇਹ ਤਸਵੀਰ ਹੈ ਤੇਰੀ
ਕੋਈ ਨਕਸ਼ੇ-ਹਕੀਕਤ5 ਹੈ ਕਿ ਯੇਹ ਤਸਵੀਰ ਹੈ ਤੇਰੀ
ਅੱਯਾਂ6 ਸੁਬਹੇ-ਸਆਦਤ7 ਹੈ ਕਿ ਯੇਹ ਤਸਵੀਰ ਹੈ ਤੇਰੀ
ਦਿਲੇ-ਮੁਜ਼ਤਰ8 ਕੀ ਰਾਹਤ ਹੈ ਕਿ ਯੇਹ ਤਸਵੀਰ ਹੈ ਤੇਰੀ
ਤੇਰੀ ਤਸਵੀਰ ਸੇ ਰਹਿਮਤ ਬਰਸਤੀ ਹੈ ਗੁਰੂ ਨਾਨਕ।
1. ਸਨਮਾਨ, ਆਦਰ 2. ਗਿਆਨ 3. ਸਚਿਆਰਿਆਂ ਦੀ ਸਿਖ਼ਰ 4. ਕ੍ਰਿਪਾ ਦ੍ਰਿਸ਼ਟੀ ਦਾ ਸੋਮਾ 5. ਸੱਚ ਦੀ ਮੂਰਤ 6. ਪਰਗਟ, ਜ਼ਾਹਿਰ 7. ਅੱਕਿਆ ਹੋਇਆ 8. ਬੇਚੈਨ ਆਤਮਾ
-2-
ਨੂਰਜਹਾਂ ਕਾ ਮਕਬਰਾ
ਦਿਨ ਕੋ ਭੀ ਯਹਾਂ ਸ਼ਬ ਕੀ ਸਿਆਹੀ ਕਾ ਸਮਾਂ ਹੈ
ਕਹਿਤੇ ਹੈਂ ਯੇਹ ਆਰਾਮ-ਗਹੇ-ਨੂਰਜਹਾਂ ਹੈ
ਮੁੱਦਤ ਹੂਈ ਵੋਹ ਸ਼ਮ੍ਹਾਂ ਤਹੇ-ਖ਼ਾਕ1 ਨਿਹਾਂ ਹੈ
ਉਠਤਾ ਮਗਰ ਅਬ ਤਕ ਸਰੇ-ਮਰਕਦ2 ਸੇ ਧੂੰਆਂ ਹੈ
ਜਲਵੋਂ ਸੇ ਅੱਯਾਂ ਜਿਨ ਕੇ ਹੂਆ ਤੂਰ3 ਕਾ ਆਲਮ
ਤੁਰਬਤ4 ਪੇ ਹੈ ਉੱਨ ਕੇ ਸ਼ਬੇ-ਦੈਜੂਰ5 ਕਾ ਆਲਮ
ਐ ਹੁਸਨੇ-ਜਹਾਂ ਸੋਜ਼ ਕਹਾਂ ਹੈਂ ਵੋਹ ਸ਼ਰਾਰੇ
ਕਿਸ ਬਾਗ਼ ਕੇ ਗੁਲ ਹੋ ਗਏ ਕਿਸ ਅਰਸ਼ ਕੇ ਤਾਰੇ
ਕਿਆ ਬਨ ਗਏ ਅਬ ਕਿਰਮਕੇ-ਸ਼ਬ-ਤਾਬ6 ਵੋਹ ਸਾਰੇ
ਹਰ ਸ਼ਾਮ ਚਮਕਤੇ ਹੈਂ ਜੋ ਰਾਵੀ ਕੇ ਕਿਨਾਰੇ
ਯਾ ਹੋ ਗਏ ਵੋਹ ਦਾਗ਼ ਜਹਾਂਗੀਰ ਕੇ ਦਿਲ ਕੇ
ਕਾਬਿਲ ਹੀ ਤੋ ਥੇ ਆਸ਼ਿਕੇ-ਦਿਲਗੀਰ ਕੇ ਦਿਲ ਕੇ।
ਤੁਝ ਸੀ ਮਲਿਕਾ ਕੇ ਲੀਏ ਬਾਰਾਂਦਰੀ ਹੈ
ਗ਼ਾਲੀਚਾ ਸਰੇ-ਫ਼ਰਸ਼ ਹੈ, ਕੋਈ ਨ ਦਰੀ ਹੈ
ਕਿਆ ਆਲਮੇ-ਬੇਚਾਰਗੀ7 ਐ ਤਾਜ-ਵਰੀ ਹੈ
ਦਿਨ ਕੋ ਯਹੀਂ ਬਿਸਰਾਮ ਯਹੀਂ ਸ਼ਬ-ਬਸਰੀ8 ਹੈ
ਐਸੀ ਕਿਸੀ ਜੋਗਨ ਕੀ ਭੀ ਕੁਟੀਆ ਨਹੀਂ ਹੋਤੀ
ਹੋਤੀ ਹੋ ਮਗਰ ਯੂੰ ਸਰੇ-ਸਹਰਾ9 ਨਹੀਂ ਹੋਤੀ
ਤਾਰੀਜ਼ੇ-ਲਹਦ10 ਹੈ ਜਬਰ ਓ ਜ਼ੇਰ ਯੇਹ ਅੰਧੇਰ
ਯੇਹ ਦੌਰੇ-ਜ਼ਮਾਨਾ ਕੇ ਉਲਟ ਫੇਰ ਯੇਹ ਅੰਧੇਰ
ਆਂਗਨ ਮੇਂ ਪੜੇ ਗਰਦ ਕੇ ਹੈਂ ਢੇਰ ਯੇਹ ਅੰਧੇਰ
ਐ ਗਰਦਿਸ਼ੇ-ਅੱਯਾਮ11 ਯੇਹ ਅੰਧੇਰ! ਯੇਹ ਅੰਧੇਰ
ਮਾਹੇ-ਫ਼ਲਕੇ-ਹੁਸਨ12 ਕੋ ਯੇਹ ਬੁਰਜ ਮਿਲਾ ਹੈ
ਐ ਚਰਖ਼13 ਤਿਰੇ ਹੁਸਨੇ-ਨਵਾਜ਼ਿਸ਼ ਕਾ ਗਿਲਾ ਹੈ
ਨਾਲੇ ਹੈਂ ਨਿਕਲਤੇ ਦਿਲ-ਅਫ਼ਗਾਰ14 ਸੇ ਕਿਆ ਕਿਆ
ਉਠਤੇ ਹੈਂ ਸ਼ਰਰ ਆਹੇ-ਸ਼ਹਰ-ਬਾਰ ਸੇ ਕਿਆ ਕਿਆ
ਯੇਹ ਆਲਮੇ15-ਤਨਹਾਈ, ਯੇਹ ਦਰਿਆ ਕਾ ਕਿਨਾਰਾ
ਹੈ ਤੁਝ ਸੀ ਹਸੀਨਾ ਕੇ ਲੀਏ ਹੂ ਕਾ ਨਜ਼ਾਰਾ
ਚੌਪਾਏ16 ਜੋ ਘਬਰਾਤੇ ਹੈਂ ਗਰਮੀਂ ਸੇ ਤੋ ਅਕਸਰ
ਆਰਾਮ ਲਿਆ ਕਰਤੇ ਹੈਂ ਇਸ ਰੌਜ਼ੇ ਮੇਂ ਆ ਕਰ
ਮਾਮੂਰ ਹੈ ਯੂੰ ਮਹਿਫ਼ਲ-ਏ-ਜਾਨਾ ਨਾਂ ਕਿਸੀ ਕੀ
ਆਬਾਦ ਰਹੇ ਗੋਰ-ਏ-ਗ਼ਰੀਬਾਂ ਨਾ17 ਕਿਸੀ ਕੀ
ਰਹਿਨੇ ਕੇ ਲੀਏ ਦੀਦਾ-ਔ-ਦਿਲ ਜਿਨ18 ਕੇ ਮਕਾਂ ਥੇ
ਜੋ ਪੈਕਰੇ-ਹਸਤੀ19 ਕੇ ਲੀਏ ਰੂਹੇ-ਰਵਾਂ20 ਥੇ
ਮਹਿਬੂਬੇ-ਦਿਲ-ਖ਼ਲਕ21 ਥੇ, ਜਾਂ-ਬਖ਼ਸ਼ੇ22 ਜਹਾਂ ਥੇ
ਥੇ ਯੂਸਫ਼ੇ-ਸਾਨੀ ਕਿ ਮਸੀਹਾ-ਏ-ਜ਼ਮਾਂ ਥੇ
ਜੋ ਕੁਛ ਥੇ ਕਭੀ ਥੇ, ਮਗਰ ਅਬ ਕੁਛ ਭੀ ਨਹੀਂ ਹੈਂ
ਟੂਟੇ ਹੂਏ ਪਿੰਜਰ ਮੇਂ ਪੜੇ ਜ਼ੇਰੇ-ਜ਼ਮੀਂ ਹੈਂ
ਦੁਨੀਆਂ ਕਾ ਯੇਹ ਅੰਜਾਮ ਹੈ ਦੇਖ ਐ ਦਿਲੇ-ਨਾਦਾਂ23
ਹਾਂ ਭੂਲ ਨ ਜਾਏ ਤੁਝੇ ਯੇਹ ਮਦਫ਼ਨੇ24-ਵੀਰਾਂ
ਟੂਟਾ ਹੂਆ ਏਕ ਸਾਹਿਲੇ-ਰਾਵੀ ਪੇ ਮਕਾਂ ਹੈ
ਦਿਨ ਕੋ ਭੀ ਜਹਾਂ ਸ਼ਬ ਕੀ ਸਿਆਹੀ ਕਾ ਸਮਾਂ ਹੈ।
1. ਮਿੱਟੀ ਹੇਠ ਛਪੀ ਹੋਈ 2. ਕਬਰ ਤੋਂ 3. ਤੂਰ ਉਸ ਪਹਾੜ ਦਾ ਨਾਂਅ ਹੈ ਜਿੱਥੇ ਹਜ਼ਰਤ ਮੂਸਾ ($oses) ਨੂੰ ਰੱਬ ਨੇ ਦੀਦਾਰ ਦਿੱਤਾ 4. ਕਬਰ 5. ਕਿਆਮਤ ਦੀ ਰਾਤ ਦਾ ਹਨੇਰਾ 6. ਜੁਗਨੂੰ 7. ਗ਼ਰੀਬੀ ਦੀ ਹਾਲਤ 8. ਰਾਤ ਗੁਜ਼ਾਰਨੀ 9. ਉਜਾੜਾਂ ਵਿਚ 10. ਸਮੇਂ ਦੀ ਹਿਲਜੁਲ 11. ਮੁਸੀਬਤ ਅਤੇ ਬੁਰੇ ਦਿਨ 12. ਅਰਸਾਂ ਦੇ ਚੰਨ ਵਰਗੀ ਸੋਹਣੀ 13. ਪਹੀਆ 14. ਦੁਖੀ ਦਿਲ ਦੀਆਂ ਚੀਕਾਂ 15. ਇਕੱਲ ਦੀ ਦਸ਼ਾ 16. ਪਸ਼ੂ 17. ਗ਼ਰੀਬ ਦੀ ਕਬਰ 18. ਜੋ ਦਿਲਾਂ ਵਿਚ ਵਸਦੇ ਸੀ 19. ਮਾਨਵੀ ਜੀਵਨ 20. ਸੋਹਣੇ ਸਜੇ 21. ਵਿਸ਼ਵ-ਪ੍ਰਿਆ 22. ਦੁਨੀਆ ਦੇ ਦਿਲਾਂ ਦੀ ਢਾਰਸ 23. ਮੂਰਖ ਮਨ 24. ਉੱਜੜੀ ਕਬਰ।
-0-