26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਖਾਟੂ ਸ਼ਿਆਮ ਬਾਬਾ ਦਾ ਜਨਮ ਉਤਸਵ ਮਨਾਇਆ

ਜਲੰਧਰ, 25 ਨਵੰਬਰ (ਮੋਹਿਤ ਸਿੰਘ)-ਸ੍ਰੀ ਸ਼ਿਆਮ ਪਰਿਵਾਰ ਵਲੋਂ ਦੇਵ ਉਠਨੀ ਇਕਾਦਸ਼ੀ ਦੇ ਪਵਿੱਤਰ ਮੌਕੇ ’ਤੇ ਸੂਰਿਆ ਐਨਕਲੇਵ ਸਥਿਤ ਸ੍ਰੀ ਰਾਮ ਮੰਦਰ ਛੋਟੀ ਅਯੁੱਧਿਆ ਵਿਖੇ ਖਾਟੂ ਵਾਲੇ ਸ੍ਰੀ ਸ਼ਿਆਮ ਬਾਬਾ ਦਾ ਜਨਮ ਉਤਸਵ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪੂਜਾ-ਅਰਚਨਾ ਨਾਲ ਕੀਤੀ ਗਈ।

ਅਜੀਤ ਡੈਸਕ 26-11-2026
ਜਲੰਧਰ, 25 ਨਵੰਬਰ (ਮੋਹਿਤ ਸਿੰਘ)-ਸ੍ਰੀ ਸ਼ਿਆਮ ਪਰਿਵਾਰ ਵਲੋਂ ਦੇਵ ਉਠਨੀ ਇਕਾਦਸ਼ੀ ਦੇ ਪਵਿੱਤਰ ਮੌਕੇ ’ਤੇ ਸੂਰਿਆ ਐਨਕਲੇਵ ਸਥਿਤ ਸ੍ਰੀ ਰਾਮ ਮੰਦਰ ਛੋਟੀ ਅਯੁੱਧਿਆ ਵਿਖੇ ਖਾਟੂ ਵਾਲੇ ਸ੍ਰੀ ਸ਼ਿਆਮ ਬਾਬਾ ਦਾ ਜਨਮ ਉਤਸਵ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪੂਜਾ-ਅਰਚਨਾ ਨਾਲ ਕੀਤੀ ਗਈ। ਇਸ ਉਪਰੰਤ ਗਣੇਸ਼ ਵੰਦਨਾ ਅਤੇ ਭਜਨ ਕੀਰਤਨ ਰਾਹੀਂ ਬਾਬਾ ਦਾ ਗੁਣਗਾਨ ਕੀਤਾ ਗਿਆ। ਸ੍ਰੀ ਸ਼ਿਆਮ ਪਰਿਵਾਰ ਦੇ ਮੁੱਖ ਸੇਵਾਦਾਰ ਪਵਨ ਸਿੰਘਲਾ ਨੇ ਭਜਨਾਂ ਰਾਹੀਂ ਬਾਬਾ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਬਾਬਾ ਦੇ ਜਨਮ ਉਤਸਵ ਦੀ ਖੁਸ਼ੀ ਵਿਚ ਸ਼ਰਧਾਲੂਆਂ ਨੂੰ ਆਸ਼ੀਰਵਾਦ ਦੇ ਪ੍ਰਤੀਕ ਵਜੋਂ ਖਿਡੌਣੇ ਵੰਡੇ ਗਏ। ਇਸ ਉਪਰੰਤ ਬਾਬਾ ਨੂੰ ਭੋਗ ਲਗਾਇਆ ਗਿਆ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਸਮੇਤ ਪਵਨ ਕੁਮਾਰ, ਪੁਨੀਤ ਅਗਰਵਾਲ, ਸੁਨੀਲ ਸ਼ਰਮਾ, ਰਾਜਨ ਗੁਪਤਾ, ਮਨੋਜ ਅਗਰਵਾਲ, ਅਤੁਲ ਗੁਪਤਾ, ਸੰਜੀਵ ਗੁਪਤਾ, ਪਵਨ ਸੇਤੀਆ, ਅਰਵਿੰਦ ਗੁਪਤਾ, ਪ੍ਰਮੋਦ ਬੰਸਲ , ਆਦਰਸ਼ ਸ਼ਰਮਾ, ਸ਼ਿਆਮ ਕਪੂਰ, ਵਰਿੰਦਰ ਗੁਪਤਾ, ਅੰਕਿਤ ਸਿੰਘਲ, ਹਿਮਾਂਸ਼ੂ ਅਗਰਵਾਲ, ਅਕਸ਼ੈ ਬੰਸਲ, ਅਨੀਸ਼ ਸਿੰਘਲ, ਪੰਕਜ ਅਜਮੇਰਾ, ਗੋਪਾਲ ਮਾਲਪਾਨੀ ਅਤੇ ਹੋਰ ਕਈ ਸ਼ਰਧਾਲੂ ਹਾਜ਼ਰ ਸਨ।
ਪਿਛਲੀ ਖ਼ਬਰ ਪਰਮਜੀਤ ਸਿੰਘ ਭਾਟੀਆ ਦੇ ਗ੍ਰਹਿ ਵਿਖੇ ਪ੍ਰਮੁੱਖ ਸਿਆਸੀ ਆਗੂਆਂ ਦੀ ਹੋਈ ਵਿਸ਼ੇਸ਼ ਮੁਲਾਕਾਤ ਵੱਖ-ਵੱਖ ਅਹਿਮ ਮੁੱਦਿਆਂ ’ਤੇ... ਅਗਲੀ ਖ਼ਬਰ ਸੀ.ਟੀ. ਵਰਲਡ ਸਕੂਲ ਦੇ ਸਾਲਾਨਾ ਸਮਾਗਮ ’ਚ ਅਣਸੁਣੇ ਨਾਇਕਾਂ ਨੂੰ ਕੀਤਾ ਯਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।