ਜਲੰਧਰ ਕੇਂਦਰੀ ਹਲਕੇ ਦੇ ਅਕਾਲੀ - ਭਾਜਪਾ ਆਗੂਆਂ ਵਲੋਂ ਗੱਠਜੋੜ ਦੀ ਖੁਸ਼ੀ ’ ਚ ਵੰਡੇ ਲੱਡੂ ਕਿਹਾ, ਇਕੱਠੇ ਹੋਣ ਨਾਲ ਵਧੇਗੀ ਭਾਈਚਾਰਕ ਸਾਂਝ
ਚੁਗਿੱਟੀ/ਜੰਡੂਸਿੰਘਾ, 25 ਨਵੰਬਰ(ਨਰਿੰਦਰ ਲਾਗੂ)- ਬੁੱਧਵਾਰ ਨੂੰ ਸਥਾਨਕ ਗੁਰੂ ਨਾਨਕਪੁਰਾ ਮਾਰਕੀਟ ਵਿਖੇ ਕੇਂਦਰੀ ਹਲਕੇ ਦੇ ਅਕਾਲੀ ਭਾਜਪਾ ਦੇ ਆਗੂਆਂ ਵਲੋਂ ਇਕੱਠੇ ਹੋ ਕੇ ਗਠਜੋੜ ਦੀ ਖੁਸ਼ੀ ਵਿੱਚ ਇੱਕ ਦੂਜੇ ਦੇ ਮੂੰਹ ਮਿੱਠੇ ਕਰਵਾਏ ਗਏ। ਇਸ ਮੌਕੇ ਉਕਤ ਦੋਵਾਂ ਪਾਰਟੀਆਂ ਦੇ ਸੀਨੀਅਰ ਆਗੂਆਂ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਅਕਾਲੀ ਦਲ ਦੇ ਟਕਸਾਲੀ ਆਗੂ ਜਸਵੀਰ ਸਿੰਘ ਵਾਲੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਦੀ ਤਰੱਕੀ ਅਤੇ ਸਾਰੇ ਵਰਗਾਂ ਦੇ ਲੋਕਾਂ ਦੀ ਖੁਸ਼ਹਾਲੀ ਲਈ ਲਿਆ ਗਿਆ ਇਹ ਫੈਸਲਾ ਬੜਾ ਹੀ ਕਾਬਲੇ ਤਾਰੀਫ਼ ਹੈ ਜਿਸ ਨਾਲ ਜਿੱਥੇ ਸੂਬੇ ਅੰਦਰ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ, ਉਥੇ ਹੀ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਬਣਨ ਨਾਲ ਪੰਜਾਬ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹੇਗਾ।
ਚੁਗਿੱਟੀ/ਜੰਡੂਸਿੰਘਾ, 25 ਨਵੰਬਰ(ਨਰਿੰਦਰ ਲਾਗੂ)- ਬੁੱਧਵਾਰ ਨੂੰ ਸਥਾਨਕ ਗੁਰੂ ਨਾਨਕਪੁਰਾ ਮਾਰਕੀਟ ਵਿਖੇ ਕੇਂਦਰੀ ਹਲਕੇ ਦੇ ਅਕਾਲੀ ਭਾਜਪਾ ਦੇ ਆਗੂਆਂ ਵਲੋਂ ਇਕੱਠੇ ਹੋ ਕੇ ਗਠਜੋੜ ਦੀ ਖੁਸ਼ੀ ਵਿੱਚ ਇੱਕ ਦੂਜੇ ਦੇ ਮੂੰਹ ਮਿੱਠੇ ਕਰਵਾਏ ਗਏ। ਇਸ ਮੌਕੇ ਉਕਤ ਦੋਵਾਂ ਪਾਰਟੀਆਂ ਦੇ ਸੀਨੀਅਰ ਆਗੂਆਂ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਅਕਾਲੀ ਦਲ ਦੇ ਟਕਸਾਲੀ ਆਗੂ ਜਸਵੀਰ ਸਿੰਘ ਵਾਲੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਦੀ ਤਰੱਕੀ ਅਤੇ ਸਾਰੇ ਵਰਗਾਂ ਦੇ ਲੋਕਾਂ ਦੀ ਖੁਸ਼ਹਾਲੀ ਲਈ ਲਿਆ ਗਿਆ ਇਹ ਫੈਸਲਾ ਬੜਾ ਹੀ ਕਾਬਲੇ ਤਾਰੀਫ਼ ਹੈ ਜਿਸ ਨਾਲ ਜਿੱਥੇ ਸੂਬੇ ਅੰਦਰ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ, ਉਥੇ ਹੀ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਬਣਨ ਨਾਲ ਪੰਜਾਬ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹੇਗਾ। ਉਨ੍ਹਾਂ ਕਿਹਾ ਕਿ ਦੋਹਾਂ ਪਾਰਟੀਆਂ ਦੇ ਇੱਕ ਮੰਚ ‘ਤੇ ਆ ਜਾਣ ਨਾਲ ਅਕਾਲੀ ਭਾਜਪਾ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਬਣ ਗਈ ਹੈ। ਉਧਰ ਇਸ ਦੌਰਾਨ ਭਾਜਪਾ ਦੇ ਸੀਨੀਅਰ ਤੇ ਸਰਗਰਮ ਆਗੂ ਡਾਕਟਰ ਮੁਕੇਸ਼ ਵਾਲੀਆ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਸੂਬੇ ਅੰਦਰ ਪਹਿਲਾਂ ਵੀ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਬਣੀ ਸੀ। ਇਸ ਮੌਕੇ ਉਕਤ ਆਗੂਆਂ ਵੱਲੋਂ ਹਾਜ਼ਰੀਨ ਨੂੰ ਲੱਡੂ ਵੰਡ ਕੇ ਇਸ ਖੁਸ਼ੀ ਨੂੰ ਸਾਂਝੀ ਕੀਤਾ ਗਿਆ। ਇਸ ਮੌਕੇ ਗਠਜੋੜ ਨੂੰ ਲੈ ਕੇ ਆਪਣਾ ਚਾਅ ਜ਼ਾਹਰ ਕਰਨ ਵਾਲਿਆਂ ਵਿੱਚ ਜਸਵੀਰ ਸਿੰਘ ਲਾਡੀ, ਗੁਰਮੀਤ ਸਿੰਘ ਕਲੇਰ, ਹਰਬਖਸ਼ ਸਿੰਘ, ਦਲਜੀਤ ਸਿੰਘ ਬਟਾਲਾ,ਹਰਜੀਤ ਸਿੰਘ ਚੱਠਾ, ਸੰਦੀਪ ਕੁਮਾਰ ਪ੍ਰਧਾਨ ਮੰਡਲ ਨੰਬਰ 6, ਰਾਮ ਲੁਭਾਇਆ ਚੁਗਿੱਟੀ ਅੱਤੇ ਗੌਰਵ ਮਹਿਤਾ ਮਹਾਮੰਤਰੀ ਮੰਡਲ ਨੰਬਰ 6, ਅਜੇ ਭਾਰਦਵਾਜ, ਸਕੁਲ ਮਹਾਜਨ, ਹਰਪ੍ਰੀਤ ਸਿੰਘ ਬੇਦੀ, ਨਰੇਸ਼ ਸੂਰੀ, ਐਡਵੋਕੇਟ ਜੈਪਾਲ ਸ਼ਰਮਾ, ਲਲਿਤ ਮੇਹਤਾ, ਵਰਿੰਦਰ ਕੁਮਾਰ ਬਿੱਟਾ, ਮੁਨੀਸ਼ ਅੱਗਰਵਾਲ ਸੰਦੀਪ ਵਾਲੀਆ, ਨਰੇਸ਼ ਅਰੋੜਾ ਸੰਨੀ, ਮਨੀਸ਼ ਸੂਰੀ, ਵਿਜੈ ਸੈਣੀ, ਨਰੇਸ਼ ਸ਼ਰਮਾ, ਕੁਲਦੀਪ ਕਾਲੀਆ, ਅੰਕੁਰ ਵਾਲੀਆ, ਆਦਿ ਹਾਜ਼ਰ ਸਨ।