26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਵਲੋਂ ਇੰਪਰੂਵਮੈਂਟ ਟਰੱਸਟ ਦੇ 2 ਅਲਾਟੀਆਂ ਦੇ ਹੱਕ ’ ਚ ਫ਼ੈਸਲਾ ਦੋਵੇਂ ਅਲਾਟੀਆਂ ਨੂੰ 34 ਲੱਖ ਦੀ ਅਦਾਇਗੀ ਕਰਨ ਲਈ ਕਿਹਾ

ਜਲੰਧਰ, 25 ਨਵੰਬਰ (ਸ਼ਿਵ)- ਜਲੰਧਰ ਇੰਪਰੂਵਮੈਂਟ ਟਰੱਸਟ ਦੀਆਂ ਵਿੱਤੀ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਵਲੋਂ ਸੁਣਾਏ ਗਏ ਇੱਕ ਫੈਸਲੇ ਤੋਂ ਬਾਅਦ ਟਰੱਸਟ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਲੱਗਾ ਹੈ।

ਅਜੀਤ ਡੈਸਕ 26-11-2026
ਜਲੰਧਰ, 25 ਨਵੰਬਰ (ਸ਼ਿਵ)- ਜਲੰਧਰ ਇੰਪਰੂਵਮੈਂਟ ਟਰੱਸਟ ਦੀਆਂ ਵਿੱਤੀ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਵਲੋਂ ਸੁਣਾਏ ਗਏ ਇੱਕ ਫੈਸਲੇ ਤੋਂ ਬਾਅਦ ਟਰੱਸਟ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਲੱਗਾ ਹੈ। ਕਮਿਸ਼ਨ ਨੇ ਟਰੱਸਟ ਨੂੰ ਅਲਾਟੀਆਂ ਨੂੰ ਕਰੀਬ 34 ਲੱਖ ਰੁਪਏ ਦੀ ਅਦਾਇਗੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਟਰੱਸਟ ਦੀ ਕੁੱਲ ਦੇਣਦਾਰੀ ਦਾ ਅੰਕੜਾ 102 ਕਰੋੜ ਰੁਪਏ ਤੋਂ ਵੀ ਪਾਰ ਪਹੁੰਚ ਗਿਆ ਹੈ। ਇੰਦਰਾ ਪੁਰਮ ਮਾਸਟਰ ਗੁਰਬੰਤਾ ਸਿੰਘ ਇਨਕਲੇਵ ਲਈ ਸਹੂਲਤਾਂ ਵਾਲੇ ਫਲੈਟ ਨਾ ਮਿਲਣ ’ਤੇ ਅਲਾਟੀ ਚਰਨਜੀਤ ਸਿੰਘ ਤੇ ਮੋਹਿੰਦਰ ਪ੍ਰਭਾਕਰ ਨੇ ਟਰੱਸਟ ਖ਼ਿਲਾਫ਼ ਕਮਿਸ਼ਨ ਵਿਚ ਕੇਸ ਕੀਤਾ ਸੀ। ਦਸਤਾਵੇਜ਼ਾਂ ਅਨੁਸਾਰ, ਦੋਵਾਂ ਫਲੈਟਾਂ ਦੀ ਅਲਾਟਮੈਂਟ 4 ਸਤੰਬਰ 2006 ਨੂੰ ਹੋਈ ਸੀ ਤੇ ਚਰਨਜੀਤ ਸਿੰਘ ਨੇ ਫਲੈਟ ਲਈ4.32 ਲੱਖ ਰੁਪਏ ਤੋਂ ਵੱਧ ਦੀ ਰਕਮ ਜਮ੍ਹਾਂ ਕਰਵਾਈ ਗਈ ਸੀ ਤੇ ਦੂਜੇ ਅਲਾਟੀ ਮੋਹਿੰਦਰ ਪ੍ਰਭਾਕਰ ਨੇ 4.37 ਲੱਖ ਰੁਪਏ ਰਕਮਾਂ ਜਮ੍ਹਾਂ ਕਰਵਾਈ ਸੀ। । ਇਨ੍ਹਾਂ ਫਲੈਟਾਂ ਦਾ ਕਬਜ਼ਾ ਵੀ ਕਾਗਜ਼ਾਂ ’ਚ ਦਿੱਤਾ ਗਿਆ ਸੀ, ਪਰ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਅਲਾਟੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸ਼ਿਕਾਇਤ ਅਨੁਸਾਰ ਫਲੈਟਾਂ ’ਚ ਪਾਣੀ ਦੀ ਸਪਲਾਈ, ਸੀਵਰੇਜ ਤੇ ਭੂਮੀਗਤ ਐੱਲ.ਪੀ.ਜੀ. ਸਪਲਾਈ ਵਰਗੀਆਂ ਸਹੂਲਤਾਂ ਨਹੀਂ ਸਨ। ਇਸ ਤੋਂ ਇਲਾਵਾ ਹਾਲ ਦੀ ਉਸਾਰੀ ਵੀ ਨਹੀਂ ਕੀਤੀ ਗਈ ਸੀ ਤੇ ਬਿਜਲੀ ਦੀ ਸਪਲਾਈ ਵੀ ਕਾਫ਼ੀ ਸਮੇਂ ਬਾਅਦ ਸ਼ੁਰੂ ਹੋਈ ਸੀ। ਕਮਿਸ਼ਨ ਨੇ ਟਰੱਸਟ ਨੂੰ ਆਦੇਸ਼ ਦਿੱਤਾ ਹੈ ਕਿ ਉਹ ਦੋਵੇਂ ਅਲਾਟੀਆਂ ਵਲੋਂ ਜਮ੍ਹਾਂ ਕਰਵਾਈ ਗਈ ਰਕਮ ’ਤੇ 9 ਫ਼ੀਸਦੀ ਵਿਆਜ, 30 ਹਜ਼ਾਰ ਰੁਪਏ ਮੁਆਵਜ਼ਾ ਤੇ 10 ਹਜ਼ਾਰ ਕਾਨੂੰਨੀ ਖਰਚੇ ਸਮੇਤ ਰਕਮ ਦੇਣ ਦੇ ਆਦੇਸ਼ ਦਿੱਤੇ ਹਨ। ਜੇਕਰ ਇਹ ਰਕਮ 45 ਦਿਨਾਂ ’ਚ ਨਹੀਂ ਦਿੱਤੀ ਗਈ ਤਾਂ ਟਰੱਸਟ ਨੂੰ ਜਮ੍ਹਾਂ ਕਰਵਾਈ ਰਕਮ ’ਤੇ 12 ਫੀਸਦੀ ਵਿਆਜ ਨਾਲ ਰਕਮ ਦੇਣੀ ਪਵੇਗੀ। ਇਸ ਕਰਕੇ ਟਰੱਸਟ ਨੂੰ ਅਲਾਟੀਆਂ ਨੂੰ ਕਰੀਬ 34 ਲੱਖ ਰੁਪਏ ਦੀ ਅਦਾਇਗੀ ਕਰਨੀ ਪਵੇਗੀ।
ਪਿਛਲੀ ਖ਼ਬਰ ਜਨਤਾ ਹਸਪਤਾਲ ਵਿਖੇ ਅੱਖਾਂ ਦੀ ਜਾਂਚ ਦੇ ਮੁਫ਼ਤ ਕੈਂਪ ਦੀ ਸ਼ੁਰੂਆਤ ਇਕ ਦਸੰਬਰ ਤੱਕ ਰੋਜ਼ਾਨਾ ਮੁਫ਼ਤ ਦੇਖੇ ਜਾਣਗੇ ਮਰੀਜ਼ ਅਗਲੀ ਖ਼ਬਰ ਭਾਜਪਾ - ਅਕਾਲੀ ਗੱਠਜੋੜ ਦਾ ਕੀਤਾ ਸਵਾਗਤ , ਭੰਡਾਰੀ ਦਾ ਮੂੰਹ ਮਿੱਠਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।