ਮੰਥਨ’ ਪ੍ਰਕਲਪ ਦੇ ਸਹਿਯੋਗ ਲਈ ਸੱਤ ਰੋਜ਼ਾ ‘ਸ੍ਰੀ ਰਾਮ ਕਥਾ ਅੰਮ੍ਰਿਤ’ ਦਾ ਸ਼ੁੱਭ ਆਰੰਭ
ਜਲੰਧਰ, 23 ਨਵੰਬਰ (ਸ਼ਿਵ)-ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਚਲਾਏ ਜਾ ਰਹੇ ਸਮਾਜਿਕ ਪ੍ਰਕਲਪ ‘ਮੰਥਨ’ (ਜੋ ਆਰਥਿਕ ਤੌਰ ’ਤੇ ਕਮਜ਼ੋਰ ਅਤੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸਮਰਪਿਤ ਹੈ) ਦੇ ਸਹਿਯੋਗ ਲਈ ਸੱਤ ਰੋਜ਼ਾ ਵਿਸ਼ਾਲ ‘ਸ਼੍ਰੀ ਰਾਮ ਕਥਾ ਅੰਮ੍ਰਿਤ’ ਦਾ ਸ਼ੁਭ ਆਰੰਭ ਸਾਈਂ ਦਾਸ ਸਕੂਲ ਗਰਾਊਂਡ ਵਿਖੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਹੋਇਆ। 22 ਤੋਂ 28 ਨਵੰਬਰ ਤੱਕ ਰੋਜ਼ਾਨਾ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਚੱਲਣ ਵਾਲੀ ਇਸ ਕਥਾ ਕਰਨ ਲਈ ਸੰਸਥਾਨ ਦੀ ਸਾਧਵੀ ਸ਼੍ਰੇਆ ਭਾਰਤੀ ਆਪਣੀ ਸੰਤ ਮੰਡਲੀ ਸਮੇਤ ਪਹੁੰਚੇ ਹੋਏ ਹਨ।
ਜਲੰਧਰ, 23 ਨਵੰਬਰ (ਸ਼ਿਵ)-ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਚਲਾਏ ਜਾ ਰਹੇ ਸਮਾਜਿਕ ਪ੍ਰਕਲਪ ‘ਮੰਥਨ’ (ਜੋ ਆਰਥਿਕ ਤੌਰ ’ਤੇ ਕਮਜ਼ੋਰ ਅਤੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸਮਰਪਿਤ ਹੈ) ਦੇ ਸਹਿਯੋਗ ਲਈ ਸੱਤ ਰੋਜ਼ਾ ਵਿਸ਼ਾਲ ‘ਸ਼੍ਰੀ ਰਾਮ ਕਥਾ ਅੰਮ੍ਰਿਤ’ ਦਾ ਸ਼ੁਭ ਆਰੰਭ ਸਾਈਂ ਦਾਸ ਸਕੂਲ ਗਰਾਊਂਡ ਵਿਖੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਹੋਇਆ। 22 ਤੋਂ 28 ਨਵੰਬਰ ਤੱਕ ਰੋਜ਼ਾਨਾ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਚੱਲਣ ਵਾਲੀ ਇਸ ਕਥਾ ਕਰਨ ਲਈ ਸੰਸਥਾਨ ਦੀ ਸਾਧਵੀ ਸ਼੍ਰੇਆ ਭਾਰਤੀ ਆਪਣੀ ਸੰਤ ਮੰਡਲੀ ਸਮੇਤ ਪਹੁੰਚੇ ਹੋਏ ਹਨ। ਕਥਾ ਦੇ ਪਹਿਲੇ ਦਿਨ ਸਾਧਵੀ ਸ਼੍ਰੇਆ ਭਾਰਤੀ ਨੇ ‘ਰਾਮ ਕਥਾ ਮਹਾਤਮ’, ‘ਰਾਮ ਕੌਣ ਹਨ ਅਤੇ ਉਨ੍ਹਾਂ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ’ ਅਤੇ ‘ਅੱਜ ਦੀ ਨੌਜਵਾਨ ਪੀੜ੍ਹੀ ਲਈ ਸ਼੍ਰੀ ਰਾਮ ਕਥਾ ਕਿਉਂ ਜ਼ਰੂਰੀ ਹੈ’ ਵਰਗੇ ਗੰਭੀਰ ਵਿਸ਼ਿਆਂ ’ਤੇ ਵਿਸਥਾਰਪੂਰਵਕ ਚਾਨਣਾ ਪਾਇਆ। ਕਥਾ ਦਾ ਸ਼ੁਭ ਆਰੰਭ ਪੂਜਾ ਅਤੇ ਅਤੇ ਆਰਤੀ ਕਰਨ ਨਾਲ ਹੋਇਆ। ਇਸ ਪਵਿੱਤਰ ਮੌਕੇ ’ ਤੇ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਿਨ੍ਹਾਂ ਵਿਚ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਰਾਜ ਸਭਾ ਮੈਂਬਰ ਮੈਂਬਰ ਡਾ. ਅਸ਼ੋਕ ਮਿੱਤਲ, ਉਦਯੋਗਪਤੀ ਚਰਨਜੀਤ ਸਿੰਘ ਮਹਿੰਗੀ, ਰੂਪ ਮਹਿਤਾ, ਕੌਂਸਲਰ ਕੰਵਰ ਸਰਤਾਜ ਸਿੰਘ , ਗੌਤਮ ਕੁਕਰੇਜਾ, ਗੌਰਵ ਕੁਕਰੇਜਾ, ਸੋਨੂੰ ਕੁਕਰੇਜਾ ਅਤੇ ਪ੍ਰੀਤੀ ਕੁਕਰੇਜਾ, ਡਾ. ਅਜੈ ਗੁਪਤਾ, ਡਾ. ਕੇਸ਼ਵ ਗੁਪਤਾ , ਸੁਨੀਲ ਭਾਰਦਵਾਜ, ਵਰੁਣ ਮਲਹੋਤਰਾ ਹਾਜ਼ਰ ਸਨ। ਸਵਾਮੀ ਸੱਜਣਾਨੰਦ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਸਾਈਂ ਦਾਸ ਸਕੂਲ ਗਰਾਊਂਡ ਵਿਖੇ ਪਹੁੰਚ ਕੇ ਇਸ ਗਿਆਨ ਯੱਗ ਦਾ ਲਾਭ ਉਠਾਉਣ ਅਤੇ ਇਸ ਨੇਕ ਕਾਰਜ ਵਿੱਚ ਆਪਣਾ ਯੋਗਦਾਨ ਪਾਉਣ।