21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਰਾਧਾ ਮਾਧਵ ਮੰਦਰ ਵਲੋਂ ਸ਼ਾਨਦਾਰ ਨਗਰ ਸੰਕੀਰਤਨ ਸਜਾਇਆ

ਜਲੰਧਰ, 20 ਨਵੰਬਰ (ਸ਼ਿਵ)- ਚੈਤਨਯ ਮਹਾਪ੍ਰਭੂ ਰਾਧਾ ਮਾਧਵ ਮੰਦਰ, ਪ੍ਰਤਾਪ ਬਾਗ ਵਲੋਂ ਕਾਰਤਿਕ ਮਹੀਨੇ ਦੀ ਸ਼ੁਕਲ ਪੱਖ ਦੀ ਦੇਵੋਸਥਾਨ ਇਕਾਦਸ਼ੀ ਤੇ ਅਖਿਲ ਭਾਰਤੀ ਸ਼੍ਰੀ ਚੈਤਨਯ ਗੌੜੀਯ ਮੱਠ ਦੇ ਸੰਸਥਾਪਕ ਆਚਾਰੀਆ ਸ਼੍ਰੀਲ ਭਕਤੀ ਦਯਿਤ ਮਾਧਵ ਗੋਸਵਾਮੀ ਮਹਾਰਾਜ ਦੇ ਪ੍ਰਗਟ ਦਿਵਸ ਮੌਕੇ ਵਿਸ਼ਾਲ ਨਗਰ ਸੰਕੀਰਤਨ ਸਜਾਇਆ ਗਿਆ। ਇਸ ’ਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਾਮਲ ਹੋ ਕੇ ਭਗਵਾਨ ਸ਼੍ਰੀ ਚੈਤਨਯ ਮਹਾਪ੍ਰਭੂ ਤੇ ਸ਼੍ਰੀ ਰਾਧਾ ਮਾਧਵ ਜੀ ਦਾ ਗੁਣਗਾਨ ਕੀਤਾ।

ਅਜੀਤ ਡੈਸਕ 21-11-2026
ਜਲੰਧਰ, 20 ਨਵੰਬਰ (ਸ਼ਿਵ)- ਚੈਤਨਯ ਮਹਾਪ੍ਰਭੂ ਰਾਧਾ ਮਾਧਵ ਮੰਦਰ, ਪ੍ਰਤਾਪ ਬਾਗ ਵਲੋਂ ਕਾਰਤਿਕ ਮਹੀਨੇ ਦੀ ਸ਼ੁਕਲ ਪੱਖ ਦੀ ਦੇਵੋਸਥਾਨ ਇਕਾਦਸ਼ੀ ਤੇ ਅਖਿਲ ਭਾਰਤੀ ਸ਼੍ਰੀ ਚੈਤਨਯ ਗੌੜੀਯ ਮੱਠ ਦੇ ਸੰਸਥਾਪਕ ਆਚਾਰੀਆ ਸ਼੍ਰੀਲ ਭਕਤੀ ਦਯਿਤ ਮਾਧਵ ਗੋਸਵਾਮੀ ਮਹਾਰਾਜ ਦੇ ਪ੍ਰਗਟ ਦਿਵਸ ਮੌਕੇ ਵਿਸ਼ਾਲ ਨਗਰ ਸੰਕੀਰਤਨ ਸਜਾਇਆ ਗਿਆ। ਇਸ ’ਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਾਮਲ ਹੋ ਕੇ ਭਗਵਾਨ ਸ਼੍ਰੀ ਚੈਤਨਯ ਮਹਾਪ੍ਰਭੂ ਤੇ ਸ਼੍ਰੀ ਰਾਧਾ ਮਾਧਵ ਜੀ ਦਾ ਗੁਣਗਾਨ ਕੀਤਾ। ਨਗਰ ਸੰਕੀਰਤਨ ਦੀ ਸ਼ੁਰੂਆਤ ਗੁਰੂ ਵੰਦਨਾ, ਵੈਸ਼ਨਵ ਵੰਦਨਾ ਤੇ ਪੰਚਤੱਤਵ ਦੀ ਵੰਦਨਾ ਨਾਲ ਕੀਤੀ ਗਈ। ਇਹ ਨਗਰ ਸੰਕੀਰਤਨ ਮੰਦਰ ਤੋਂ ਸ਼ੁਰੂ ਹੋ ਕੇ ਮੰਡੀ ਰੋਡ, ਕ੍ਰਿਸ਼ਨਾ ਨਗਰ, ਸੈਂਟਰਲ ਟਾਊਨ, ਰਿਆਜ਼ਪੁਰਾ ਅਤੇ ਚਾਹੜ ਬਾਗ ਦੇ ਵੱਖ-ਵੱਖ ਇਲਾਕਿਆਂ ’ਚੋਂ ਹੁੰਦਾ ਹੋਇਆ ਮੁੜ ਮੰਦਰ ਪਹੁੰਚ ਕੇ ਸਮਾਪਤ ਹੋਇਆ। ਮੰਦਰ ਦੇ ਜਨਰਲ ਸਕੱਤਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ 21 ਨਵੰਬਰ ਨੂੰ ਸ਼ਾਮ 7:30 ਵਜੇ ਤੋਂ ਰਾਤ 10 ਵਜੇ ਤੱਕ ਮੰਦਰ ਵਿਚ ਵਿਸ਼ੇਸ਼ ਹਰੀ ਨਾਮ ਸੰਕੀਰਤਨ ਕਰਵਾਇਆ ਜਾਵੇਗਾ, ਜਿਸ ਉਪਰੰਤ ਭੰਡਾਰੇ ਦਾ ਪ੍ਰਬੰਧ ਵੀ ਹੋਵੇਗਾ। ਇਸ ਮੌਕੇ ਹੇਮੰਤ ਥਾਪਰ, ਅੰਬਰੀਸ਼ ਕਸ਼ਯਪ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਦ ਗੁਰੂਕੁਲ’ ਸਕੂਲ ਦੀ ਸਾਲਾਨਾ ਸਪੋਰਟਸ ਮੀਟ ਧੂਮਧਾਮ ਨਾਲ ਸਮਾਪਤ ਅਗਲੀ ਖ਼ਬਰ ਭਾਜਪਾ ਵਲੋਂ ਕਿਰਨਦੀਪ ਸਿੰਘ ਰੰਧਾਵਾ ਲੰਮਾ ਪਿੰਡ ਨੂੰ ਮੰਡਲ ਸੰਤੋਖਪੁਰਾ ਦਾ ਜਨਰਲ ਸਕੱਤਰ ਕੀਤਾ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।