19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਵਾਲਮੀਕਿ ਤੀਰਥ ਸਰੋਵਰ ਦਾ ਜਲ ਪੱਧਰ ਪੂਰਾ ਨਾ ਹੋਣ ਕਾਰਨ ਸ਼ਰਧਾਲੂ ਨਿਰਾਸ਼ ਹੋ ਕੇ ਪਰਤ ਰਹੇ - ਸੰਤ ਮਲਕੀਤ ਨਾਥ

ਜਲੰਧਰ, 19 ਨਵੰਬਰ (ਮੋਹਿਤ ਸਿੰਘ)- ਭਗਵਾਨ ਵਾਲਮੀਕਿ ਆਸ਼ਰਮ ਰਾਮ ਤੀਰਥ ਵਿਖੇ ਸਰੋਵਰ ਦਾ ਜਲ ਪੱਧਰ ਪੂਰਾ ਨਾ ਹੋਣ ਕਾਰਨ ਸ਼ਰਧਾਲੂਆਂ ਨੂੰ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਭਗਵਾਨ ਵਾਲਮੀਕਿ ਧੂਣਾ ਸਾਹਿਬ ਟਰੱਸਟ ਦੇ ਗੱਦੀਨਸ਼ੀਨ ਸੰਤ ਮਲਕੀਤ ਨਾਥ ਤੇ ਟਰੱਸਟ ਦੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਨੇ ਕਿਹਾ ਕਿ 24 ਨਵੰਬਰ ਨੂੰ ਰਾਮ ਤੀਰਥ ਵਿਖੇ ਮੇਲਾ ਸ਼ੁਰੂ ਹੋਵੇਗਾ, ਜਦਕਿ 23 ਨਵੰਬਰ ਨੂੰ ਧੂਣਾ ਸਾਹਿਬ ਟਰੱਸਟ ਵਲੋਂ ਵਿਜੇ ਦਿਵਸ ਮੇਲਾ ਮਨਾਇਆ ਜਾਵੇਗਾ।

ਅਜੀਤ ਡੈਸਕ 20-11-2026
ਜਲੰਧਰ, 19 ਨਵੰਬਰ (ਮੋਹਿਤ ਸਿੰਘ)- ਭਗਵਾਨ ਵਾਲਮੀਕਿ ਆਸ਼ਰਮ ਰਾਮ ਤੀਰਥ ਵਿਖੇ ਸਰੋਵਰ ਦਾ ਜਲ ਪੱਧਰ ਪੂਰਾ ਨਾ ਹੋਣ ਕਾਰਨ ਸ਼ਰਧਾਲੂਆਂ ਨੂੰ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਭਗਵਾਨ ਵਾਲਮੀਕਿ ਧੂਣਾ ਸਾਹਿਬ ਟਰੱਸਟ ਦੇ ਗੱਦੀਨਸ਼ੀਨ ਸੰਤ ਮਲਕੀਤ ਨਾਥ ਤੇ ਟਰੱਸਟ ਦੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਨੇ ਕਿਹਾ ਕਿ 24 ਨਵੰਬਰ ਨੂੰ ਰਾਮ ਤੀਰਥ ਵਿਖੇ ਮੇਲਾ ਸ਼ੁਰੂ ਹੋਵੇਗਾ, ਜਦਕਿ 23 ਨਵੰਬਰ ਨੂੰ ਧੂਣਾ ਸਾਹਿਬ ਟਰੱਸਟ ਵਲੋਂ ਵਿਜੇ ਦਿਵਸ ਮੇਲਾ ਮਨਾਇਆ ਜਾਵੇਗਾ। ਇਸ ਮੌਕੇ ਮੱਛੀ ਨੂੰ ਨੱਥ ਪਹਿਨਾ ਕੇ ਸਰੋਵਰ ਵਿਚ ਵਿਸਰਜਨ ਕਰਨ ਦੀ ਰਸਮ ਵੀ ਅਦਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਰੀਬ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਸਰੋਵਰ ਦਾ ਜਲ ਪੱਧਰ ਪੂਰਾ ਨਹੀਂ ਹੋ ਸਕਿਆ, ਜਿਸ ਕਾਰਨ ਇੱਥੇ ਇਸ਼ਨਾਨ ਕਰਨ ਦੀ ਆਸ ਲੈ ਕੇ ਆਉਣ ਵਾਲੇ ਸ਼ਰਧਾਲੂ ਨਿਰਾਸ਼ ਹੋ ਕੇ ਪਰਤ ਰਹੇ ਹਨ। ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਲਈ ਇਸ਼ਨਾਨ ਦੇ ਯੋਗ ਪ੍ਰਬੰਧ ਕਰਨ ਵਿਚ ਵੀ ਨਾਕਾਮੀ ਦਿਖਾਈ ਦੇ ਰਹੀ ਹੈ । ਸੰਤ ਮਲਕੀਤ ਨਾਥ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਵਾਲਮੀਕਿ ਸਮਾਜ ਦੀ ਅਣਦੇਖੀ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਆਉਣ ਵਾਲੇ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵਾਲਮੀਕਿ ਸਮਾਜ ਇਸ ਅਣਦੇਖੀ ਦਾ ਮੂੰਹਤੋੜ ਜਵਾਬ ਦੇਵੇਗਾ।
ਪਿਛਲੀ ਖ਼ਬਰ ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਜਨਮ ਦਿਨ ਮੌਕੇ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਬਠਿੰਡਾ-ਚੰਡੀਗੜ੍ਹ ਕੌਮੀ ਰਾਜਮਾਰਗ ’ਤੇ ਭਾਖੜਾ ਨਹਿਰ ਦਾ ਪੁਲ ਡਿੱਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।