17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਦਿਵਯ ਸਰੋਵਰ ਵਿਖੇ ਉਤਸ਼ਾਹ ਨਾਲ ਮਨਾਇਆ ਛੱਠ ਦਾ ਤਿਉਹਾਰ

ਜਲੰਧਰ, 16 ਨਵੰਬਰ (ਸ਼ਿਵ)-ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਸਥਾਨਕ ਸਤਿਸੰਗ ਆਸ਼ਰਮ, ਨੂਰਮਹਿਲ ਸਥਿਤ ‘ਦਿਵਯ ਸਰੋਵਰ’ ਵਿਖੇ ਲੋਕ ਆਸਥਾ ਦਾ ਮਹਾਂਪਰਵ ਛਠ ਬੜੀ ਸ਼ਰਧਾ, ਭਗਤੀ ਤੇ ਹਰਸੋ-ਉਲਾਸ ਨਾਲ ਮਨਾਇਆ ਗਿਆ। ਇਸ ਦੋ ਰੋਜ਼ਾ ਵਿਸ਼ੇਸ਼ ਸਮਾਗਮ ਵਿਚ ਵੱਡੀ ਗਿਣਤੀ ਵਿੱਚ ਸੰਗਤ ਤੇ ਸ਼ਰਧਾਲੂਆਂ ਨੇ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।

ਅਜੀਤ ਡੈਸਕ 17-11-2026
ਜਲੰਧਰ, 16 ਨਵੰਬਰ (ਸ਼ਿਵ)-ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਸਥਾਨਕ ਸਤਿਸੰਗ ਆਸ਼ਰਮ, ਨੂਰਮਹਿਲ ਸਥਿਤ ‘ਦਿਵਯ ਸਰੋਵਰ’ ਵਿਖੇ ਲੋਕ ਆਸਥਾ ਦਾ ਮਹਾਂਪਰਵ ਛਠ ਬੜੀ ਸ਼ਰਧਾ, ਭਗਤੀ ਤੇ ਹਰਸੋ-ਉਲਾਸ ਨਾਲ ਮਨਾਇਆ ਗਿਆ। ਇਸ ਦੋ ਰੋਜ਼ਾ ਵਿਸ਼ੇਸ਼ ਸਮਾਗਮ ਵਿਚ ਵੱਡੀ ਗਿਣਤੀ ਵਿੱਚ ਸੰਗਤ ਤੇ ਸ਼ਰਧਾਲੂਆਂ ਨੇ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਸਤਿਸੰਗ ਪੰਡਾਲ ਵਿਚ ਇੱਕ ‘ਵਿਸ਼ੇਸ਼ ਭਜਨ ਸੰਧਿਆ’ ਦਾ ਆਯੋਜਨ ਕੀਤਾ ਗਿਆ, ਜਿਸ ’ਚ ਭਜਨਾਂ ਦੀ ਪੇਸ਼ਕਾਰੀ ਨੇ ਸਾਰਿਆਂ ਨੂੰ ਭਾਵ-ਵਿਭੋਰ ਕਰ ਦਿੱਤਾ। ਇਸ ਮੌਕੇ ਸੰਸਥਾਨ ਦੀ ਪ੍ਰਚਾਰਿਕਾ ਸਾਧਵੀ ਸੌਮਿਆ ਭਾਰਤੀ ਨੇ ਛਠ ਤਿਉਹਾਰ ਦੇ ਅੰਦਰ ਛੁਪੇ ਡੂੰਘੇ ਅਧਿਆਤਮਿਕ ਸੰਦੇਸ਼ ਨੂੰ ਸਮਝਾਇਆ। ਸਾਧਵੀ ਨੇ ਦੱਸਿਆ ਕਿ ਸੂਰਜ ਉਪਾਸਨਾ ਦਾ ਇਹ ਪਰਵ ਸਿਰਫ਼ ਬਾਹਰੀ ਕਰਮ-ਕਾਂਡ ਨਹੀਂ, ਸਗੋਂ ਅੰਦਰਲੇ ਆਤਮ-ਸੂਰਜ ਨੂੰ ਜਾਗ੍ਰਿਤ ਕਰਨ ਅਤੇ ਕੁਦਰਤ ਪ੍ਰਤੀ ਸ਼ੁਕਰਾਨਾ ਪ੍ਰਗਟ ਕਰਨ ਦਾ ਮਾਧਿਅਮ ਹੈ। ਤਿਉਹਾਰ ਦੇ ਸਮਾਪਤੀ ਦਿਵਸ ‘ਤੇ ਦਿਵਯ ਸਰੋਵਰ ਵਿਖੇ ਚੜ੍ਹਦੇ ਸੂਰਜ ਨੂੰ ਅਰਗ ਦੇ ਕੇ ਵਿਸ਼ਵ ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ।
ਪਿਛਲੀ ਖ਼ਬਰ ਚਾਨਣ ਦੇ ਵਿਸ਼ੇਸ਼ ਬੱਚਿਆਂ ਨੇ ਸਪੈਸ਼ਲ ਓਲੰਪਿਕਸ ਭਾਰਤ ਖੇਡਾਂ ’ਚ ਮਾਰੀਆਂ ਮੱਲਾਂ 6 ਸੋਨੇ , 3 ਚਾਂਦੀ ਤੇ 7 ਕਾਂਸੀ ਸਮੇ... ਅਗਲੀ ਖ਼ਬਰ ਗਿੱਲ ਜਠੇਰਿਆਂ ਦਾ ਸਾਲਾਨਾ ਮੇਲਾ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।