17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਦੋ ਵਾਰ ਦੇ ਉਲੰਪੀਅਨ ਰਮਨਦੀਪ ਗਰੇਵਾਲ ਫੀਲਡ ਹਾਕੀ ਅਲਬਰਟਾ ਦੇ ਨਵੇਂ ਤਕਨੀਕੀ ਨਿਰਦੇਸ਼ਕ ਨਿਯੁਕਤ ਕੈਨੇਡਾ ਵਿੱਚ ਹਾਕੀ ਦੇ ਵਿਕਾਸ ਲਈ ਆਪਣੇ ਕੌਮਾਂਤਰੀ ਤਜਰਬੇ ਦਾ ਲਾਹਾ ਦੇਣਗੇ ਰਮਨਦੀਪ ਗਰੇਵਾਲ

ਜਲੰਧਰ,16 ਨਵੰਬਰ (ਡਾ ਜਤਿੰਦਰ ਸਾਬੀ) ਫੀਲਡ ਹਾਕੀ ਦੇ ਖੇਤਰ ਵਿੱਚ ਕੌਮਾਂਤਰੀ ਪੱਧਰ ’ਤੇ ਆਪਣੀ ਵਿਸ਼ੇਸ਼ ਪਛਾਣ ਬਣਾਉਣ ਵਾਲੇ ਸਾਬਕਾ ਓਲੰਪੀਅਨ ਰਮਨਦੀਪ ਗਰੇਵਾਲ ਨੂੰ ਫੀਲਡ ਹਾਕੀ ਅਲਬਰਟਾ ਵਲੋਂ ਆਪਣਾ ਨਵਾਂ ਤਕਨੀਕੀ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ। ਸੰਸਥਾ ਵਲੋਂ ਇਸ ਨਿਯੁਕਤੀ ਦਾ ਐਲਾਨ ਕਰਦਿਆਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

ਅਜੀਤ ਡੈਸਕ 17-11-2026
ਜਲੰਧਰ,16 ਨਵੰਬਰ (ਡਾ ਜਤਿੰਦਰ ਸਾਬੀ) ਫੀਲਡ ਹਾਕੀ ਦੇ ਖੇਤਰ ਵਿੱਚ ਕੌਮਾਂਤਰੀ ਪੱਧਰ ’ਤੇ ਆਪਣੀ ਵਿਸ਼ੇਸ਼ ਪਛਾਣ ਬਣਾਉਣ ਵਾਲੇ ਸਾਬਕਾ ਓਲੰਪੀਅਨ ਰਮਨਦੀਪ ਗਰੇਵਾਲ ਨੂੰ ਫੀਲਡ ਹਾਕੀ ਅਲਬਰਟਾ ਵਲੋਂ ਆਪਣਾ ਨਵਾਂ ਤਕਨੀਕੀ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ। ਸੰਸਥਾ ਵਲੋਂ ਇਸ ਨਿਯੁਕਤੀ ਦਾ ਐਲਾਨ ਕਰਦਿਆਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਰਮਨਦੀਪ ਗਰੇਵਾਲ ਦਾ ਖੇਡ ਕਰੀਅਰ ਬੇਹੱਦ ਸ਼ਾਨਦਾਰ ਰਿਹਾ ਹੈ। ਉਹ ਸਾਲ 1996 ਦੀਆਂ ਅਟਲਾਂਟਾ ਤੇ ਸਾਲ 2000 ਦੀਆਂ ਸਿਡਨੀ ਓਲੰਪਿਕ ਖੇਡਾਂ ਵਿੱਚ ਭਾਰਤੀ ਟੀਮ ਦੀ ਨੁਮਾਇੰਦਗੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਭਾਰਤੀ ਹਾਕੀ ਟੀਮ ਦੇ ਕਪਤਾਨ ਵੀ ਰਹੇ ਤੇ ਸਾਲ 1998 ਦੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਲਈ ਸੋਨ ਤਗ਼ਮਾ ਜਿੱਤਣ ਵਾਲੀ ਟੀਮ ਦਾ ਅਹਿਮ ਹਿੱਸਾ ਸਨ। ਉਨ੍ਹਾਂ ਨੇ ਆਪਣੇ ਖੇਡ ਜੀਵਨ ਦੌਰਾਨ 186 ਕੌਮਾਂਤਰੀ ਮੈਚ ਖੇਡੇ ਹਨ।ਖੇਡ ਤੋਂ ਬਾਅਦ ਕੋਚਿੰਗ ਦੇ ਖੇਤਰ ਵਿੱਚ ਵੀ ਉਨ੍ਹਾਂ ਨੇ ਅਹਿਮ ਯੋਗਦਾਨ ਪਾਇਆ। ਉਹ ਭਾਰਤੀ ਕੌਮੀ ਹਾਕੀ ਟੀਮ ਦੇ ਕੋਚ ਰਹਿਣ ਤੋਂ ਇਲਾਵਾ ਸਾਲ 2011 ਵਿੱਚ ਕੈਨੇਡਾ ਦੀ ਕੌਮੀ ਟੀਮ ਦੇ ਸਹਾਇਕ ਕੋਚ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਨਵੇਂ ਅਹੁਦੇ ’ਤੇ ਉਹ ਅਲਬਰਟਾ ਵਿੱਚ ਫੀਲਡ ਹਾਕੀ ਦੇ ਸਮੁੱਚੇ ਵਿਕਾਸ, ਖਿਡਾਰੀਆਂ ਲਈ ਬਿਹਤਰ ਮੌਕੇ ਪੈਦਾ ਕਰਨ, ਕੋਚਾਂ ਤੇ ਅਧਿਕਾਰੀਆਂ ਨੂੰ ਤਕਨੀਕੀ ਸਹਾਇਤਾ ਦੇਣ ਅਤੇ ਟੀਮ ਅਲਬਰਟਾ ਦੇ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ। ਇਸ ਦੇ ਨਾਲ ਹੀ ਵੱਖ-ਵੱਖ ਕਲੱਬਾਂ ਨਾਲ ਤਾਲਮੇਲ ਕਰਕੇ ਖੇਡ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣਾ ਵੀ ਉਨ੍ਹਾਂ ਦੀਆਂ ਮੁੱਖ ਜ਼ਿੰਮੇਵਾਰੀਆਂ ਵਿੱਚ ਸ਼ਾਮਲ ਹੋਵੇਗਾ। ਫੀਲਡ ਹਾਕੀ ਅਲਬਰਟਾ ਨੇ ਉਮੀਦ ਪ੍ਰਗਟਾਈ ਹੈ ਕਿ ਰਮਨਦੀਪ ਗਰੇਵਾਲ ਦਾ ਲੰਮਾ ਕੌਮਾਂਤਰੀ ਤਜਰਬਾ, ਖੇਡ ਪ੍ਰਤੀ ਸਮਰਪਣ ਅਤੇ ਅਗਵਾਈ ਦੀ ਯੋਗਤਾ ਅਲਬਰਟਾ ਵਿੱਚ ਫੀਲਡ ਹਾਕੀ ਨੂੰ ਨਵੀਆਂ ਬੁਲੰਦੀਆਂ ’ਤੇ ਪਹੁੰਚਾਉਣ ਵਿੱਚ ਸਹਾਈ ਹੋਵੇਗੀ।
ਪਿਛਲੀ ਖ਼ਬਰ ਪਿੰਡ ਬਹਾਬੀਨਾ ਵਿਖੇ ਲਗਾਏ ਅੱਖਾਂ ਦੇ ਕੈਂਪ ਦੌਰਾਨ 312 ਮਰੀਜ਼ਾਂ ਦੀ ਕੀਤੀ ਗਈ ਜਾਂਚ ਅਗਲੀ ਖ਼ਬਰ ਕੈਂਬਰਿਜ ਤੋਂ ਰਾਸ਼ਟਰਪਤੀ ਭਵਨ: ਵਿਦਿਆਰਥੀਆਂ ਨੂੰ ਬਾਲ ਦਿਵਸ ਮੌਕੇ ਰਾਸ਼ਟਰਪਤੀ ਭਵਨ ਆਉਣ ਦਾ ਸੱਦਾ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।