15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

15ਵੇਂ ਮਹਾਨ ਕੀਰਤਨ ਦਰਬਾਰ ਸੰਬੰਧੀ ਅੰਤਿਮ ਤਿਆਰੀਆਂ ਮੁਕੰਮਲ

ਜਲੰਧਰ, 14 ਨਵੰਬਰ (ਮੋਹਿਤ ਸਿੰਘ) ਅੱਜ ਸਰਬ ਧਰਮ ਵੈਲਫੇਅਰ ਸੇਵਾ ਸੋਸਾਇਟੀ ਰਜਿਸਟਰ ਲੰਮਾ ਪਿੰਡ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਜਾਂਦੇ 15ਵੇਂ ਮਹਾਨ ਕੀਰਤਨ ਦਰਬਾਰ ਸਬੰਧੀ ਅੰਤਮ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ। ਇਸ ਮੀਟਿੰਗ ਵਿੱਚ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਸ਼ਾਮਿਲ ਹੋਏ ਜਿਨਾਂ ਵੱਲੋਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹਨਾਂ ਮਹਾਨ ਕਾਰਜਾਂ ਵਿੱਚ ਆਉਣ ਵਾਲੀ ਪੀੜੀ ਨੂੰ ਜਿੱਥੇ ਗੁਰਸਿੱਖੀ ਦੇ ਵਡਮੁੱਲੇ ਧੁਰੇ ਨਾਲ ਜੁੜਨ ਦੀ ਸੋਝੀ ਮਿਲਦੀ ਹੈ।

ਅਜੀਤ ਡੈਸਕ 15-11-2026
ਜਲੰਧਰ, 14 ਨਵੰਬਰ (ਮੋਹਿਤ ਸਿੰਘ) ਅੱਜ ਸਰਬ ਧਰਮ ਵੈਲਫੇਅਰ ਸੇਵਾ ਸੋਸਾਇਟੀ ਰਜਿਸਟਰ ਲੰਮਾ ਪਿੰਡ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਜਾਂਦੇ 15ਵੇਂ ਮਹਾਨ ਕੀਰਤਨ ਦਰਬਾਰ ਸਬੰਧੀ ਅੰਤਮ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ। ਇਸ ਮੀਟਿੰਗ ਵਿੱਚ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਸ਼ਾਮਿਲ ਹੋਏ ਜਿਨਾਂ ਵੱਲੋਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹਨਾਂ ਮਹਾਨ ਕਾਰਜਾਂ ਵਿੱਚ ਆਉਣ ਵਾਲੀ ਪੀੜੀ ਨੂੰ ਜਿੱਥੇ ਗੁਰਸਿੱਖੀ ਦੇ ਵਡਮੁੱਲੇ ਧੁਰੇ ਨਾਲ ਜੁੜਨ ਦੀ ਸੋਝੀ ਮਿਲਦੀ ਹੈ। ਉੱਥੇ ਮਨੁੱਖਤਾ ਦੇ ਭਲੇ ਲਈ ਗੁਰਬਾਣੀ ਹਮੇਸ਼ਾ ਸਹਾਈ ਹੁੰਦੀ ਹੈ ਇਸ ਕੀਰਤਨ ਦਰਬਾਰ ਸਬੰਧੀ ਮੁੱਖ ਸੇਵਾਦਾਰ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਕੀਰਤਨ ਦਰਬਾਰ 15 ਨਵੰਬਰ ਦਿਨ ਐਤਵਾਰ ਅਤੇ 16 ਨਵੰਬਰ ਦਿਨ ਸੋਮਵਾਰ ਨੂੰ ਲੰਮਾ ਪਿੰਡ ਚੌਂਕ ਤੋਂ ਜੰਡੂ ਸਿੰਘਾ ਰੋਡ ਤੇ ਮਹੱਲਾ ਹਰਦੀਪ ਨਗਰ ਵਿਖੇ ਸ਼ਾਮ ਦੋ ਦਿਨਾਂ ਰੋਜਾਨਾ 4 ਵਜੇ ਤੋਂ ਲੈ ਕੇ 11 ਵਜੇ ਤੱਕ ਸਜਾਏ ਜਾਣਗੇ ਜੋ ਇਹ ਮਹਾਨ ਕੀਰਤਨ ਦਰਬਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਉਹਨਾਂ ਮਹਾਨ 15 ਭਗਤਾਂ ਦੀ ਬਾਣੀ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਉਚੇਚੇ ਤੌਰ ਜਥੇਦਾਰ ਕੁਲਦੀਪ ਸਿੰਘ ਜੀ ਗੜਗੱਜ ਸ੍ਰੀ ਅਕਾਲ ਤਖਤ ਸਾਹਿਬ, ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਪਿੰਦਰਪਾਲ ਸਿੰਘ ਵਿਦਵਾਨ ਤੇ ਕਥਾਵਾਚਕ, ਭਾਈ ਸੁਖਦੇਵ ਸਿੰਘ ਜੀ ਡੱਲਾ ਵਿਦਵਾਨ ਤੇ ਕਥਾਵਾਚਕ, ਪ੍ਰੋਫੈਸਰ ਜਗਰੂਪ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਜਰਨੈਲ ਸਿੰਘ ਜੀ ਕਹਾੜਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਆਦਿ ਸੇਵਾ ਨਿਭਾਉਣਗੇ। ਇਸ ਮੌਕੇ ਗੁਰੂ ਕਾ ਲੰਗਰ ਟੁੱਟ ਵਰਤੇਗਾ । ਮੀਟਿੰਗ ਵਿਚ ਹਾਜ਼ਰ ਮੁੱਖ ਤੌਰ ਤੇ ਗੁਰਮੀਤ ਸਿੰਘ ਜੀ ਬਿੱਟੂ ਜਨਰਲ ਸਕੱਤਰ ਸੈਂਟਰ ਗੁਰਦੁਆਰਾ ਦੀਵਾਨ ਸਥਾਨ ਬਾਬਾ ਭਵਨਦੀਪ ਸਿੰਘ ਜੀ ਭਾਈ ਕਰਨੈਲ ਸਿੰਘ ਜੀ ਰੇਰੂ ਪ੍ਰਧਾਨ ਮਨਜੀਤ ਸਿੰਘ ਜੀ ਪ੍ਰਚਾਰਕ ਦਲਜੀਤ ਸਿੰਘ ਜੀ ਲੰਮਾ ਪਿੰਡ ਮਹਿੰਦਰ ਸਿੰਘ ਜੰਬਾ ਸੁਰਿੰਦਰ ਸਿੰਘ ਰਾਜ ਫੁੰਮਣ ਸਿੰਘ ਜਗਜੀਤ ਸਿੰਘ ਖਾਲਸਾ, ਮਹਿੰਦਰ ਸਿੰਘ ਲੰਮਾ ਪਿੰਡ, ਜੋਗਿੰਦਰ ਸਿੰਘ ਲੰਮਾ ਪਿੰਡ ਹਰਬੰਸ ਸਿੰਘ ਗੁਰੂ ਨਾਨਕਪੁਰਾ ਪਰਮਿੰਦਰ ਸਿੰਘ ਦਸ਼ਮੇਸ਼ ਨਗਰ ਹਰਪ੍ਰੀਤ ਸਿੰਘ ਉਰਫ ਅਕਾਲ ਸਿੰਘ ਰਣਵੀਰ ਸਿੰਘ ਬੱਲ ਅਜਮੇਰ ਸਿੰਘ ਸੱਤ ਸਿੰਘ ਸਨ।
ਪਿਛਲੀ ਖ਼ਬਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਪਰਤੇ ਸ਼ਰਧਾਲੂਆਂ ਨਾਲ ਕੈਬਨਿਟ ਮੰਤਰੀ ਭਗਤ ਨੇ ਕੀਤੀ ਵਿਸ਼ੇਸ਼ ਮੁਲਾਕਾਤ ਅਗਲੀ ਖ਼ਬਰ ਗੁਰਵੰਸ਼ਦੀਪ ਸਿੰਘ ਨੇ ਨੈਸ਼ਨਲ ਸਕੂਲ ਖੇਡਾਂ ਵਿਚ ਜਿੱਤਿਆ ਕਾਂਸੀ ਦਾ ਤਗਮਾ 17.92 ਮੀਟਰ ਗੋਲਾ ਸੁੱਟ ਕੇ ਤਰਨ ਤਾਰਨ ਅਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।