15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਅਕਾਲ ਅਕੈਡਮੀ ਧਨਾਲ ਕਲਾਂ ਵਲੋਂ ਨਗਰ ਕੀਰਤਨ ਦਾ ਆਯੋਜਨ

ਲਾਂਬੜਾ, 14 ਨਵੰਬਰ (ਗੁਰਮੇਲ ਸਿੰਘ)-ਅਕਾਲ ਅਕੈਡਮੀ ਧਨਾਲ ਕਲਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਇਕ ਵਿਸ਼ਾਲ ਤੇ ਰੂਹਾਨੀ ਤੌਰ ‘ਤੇ ਉਤਸ਼ਾਹਜਨਕ ਨਗਰ ਕੀਰਤਨ ਦਾ ਆਯੋਜਨ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਬਲਜੀਤ ਕੌਰ ਅਤੇ ਸੇਵਾਦਾਰ ਸੁਰਜੀਤ ਸਿੰਘ ਵੀਰ ਵਲੋਂ ਅਰਦਾਸ ਕਰਕੇ ਆਗਿਆ ਲੈਣ ਉਪਰੰਤ ਗੁਰਬਾਣੀ ਤੇ ਸ਼ਬਦਾਂ ਦੇ ਰਸ-ਭਿੰਨੇ ਉਚਾਰਨ ਨਾਲ ਹੋਈ।

ਅਜੀਤ ਡੈਸਕ 15-11-2026
ਲਾਂਬੜਾ, 14 ਨਵੰਬਰ (ਗੁਰਮੇਲ ਸਿੰਘ)-ਅਕਾਲ ਅਕੈਡਮੀ ਧਨਾਲ ਕਲਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਇਕ ਵਿਸ਼ਾਲ ਤੇ ਰੂਹਾਨੀ ਤੌਰ ‘ਤੇ ਉਤਸ਼ਾਹਜਨਕ ਨਗਰ ਕੀਰਤਨ ਦਾ ਆਯੋਜਨ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਬਲਜੀਤ ਕੌਰ ਅਤੇ ਸੇਵਾਦਾਰ ਸੁਰਜੀਤ ਸਿੰਘ ਵੀਰ ਵਲੋਂ ਅਰਦਾਸ ਕਰਕੇ ਆਗਿਆ ਲੈਣ ਉਪਰੰਤ ਗੁਰਬਾਣੀ ਤੇ ਸ਼ਬਦਾਂ ਦੇ ਰਸ-ਭਿੰਨੇ ਉਚਾਰਨ ਨਾਲ ਹੋਈ। ਪ੍ਰੋਗਰਾਮ ਵਿਚ ਸਕੂਲੀ ਬੱਚਿਆਂ ਰਸ ਭਿੰਨੇ ਸ਼ਬਦ ਗਾਇਨ ਕੀਤੇ ਅਤੇ ਸੇਵਾਦਾਰ ਬੱਚਿਆ ਨੇ ਬਹੁਤ ਸ਼ਰਧਾ ਨਾਲ ਪਾਲਕੀ ਸਾਹਿਬ ਤੇ ਝਾੜੂ ਦੀ ਸੇਵਾ ਕੀਤੀ ਗਈ। ਤਾਜ਼ੇ ਫੁੱਲਾਂ ਨਾਲ ਸਜੀ ਹੋਈ ਗੁਰੂ ਸਾਹਿਬ ਜੀ ਦੀ ਸੁੰਦਰ ਪਾਲਕੀ ਸਾਹਿਬ ਖਿੱਚ ਦਾ ਮੁੱਖ ਕੇਂਦਰ ਬਣ ਗਈ ਅਤੇ ਵਾਤਾਵਰਨ ਨੂੰ ਅਧਿਆਤਮਿਕਤਾ ਤੇ ਭਗਤੀ ਨਾਲ ਭਰ ਦਿੱਤਾ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ, ਧਨਾਲ ਕਲਾਂ ਤੋਂ ਆਰੰਭ ਹੋ ਕੇ ਖਾਂਬਰਾ, ਨੰਗਲ, ਫੂਲਪੁਰ ਤੇ ਕਾਦੀਆ ਤੋਂ ਹੁੰਦਾ ਹੋਇਆ ਅਕਾਲ ਅਕੈਡਮੀ ਧਨਾਲ ਕਲਾਂ ਵਿਖੇ ਵਾਹਿਗੁਰੂ ਜੀ ਦੇ ਸ਼ੁਕਰਾਨੇ ਦੀ ਅਰਦਾਸ ਨਾਲ ਸਮਾਪਤ ਹੋਇਆ।
ਪਿਛਲੀ ਖ਼ਬਰ ਨੌਜਵਾਨਾਂ ਦੀ ਜ਼ਿੰਦਗੀ ਨਾਲ ਖੇਡ ਕੇ ਕਿਸੇ ਨੂੰ ਵੀ ਜਾਇਦਾਦਾਂ ਨਹੀਂ ਉਸਾਰਨ ਦਿੱਤੀਆਂ ਜਾਣਗੀਆਂ-ਸੀ. ਪੀ. ਅਗਲੀ ਖ਼ਬਰ ਮਾਂ ਖੇਡ ਕਬੱਡੀ ਨੂੰ ਵਿਸ਼ਵ ਪੱਧਰ ’ਤੇ ਨਵੀਂ ਪਛਾਣ ਦਿਵਾਉਣ ਲਈ ‘ਫਿਕਫਾ ਇੰਟਰਨੈਸ਼ਨਲ ਕਬੱਡੀ ਬਾਡੀ’ ਦਾ ਅਹਿਮ ਉਪਰਾਲਾ-ਮਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।