15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਏਡਿਡ ਕਾਲਜ ਅਧਿਆਪਕਾਂ ਵਲੋਂ ਮੰਗਾਂ ਦੇ ਹੱਕ ’ਚ ਰੈਲੀ ਤੇ ਰੋਸ ਪ੍ਰਦਰਸ਼ਨ

ਜਲੰਧਰ, 14 ਨਵੰਬਰ (ਜਸਪਾਲ ਸਿੰਘ)-ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ. ਸੀ.

ਅਜੀਤ ਡੈਸਕ 15-11-2026
ਜਲੰਧਰ, 14 ਨਵੰਬਰ (ਜਸਪਾਲ ਸਿੰਘ)-ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ. ਸੀ. ਸੀ. ਟੀ. ਯੂ.) ਦੇ ਸੱਦੇ ‘ਤੇ ਏਡਿਡ ਕਾਲਜਾਂ ਦੇ ਅਧਿਆਪਕਾਂ ਦੀ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਈ ਭਰਵੀਂ ਜ਼ਿਲ੍ਹਾ ਪੱਧਰੀ ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ। ਇਸ ਮੌਕੇ ਡਾ. ਸਿਮਰਜੀਤ ਸਿੰਘ ਬੈਂਸ ਐਗਜ਼ੀਕਿਊਟਿਵ ਮੈਂਬਰ ਪੀ. ਸੀ. ਸੀ. ਟੀ. ਯੂ., ਡਾ. ਸ਼ਾਲੂ ਬਤਰਾ ਕਨਵੀਨਰ ਵੁਮੈਨ ਵਿੰਗ ਪੀ. ਸੀ. ਸੀ. ਟੀ. ਯੂ. ਤੇ ਡਾ. ਸੀਮਾ ਖੰਨਾ ਜੁਆਇੰਟ ਸੈਕਟਰੀ ਐੱਚ. ਐੱਮ. ਵੀ. ਯੂਨਿਟ ਪੀ. ਸੀ. ਸੀ. ਟੀ. ਯੂ. ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਏਡਿਡ ਕਾਲਜ ਅਧਿਆਪਕਾਂ ਦੀਆਂ ਲੰਬਿਤ ਮੰਗਾਂ ਪ੍ਰਤੀ ਅਪਣਾਈ ਜਾ ਰਹੀ ਟਾਲਮਟੋਲ ਦੀ ਨੀਤੀ ਕਾਰਨ ਅਧਿਆਪਕ ਵਰਗ ਵਿਚ ਨਿਰਾਸ਼ਾ ਤੇ ਰੋਸ ਲਗਾਤਾਰ ਵਧ ਰਿਹਾ ਹੈ । ਬੁਲਾਰਿਆਂ ਨੇ ਕਿਹਾ ਕਿ ਏਡਿਡ ਕਾਲਜਾਂ ਨੂੰ ਤਨਖ਼ਾਹ ਤੇ ਗ੍ਰਾਂਟਾਂ ਜਾਰੀ ਕਰਨ ਵਿਚ ਦੇਰੀ, ਪਹਿਲੀ ਜਨਵਰੀ 2016 ਤੋਂ ਸੱਤਵੇਂ ਤਨਖ਼ਾਹ ਕਮਿਸ਼ਨ ਦੇ ਬਕਾਏ ਅਦਾ ਨਾ ਕਰਨਾ, 1925 ਮਨਜ਼ੂਰਸ਼ੁਦਾ ਅਸਾਮੀਆਂ ਲਈ 95 ਫ਼ੀਸਦੀ ਗ੍ਰਾਂਟ-ਇਨ-ਏਡ ਦੀ ਬਹਾਲੀ ਨਾ ਹੋਣਾ, ਸੈਲਫ਼ ਫਾਈਨਾਂਸ ਅਸਾਮੀਆਂ ਨੂੰ ਕਵਰਡ ਅਸਾਮੀਆਂ ਵਿਚ ਤਬਦੀਲ ਨਾ ਕਰਨਾ ਅਤੇ 8 ਫ਼ੀਸਦੀ ਮਹਿੰਗਾਈ ਭੱਤੇ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਵਿਚ ਦੇਰੀ ਅਧਿਆਪਕਾਂ ਦੀਆਂ ਪ੍ਰਮੁੱਖ ਮੰਗਾਂ ਹਨ। ਇਸ ਤੋਂ ਇਲਾਵਾ ਸੀ. ਏ. ਐੱਸ. ਤਹਿਤ ਤਰੱਕੀ ਦੇ ਲੰਬਿਤ ਮਾਮਲਿਆਂ ਦਾ ਨਿਪਟਾਰਾ ਕਰਨ ਤੇ ਪਹਿਲੀ ਅਕਤੂਬਰ 2022 ਤੋਂ 28 ਫਰਵਰੀ 2024 ਤੱਕ ਦੇ ਸਪਲੀਮੈਂਟਰੀ ਕਲੇਮ ਦੇ ਬਕਾਏ ਜਾਰੀ ਕਰਨ ਦੀ ਵੀ ਮੰਗ ਕੀਤੀ ਗਈ, ਜਿਨ੍ਹਾਂ ਕਾਲਜਾਂ ਵਿਚ ਕਾਰਜਕਾਰੀ ਪ੍ਰਿੰਸੀਪਲ ਹਨ ਉਨ੍ਹਾਂ ਦੀ ਥਾਂ ਪ੍ਰਿੰਸੀਪਲਾਂ ਦੀ ਪੱਕੇ ਤੌਰ ’ਤੇ ਨਿਯੁਕਤੀਆਂ ਕੀਤੀਆਂ ਜਾਣ। ਆਗੂਆਂ ਨੇ ਦੱਸਿਆ ਕਿ ਪੀ. ਸੀ. ਸੀ. ਟੀ. ਯੂ. ਦੀ ਕਾਰਜਕਾਰਨੀ ਕਮੇਟੀ ਵਲੋਂ ਸਰਬਸੰਮਤੀ ਨਾਲ ਪੰਜਾਬ ਭਰ ਵਿਚ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਤੇ 14 ਨਵੰਬਰ ਨੂੰ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ, ਜਿਸ ਵਿਚ ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਦੇ ਅਧਿਆਪਕਾਂ ਸਾਂਝੇ ਤੌਰ ‘ਤੇ ਆਪਣੀਆਂ ਮੰਗਾਂ ਸੰਬੰਧੀ ਰੈਲੀ ਕੀਤ ੀ। ਇਸ ਮੌਕੇ ਡਾ. ਪ੍ਰੇਮ ਸਾਗਰ ਨੇ ਆਪਣਾ ਪ੍ਰਸਿੱਧ ਗੀਤ ‘ਮੋਮਬੱਤੀਆਂ’ ਪੇਸ਼ ਕਰਕੇ ਅਧਿਆਪਕਾਂ ਵਿਚ ਏਕਤਾ, ਸੰਘਰਸ਼ ਤੇ ਆਪਣੇ ਹੱਕਾਂ ਪ੍ਰਤੀ ਜਾਗਰੂਕਤਾ ਦਾ ਸੰਦੇਸ਼ ਦਿੱਤਾ। ਰੈਲੀ ਵਿਚ ਸਟੇਜ ਸੰਚਾਲਨ ਦਾ ਕਾਰਜ ਕੁਲਜੀਤ ਕੌਰ ਨੇ ਕੀਤਾ।
ਪਿਛਲੀ ਖ਼ਬਰ ਜਲੰਧਰ ਰਬੜ ਗੁਡਜ਼ ਐਂਡ ਮੈਨੂਫੈਕਚਰਰਜ਼ ਐਸੋਸੀਏਸ਼ਨ ਦੀ ਮਾਸਿਕ ਮੀਟਿੰਗ ਦੌਰਾਨ ਸਰਪ੍ਰਸਤ ਮੁਕੰਦ ਰਾਏ ਗੁਪਤਾ ਦਾ ਸਨਮਾਨ ਅਗਲੀ ਖ਼ਬਰ ਭਰਤ ਮਹਾਜਨ ਭਾਰਤੀ ਜਨਤਾ ਯੁਵਾ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।