05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਨਿਕਾਸੀ ਨਾਲੇ ਦਾ ਗੰਦਾ ਪਾਣੀ ਬਣਿਆ ਲੋਕਾਂ ਲਈ ਮੁਸੀਬਤ ਬਦਬੂ ਤੇ ਮੱਛਰਾਂ ਨੇ ਕੀਤਾ ਜਿਊਣਾ ਦੁਭਰ

ਜਲੰਧਰ, 4 ਨਵੰਬਰ (ਮੋਹਿਤ ਸਿੰਘ)-ਲੰਮਾ ਪਿੰਡ ਚੌਕ ਤੋਂ ਰਾਮਾ ਮੰਡੀ ਚੌਕ ਵੱਲ ਜਾਣ ਵਾਲੇ ਰਸਤੇ ਦੀ ਸਰਵਿਸ ਲੇਨ ਦੇ ਨਾਲ ਬਣਿਆ ਨਿਕਾਸੀ ਨਾਲਾ ਇਲਾਕਾ ਵਾਸੀਆਂ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਨਾਲੇ ’ਚ ਲੰਬੇ ਸਮੇਂ ਤੋ ਖੜੇ ਗੰਦੇ ਪਾਣੀ ਕਾਰਨ ਇਲਾਕੇ ਵਿੱਚ ਬਦਬੂ ਫੈਲ ਰਹੀ ਹੈ, ਜਦਕੀ ਪਾਣੀ ਵਿੱਚ ਪੈਦਾ ਹੋ ਰਹੇ ਮੱਛਰਾਂ ਨੇ ਲੋਕਾਂ ਦੀਆਂ ਮੁਸਕਲਾਂ ਹੋਰ ਵਧਾ ਦਿੱਤੀਆਂ ਹਨ।

ਨਿਕਾਸੀ ਨਾਲੇ ਦਾ ਗੰਦਾ ਪਾਣੀ, ਜੋ ਬਿਮਾਰੀਆਂ ਨੂੰ ਸੱਦਾ ਦੇ ਰਿਹੈ। 05-11-2026
ਜਲੰਧਰ, 4 ਨਵੰਬਰ (ਮੋਹਿਤ ਸਿੰਘ)-ਲੰਮਾ ਪਿੰਡ ਚੌਕ ਤੋਂ ਰਾਮਾ ਮੰਡੀ ਚੌਕ ਵੱਲ ਜਾਣ ਵਾਲੇ ਰਸਤੇ ਦੀ ਸਰਵਿਸ ਲੇਨ ਦੇ ਨਾਲ ਬਣਿਆ ਨਿਕਾਸੀ ਨਾਲਾ ਇਲਾਕਾ ਵਾਸੀਆਂ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਨਾਲੇ ’ਚ ਲੰਬੇ ਸਮੇਂ ਤੋ ਖੜੇ ਗੰਦੇ ਪਾਣੀ ਕਾਰਨ ਇਲਾਕੇ ਵਿੱਚ ਬਦਬੂ ਫੈਲ ਰਹੀ ਹੈ, ਜਦਕੀ ਪਾਣੀ ਵਿੱਚ ਪੈਦਾ ਹੋ ਰਹੇ ਮੱਛਰਾਂ ਨੇ ਲੋਕਾਂ ਦੀਆਂ ਮੁਸਕਲਾਂ ਹੋਰ ਵਧਾ ਦਿੱਤੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਮੁੱਖ ਸੜਕ ਦੇ ਨਾਲ ਬਣੇ ਇਸ ਨਾਲੇ ਦੀ ਸਮੱਸਿਆਂ ਵੱਲ ਸਬੰਧਿਤ ਵਿਭਾਗ ਵਲੋਂ ਕੋਈ ਠੋਸ ਧਿਆਨ ਨਹੀਂ ਦਿੱਤਾ ਜਾ ਰਿਹਾ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਨਾਲੇ ਵਿੱਚ ਗੰਦਾ ਪਾਣੀ ਇਕੱਠਾ ਹੋਇਆ ਹੋਇਆ ਹੈ। ਪਾਣੀ ਦਾ ਰੰਗ ਵੀ ਗੰਦਗੀ ਕਾਰਨ ਬਦਲਿਆ ਹੋਇਆ ਨਜਰ ਆ ਰਿਹਾ ਹੈ। ਨਾਲੇ ਦੇ ਆਲੇ ਦੁਆਲੇ ਘਾਹ ਫੂਸ ਤੇ ਕੂੜਾ-ਕਰਕਟ ਵੀ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਨਾਲੇ ਦੇ ਨਾਲ ਲੱਗੀਆਂ ਲੋਹੇ ਦੀਆਂ ਗਰਿੱਲਾਂ ਅਤੇ ਸੜਕ ਦੇ ਕਿਨਾਰੇ ਦੀ ਹਾਲਤ ਵੀ ਸਫ਼ਾਈ ਤੇ ਰੱਖ-ਰਖਾਅ ਦੀ ਲੋੜ ਵੱਲ ਇਸ਼ਾਰਾ ਕਰਦੀ ਹੈ। ਰੋਜ਼ਾਨਾ ਇਸ ਰਸਤੇ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਤੇ ਪੈਦਲ ਰਾਹਗੀਰਾਂ ਨੂੰ ਇਸ ਰਸਤੇ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਅਤੇ ਪੈਦਲ ਰਾਹਗੀਰਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਵਿੱਚ ਗੰਦੇ ਪਾਣੀ ਕਾਰਨ ਫੈਲ ਰਹੀ ਬਦਬੂ ਨਾ ਸਿਰਫ਼ ਆਸ ਪਾਸ ਦੇ ਲੋਕਾਂ ਲਈ ਪ੍ਰੇਸ਼ਾਨੀ ਬਣ ਰਹੀ ਹੈ,ਸਗੋਂ ਇਸ ਰਸਤੇ ਤੋਂ ਲੰਘਣ ਵਾਲੇ ਲੋਕਾਂ ਨੂੰ ਵੀ ਮੂੰਹ ਢੱਕ ਕੇ ਲੰਘਣਾ ਪੈਂਦਾ ਹੈ। ਖੜੇ ਪਾਣੀ ਵਿੱਚ ਮੱਛਰ ਪੈਦਾ ਹੋਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ, ਜਿਸ ਕਾਰਨ ਡੇਂਗੂ, ਮਲੇਰੀਆ ਵਰਗੀਆਂ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਦਾ ਖ਼ਤਰਾ ਵਧ ਸਕਦਾ ਹੈ। ਜ਼ਿਕਰਯੋਗ ਹੈ ਕਿ ਜਲੰਧਰ ਬਾਈਪਾਸ ਸ਼ਹਿਰ ਦੇ ਕਈ ਮਹੱਤਵਪੂਰਨ ਇਲਾਕਿਆਂ ਨੂੰ ਜੋੜਨ ਵਾਲਾ ਰਸਤਾ ਹੈ ਤੇ ਇਸ ’ਤੇ ਦਿਨ ਭਰ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਅਜਿਹੇ ’ਚ ਮੁੱਖ ਸੜਕ ਦੇ ਨਾਲ ਹੀ ਗੰਦੇ ਪਾਣੀ ਦਾ ਇਕੱਠਾ ਹੋਣਾ ਸਫ਼ਾਈ ਪ੍ਰਬੰਧਾਂ ’ਤੇ ਸਵਾਲ ਖੜੇ ਕਰਦਾ ਹੈ।
ਪਿਛਲੀ ਖ਼ਬਰ ਨਸ਼ਿਆਂ ਤੇ ਮਨੁੱਖੀ ਅਧਿਕਾਰਾਂ ਦੇ ਮੁੱਦੇ ’ਤੇ ਸਾਂਝਾ ਐਕਸ਼ਨ ਫਰੰਟ ਵਲੋਂ ਮੁਹਿੰਮ ਤੇਜ਼ ਕਰਨ ਦਾ ਐਲਾਨ ਪੀੜਤ ਪਰਿਵਾਰਾਂ... ਅਗਲੀ ਖ਼ਬਰ ਡਿਪੂ ਹੋਲਡਰ ਯੂਨੀਅਨ ਨੇ ਸਰਕਾਰ ਤੋਂ ਕਮਿਸ਼ਨ ਵਧਾਉਣ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।