05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸ੍ਰੀ ਪੀ.ਐੱਸ. ਸੰਧੂ ਪ੍ਰਧਾਨ ਅਤੇ ਐਸੋਸੀਏਸ਼ਨ ਦੇ ਮੈਂਬਰ ਸੰਸਕਾਰ ਸਮੇਂ। ਉਨ੍ਹਾਂ ਦੇ ਨਾਲ ਬੀ.ਐਸ.ਐਫ. ਦੇ ਸਹਾਇਕ

ਜਲੰਧਰ , 4 ਨਵੰਬਰ ( ਅਜੀਤ ਬਿਊਰੋ )- ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸਨਲ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ੍ਰੀ ਪੀ . ਐੱਸ .

ਅਜੀਤ ਡੈਸਕ 05-11-2026
ਜਲੰਧਰ , 4 ਨਵੰਬਰ ( ਅਜੀਤ ਬਿਊਰੋ )- ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸਨਲ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ੍ਰੀ ਪੀ . ਐੱਸ . ਸੰਧੂ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਪਿੰਡ ਤਰਸਿੱਕਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸੇਵਾਮੁਕਤ ਇੰਸਪੈਕਟਰ ਲਖਬੀਰ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਸ਼ਰਧਾਂਜਲੀ ਭੇਟ ਕੀਤੀ ਗਈ । ਸ੍ਰੀ ਲਖਬੀਰ ਸਿੰਘ 18.01.1955 ਵਿਚ ਪੰਜਾਬ ਆਰਮਡ ਪੁਲਿਸ ਵਿਚ ਭਰਤੀ ਹੋਏ ਸਨ ਅਤੇ 1966 ਵਿਚ ਬਾਰਡਰ ਸਕਿਉਰਟੀ ਫੋਰਸ ਵਿਚ ਮਰਜ਼ ਹੋ ਗਏ ਸਨ । ਉਨ੍ਹਾਂ ਨੇ ਆਪਣੀ ਸੇਵਾ ਦੌਰਾਨ ਬਹੁਤ ਔਖੇ ਇਲਾਕਿਆਂ ਵਿਚ ਡਿਊਟੀ ਨਿਭਾਈ । ਸ੍ਰੀ ਲਖਬੀਰ ਸਿੰਘ ਦਾ ਦਿਹਾਂਤ 3 ਨਵੰਬਰ , 2026 ਨੂੰ ਹੋ ਗਿਆ ਸੀ । 4 ਨਵੰਬਰ ਨੂੰ ਪਿੰਡ ਤਰਸਿੱਕਾ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ । ਇਸ ਮੌਕੇ ਬੀ . ਐੱਸ . ਐਫ . ਵਲੋਂ ਸਹਾਇਕ ਕਮਾਂਡੈਂਟ ਸ੍ਰੀ ਕੁੰਵਰ ਸਿੰਘ ਰਾਣਾ ਦੀ ਨਿਗਰਾਨੀ ਹੇਠ ਗਾਰਡ ਆਫ਼ ਆਨਰ ਦਿੱਤਾ ਗਿਆ । ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਪੀ . ਐੱਸ . ਸੰਧੂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਭਰੋਸਾ ਦਿਵਾਇਆ ਕਿ ਬਾਰਡਰ ਸਕਿਉਰਿਟੀ ਫੋਰਸ ਅਤੇ ਐਸੋਸੀਏਸ਼ਨ ਹਮੇਸ਼ਾ ਪਰਿਵਾਰ ਦੇ ਨਾਲ ਖੜ੍ਹੀ ਹੈ । ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਬਲਵਿੰਦਰ ਸਿੰਘ ਮਾਂਗਟ , ਜੁਆਇੰਟ ਸਕੱਤਰ ਸ੍ਰੀ ਉਂਕਾਰ ਸਿੰਘ , ਸ੍ਰੀ ਨਿਰਮਲ ਸਿੰਘ , ਸ੍ਰੀ ਤਰਸੀਮ ਸਿੰਘ , ਸ੍ਰੀ ਹਰਜੀਤ ਸਿੰਘ , ਸ੍ਰੀ ਸੁਖਬੀਰ ਸਿੰਘ ਅਤੇ ਹੋਰ ਮੈਂਬਰਾਂ ਸਮੇਤ ਪਿੰਡ ਦੇ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ ।
ਪਿਛਲੀ ਖ਼ਬਰ ਦੀਵਾਲੀ ’ਤੇ ਪਟਾਕਿਆਂ ਦੇ ਪ੍ਰਦੂਸ਼ਣ ਤੋਂ ਬੱਚਿਆਂ... ਅਗਲੀ ਖ਼ਬਰ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਸੀਨੀ: ਬਸਪਾ ਆਗੂ ਰਾਮ ਸਿੰਘ ਬੋਲੀਨਾ ਤੇ ਉਨ੍ਹਾਂ ਦੇ ਸਾਥੀ।

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।