01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸੀਨੀਅਰ ਸੈਕੰਡਰੀ ਸਕੂਲ ਸਮਰਾਏ-ਜੰਡਿਆਲਾ ਵਿਚ ਸਿਹਤ ਅਤੇ ਅੱਖਾਂ ਦਾ ਮੁਫਤ ਜਾਂਚ ਕੈਂਪ

ਜੰਡਿਆਲਾ ਮੰਜਕੀ, 31 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)–ਪੀਐਮ ਸ੍ਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਏ-ਜੰਡਿਆਲਾ ਵਿੱਚ ਦਾਨ ਸੰਸਥਾ ਯੂਕੇ ਵੱਲੋਂ ਸਿਹਤ ਅਤੇ ਅੱਖਾਂ ਦਾ ਮੁਫਤ ਚੈਕ-ਅਪ ਕੈਂਪ ਲਗਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਦੇ ਨਾਲ ਲੋਕਾਂ ਨੇ ਵੀ ਭਾਗ ਲਿਆ।

ਅਜੀਤ ਡੈਸਕ 01-11-2026
ਜੰਡਿਆਲਾ ਮੰਜਕੀ, 31 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)–ਪੀਐਮ ਸ੍ਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਏ-ਜੰਡਿਆਲਾ ਵਿੱਚ ਦਾਨ ਸੰਸਥਾ ਯੂਕੇ ਵੱਲੋਂ ਸਿਹਤ ਅਤੇ ਅੱਖਾਂ ਦਾ ਮੁਫਤ ਚੈਕ-ਅਪ ਕੈਂਪ ਲਗਾਇਆ ਗਿਆ।ਜਿਸ ਵਿੱਚ ਵਿਦਿਆਰਥੀਆਂ ਦੇ ਨਾਲ ਲੋਕਾਂ ਨੇ ਵੀ ਭਾਗ ਲਿਆ। ਲੋੜਵੰਦਾਂ ਨੂੰ ਮੁਫਤ ਐਨਕਾਂ ਵੰਡੀਆਂ ਗਈਆਂ । ਦੋ ਦਿਨਾਂ ਕੈਂਪ ਦੌਰਾਨ ਵਿਦਿਆਰਥੀਆਂ ਦੇ ਡਰੱਗ ਜਾਗਰੂਕਤਾ ਲੈਕਚਰ,ਖੇਡ ਮੁਕਾਬਲੇ ਅਤੇ ਪੋਸਟਰ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ।ਪ੍ਰੋਗਰਾਮ ਦੌਰਾਨ ਸੰਸਥਾ ਦੇ ਮੈਂਬਰ ਸੁਖਬੀਰ ਕੌਰ ਯੂ.ਕੇ. ਮਨਿੰਦਰ ਸਿੰਘ,ਰਜੀਵ ਕੁਮਾਰ, ਸਟੂਅਰਟ ਬੇਟਸ, ਬਲਰਾਜ ਸਿੰਘ ਅਟਵਾਲ, ਅਮਰਜੀਤ ਸਿੰਘ ਭੰਗਰਾ, ਓਕਾਰ ਸਿੰਘ ਸਹੋਤਾ, ਮੱਖਣ ਸਿੰਘ ,ਸਕੂਲ ਇੰਚਾਰਜ ਗੁਰਇਕਬਾਲ ਸਿੰਘ,ਪ੍ਰਿੰਸੀਪਲ ਸਤਪਾਲ ਸੋਢੀ,ਸ੍ਰੀਮਤੀ ਅਰਚਨਾ ,ਐਸ.ਐਮ.ਸੀ. ਚੇਅਰਮੈਨ ਡਿੰਪਲ ਕੁਮਾਰ ਹਾਜ਼ਰ ਰਹੇ। ਕੈਂਪ ਦੇ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਸਾਬਕਾ ਕੈਬਨਿਟ ਮੰਤਰੀ ਅਮਰਜੀਤ ਸਿੰਘ ਸਮਰਾ,ਐਸ.ਪੀ. ਜਲੰਧਰ ਦੇਵ ਸਿੰਘ,ਸਰਪੰਚ ਸਮਰਾਏ ਗੁਰਵਿੰਦਰ ਸਿੰਘ,ਸਰਪੰਚ ਜੰਡਿਆਲਾ ਕਮਲਜੀਤ ਸਿੰਘ ਅਤੇ ਹਰਭੁਪਿੰਦਰ ਸਿੰਘ ਸਮਰਾ ਵੱਲੋਂ ਸ਼ਮੂਲੀਅਤ ਕੀਤੀ ਗਈ। ਸੰਸਥਾ ਵੱਲੋਂ ਵਿਦਿਆਰਥੀਆਂ ਨੂੰ ਮੁਫ਼ਤ ਕਿੱਟਾਂ, ਇਨਾਮ ਅਤੇ ਸਾਈਕਲ ਵੰਡੇ ਗਏ। ਸੰਸਥਾ ਵੱਲੋਂ ਦੋ ਸਕੂਲਾਂ ਨੂੰ ਐਲ.ਈ.ਡੀ. ਪੈਨਲ,ਲੈਪਟਾਪ ਅਤੇ ਪ੍ਰਿੰਟਰ ਵੀ ਭੇਟ ਕੀਤੇ ਗਏ।
ਪਿਛਲੀ ਖ਼ਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਬ੍ਰਾਂਚ ਸ਼ਾਹਕੋਟ ਤੇ ਨਕੋਦਰ ਦੀ ਮੀਟਿੰਗ ਅਗਲੀ ਖ਼ਬਰ ਦੂਨ ਵਰਲਡ ਸਕੂਲ ਮਲਸੀਆਂ ’ਚ ਕਰਵਾਈ ਕੰਪਿਊਟਰ ਪ੍ਰੋਜੈਕਟ ਗਤੀਵਿਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।