31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਬਰਸੀ ਮਨਾਈ

ਚੁਗਿੱਟੀ/ਜੰਡੂ ਸਿੰਘਾ, 30 ਅਕਤੂਬਰ (ਨਰਿੰਦਰ ਲਾਗੂ)-ਜਲੰਧਰ ਆਹਲੂਵਾਲੀਆ ਬਰਾਦਰੀ ਦੇ ਆਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਬਰਸੀ ਸਥਾਨਕ ਗੁਰੂ ਨਾਨਕਪੁਰਾ ਮਾਰਕੀਟ ਵਿਖੇ ਬਰਾਦਰੀ ਦੇ ਉਪ ਪ੍ਰਧਾਨ ਪ੍ਰਦੀਪ ਸਿੰਘ ਆਹਲੂਵਾਲੀਆ ਦੀ ਪ੍ਰਧਾਨਗੀ ਹੇਠ ਮਨਾਈ ਗਈ। ਡਾਕਟਰ ਮੁਕੇਸ਼ ਵਾਲੀਆ ਜਨਰਲ ਸਕੱਤਰ ਨੇ ਦੱਸਿਆ ਕਿ ਬਰਾਦਰੀ ਦੇ ਸਾਰੇ ਮੈਂਬਰਾਂ ਨੇ ਸੰਕਲਪ ਲਿਆ ਕਿ ਸਮਾਜਿਕ ਬੁਰਾਈਆਂ ਅਤੇ ਨਸ਼ਾ ਵਿਰੋਧੀ ਪ੍ਰੋਗਰਾਮਾਂ ਵਿੱਚ ਵੱਧ ਚੜ੍ਹਕੇ ਹਿੱਸਾ ਲੈਣਗੇ ਅਤੇ ਇੱਕ ਸਾਫ਼-ਸੁਥਰਾ, ਜਾਨਦਾਰ ਸਮਾਜ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਗੇ।

ਅਜੀਤ ਡੈਸਕ 31-10-2026
ਚੁਗਿੱਟੀ/ਜੰਡੂ ਸਿੰਘਾ, 30 ਅਕਤੂਬਰ (ਨਰਿੰਦਰ ਲਾਗੂ)-ਜਲੰਧਰ ਆਹਲੂਵਾਲੀਆ ਬਰਾਦਰੀ ਦੇ ਆਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਬਰਸੀ ਸਥਾਨਕ ਗੁਰੂ ਨਾਨਕਪੁਰਾ ਮਾਰਕੀਟ ਵਿਖੇ ਬਰਾਦਰੀ ਦੇ ਉਪ ਪ੍ਰਧਾਨ ਪ੍ਰਦੀਪ ਸਿੰਘ ਆਹਲੂਵਾਲੀਆ ਦੀ ਪ੍ਰਧਾਨਗੀ ਹੇਠ ਮਨਾਈ ਗਈ। ਡਾਕਟਰ ਮੁਕੇਸ਼ ਵਾਲੀਆ ਜਨਰਲ ਸਕੱਤਰ ਨੇ ਦੱਸਿਆ ਕਿ ਬਰਾਦਰੀ ਦੇ ਸਾਰੇ ਮੈਂਬਰਾਂ ਨੇ ਸੰਕਲਪ ਲਿਆ ਕਿ ਸਮਾਜਿਕ ਬੁਰਾਈਆਂ ਅਤੇ ਨਸ਼ਾ ਵਿਰੋਧੀ ਪ੍ਰੋਗਰਾਮਾਂ ਵਿੱਚ ਵੱਧ ਚੜ੍ਹਕੇ ਹਿੱਸਾ ਲੈਣਗੇ ਅਤੇ ਇੱਕ ਸਾਫ਼-ਸੁਥਰਾ, ਜਾਨਦਾਰ ਸਮਾਜ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਗੇ। ਇਸ ਮੌਕੇ ਪ੍ਰਦੀਪ ਸਿੰਘ ਆਹਲੂਵਾਲੀਆ, ਜਸਵੀਰ ਸਿੰਘ ਵਾਲੀਆ, ਹਰਪ੍ਰੀਤ ਸਿੰਘ ਆਹਲੂਵਾਲੀਆ, ਹਰਦੇਵ ਸਿਕੰਦ, ਕੁਲਵੀਰ ਸਿੰਘ ਆਹਲੂਵਾਲੀਆ, ਸੰਦੀਪ ਆਹਲੂਵਾਲੀਆ, ਕੁਲਦੀਪ ਸਿੰਘ ਆਹਲੂਵਾਲੀਆ, ਅੰਕੁਰ ਵਾਲੀਆ , ਪ੍ਰੀਕਸ਼ਤ ਆਹਲੂਵਾਲੀਆ, ਦਵਿੰਦਰ ਆਹਲੂਵਾਲੀਆ, ਗੌਲਡੀ ਵਾਲੀਆਂ, ਗੋਪਾਲ ਕ੍ਰਿਸ਼ਨ, ਅਰੁਣ ਤੇ ਵਿਕਾਸ ਆਦਿ ਮੈਂਬਰਾਂ ਨੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਤਸਵੀਰ ’ਤੇ ਫੁੱਲ ਚੜ੍ਹਾਏ। ਬਰਾਦਰੀ ਦੇ ਸੀਨੀਅਰ ਮੈਂਬਰਾਂ ਨਰਿੰਦਰ ਸਿੰਘ ਆਹਲੂਵਾਲੀਆ, ਆਰ. ਜੀ. ਆਹਲੂਵਾਲੀਆ, ਅਸ਼ੋਕ ਵਾਲੀਆ , ਸੁਖਜੀਤ ਸਿੰਘ, ਸਰਵਣ ਸਿੰਘ ਵਾਲੀਆ, ਸਾਹਿਬ ਸਿੰਘ ਸਾਬੀ , ਬਲਵਿੰਦਰ ਸਿੰਘ ਵਿੱਕੀ, ਰਣਜੀਤ ਸਿੰਘ ਆਹਲੂਵਾਲੀਆ ਤੇ ਹਰਪ੍ਰੀਤ ਸਿੰਘ ਵਾਲੀਆ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ।
ਪਿਛਲੀ ਖ਼ਬਰ ਸਿਟੀ ਰੇਲਵੇ ਸਟੇਸ਼ਨ ’ਤੇ ‘ਰੇਲ ਜਨ ਸੰਵਾਦ’ ਪ੍ਰੋਗਰਾਮ ਅਗਲੀ ਖ਼ਬਰ ਸੰਤ ਤਾਰਾ ਸ਼ਾਹ ਦੀ ਯਾਦ ’ਚ ਸਾਲਾਨਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।