31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਜਲੰਧਰ ਜਿਮਖਾਨਾ ਕਲੱਬ ਵਿਖੇ 32ਵੀਂ ਮਦਨ ਮੋਹਨ ਨਾਈਟ ਅੱਜ

ਜਲੰਧਰ, 30 ਅਕਤੂਬਰ (ਜਸਪਾਲ ਸਿੰਘ)-ਸੰਗੀਤ ਦੇ ਖੇਤਰ ਨੂੰ ਸਮਰਪਿਤ ਸੰਸਥਾ ਸੰਗੀਤਕਾਰ ਮਦਨ ਮੋਹਨ ਯਾਦਗਾਰ ਸਭਾ ਵਲੋਂ ਜਲੰਧਰ ਜਿਮਖਾਨਾ ਕਲੱਬ ਦੇ ਸਹਿਯੋਗ ਨਾਲ 32ਵੀਂ ਸਾਲਾਨਾ ‘ਮਦਨ ਮੋਹਨ ਨਾਈਟ’ 31 ਅਕਤੂਬਰ ਨੂੰ ਜਿਮਖਾਨਾ ਕਲੱਬ ਵਿਖੇ ਕਰਵਾਈ ਜਾ ਰਹੀ ਹੈ। ਇਸ ਸਾਲ ਦੀ ਸੰਗੀਤਕ ਸ਼ਾਮ ‘ਤੇਰੀ ਯਾਦ...’

ਅਜੀਤ ਡੈਸਕ 31-10-2026
ਜਲੰਧਰ, 30 ਅਕਤੂਬਰ (ਜਸਪਾਲ ਸਿੰਘ)-ਸੰਗੀਤ ਦੇ ਖੇਤਰ ਨੂੰ ਸਮਰਪਿਤ ਸੰਸਥਾ ਸੰਗੀਤਕਾਰ ਮਦਨ ਮੋਹਨ ਯਾਦਗਾਰ ਸਭਾ ਵਲੋਂ ਜਲੰਧਰ ਜਿਮਖਾਨਾ ਕਲੱਬ ਦੇ ਸਹਿਯੋਗ ਨਾਲ 32ਵੀਂ ਸਾਲਾਨਾ ‘ਮਦਨ ਮੋਹਨ ਨਾਈਟ’ 31 ਅਕਤੂਬਰ ਨੂੰ ਜਿਮਖਾਨਾ ਕਲੱਬ ਵਿਖੇ ਕਰਵਾਈ ਜਾ ਰਹੀ ਹੈ। ਇਸ ਸਾਲ ਦੀ ਸੰਗੀਤਕ ਸ਼ਾਮ ‘ਤੇਰੀ ਯਾਦ...’ ਨੂੰ ਸਮਰਪਿਤ ਹੋਵੇਗੀ ਅਤੇ ਸਭਾ ਦੇ ਥੰਮ੍ਹ ਵਜੋਂ ਜਾਣੇ ਜਾਂਦੇ ਸ੍ਰੀ ਅਰੁਣ ਕਪੂਰ ਨੂੰ ਵਿਸ਼ੇਸ਼ ਤੌਰ ’ਤੇ ਸਮਰਪਿਤ ਕੀਤੀ ਜਾਵੇਗੀ । ਸਭਾ ਪਿਛਲੇ ਤਿੰਨ ਦਹਾਕਿਆਂ ਤੋਂ ਸੰਗੀਤ ਅਤੇ ਗਾਇਕੀ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਇਹ ਸੰਗੀਤਕ ਸਮਾਗਮ ਕਰਵਾਉਂਦੀ ਆ ਰਹੀ ਹੈ। ਇਸ ਵਾਰ ਸੰਗੀਤ ਪ੍ਰੇਮੀਆਂ ਨੂੰ ਨਾਮਵਰ ਗਾਇਕਾਂ ਦੀਆਂ ਸੁਰੀਲੀਆਂ ਪੇਸ਼ਕਾਰੀਆਂ ਸੁਣਨ ਦਾ ਮੌਕਾ ਮਿਲੇਗਾ। ਸਭਾ ਦੇ ਚੇਅਰਮੈਨ ਐਸ. ਐਸ. ਅਜੀਮਲ ਤੇ ਜਨਰਲ ਸੈਕਟਰੀ ਚੰਦਰ ਮੋਹਨ ਨੇ ਦੱਸਿਆ ਕਿ ਸਮਾਗਮ ਦੌਰਾਨ ‘ਜ਼ੀ ਟੀ.ਵੀ.’ ਦੇ ਪ੍ਰਸਿੱਧ ਪ੍ਰੋਗਰਾਮ ‘ਸਾ ਰੇ ਗਾ ਮਾ ਪਾ’ ਨਾਲ ਜੁੜੇ ਗਾਇਕ ਅਤੇ ‘ਸਾ ਰੇ ਗਾ ਪੰਜਾਬੀ’ ਦੇ ਹੋਸਟ ਨਰੇਸ਼ ਧੀਮਾਨ, ‘ਵਾਇਸ ਆਫ ਹਿਮਾਚਲ’ ਦੇ ਕਲਾਕਾਰ, ਰਾਈਜ਼ਿੰਗ ਸਟਾਰਜ਼, ਭਾਰਤ ਭੁਵਨੇਸ਼, ਮਹਿਕ, ਜਿੰਮੀ ਅਤੇ ਕ੍ਰਿਤਿਕਾ ਤੋਂ ਇਲਾਵਾ ‘ਇੰਡੀਅਨ ਆਈਡਲ’ ਦੇ ਵਿਪੁਲ ਮਹਿਤਾ ਅਤੇ ਜੋਤਿਸ਼ਾ ਮਹਿਤਾ ਆਪਣੀ ਗਾਇਕੀ ਨਾਲ ਸਰੋਤਿਆਂ ਦਾ ਮਨੋਰੰਜਨ ਕਰਨਗੇ। ਇਸ ਮੌਕੇ ਜਿਮਖਾਨਾ ਕਲੱਬ ਦੇ ਸੈਕਟਰੀ ਅਮਿਤ ਕੁਕਰੇਜਾ ਨੇ ਕਿਹਾ ਕਿ ਜਿਮਖਾਨਾ ਕਲੱਬ ਲਈ ਇਹ ਬਹੁਤ ਹੀ ਮਾਣ ਦੀ ਗੱਲ ਹੈ ਕਿ ਸਭਾ ਨੇ ਇਸ ਸੰਗੀਤਮਈ ਸ਼ਾਮ ਲਈ ਕਲੱਬ ਨੂੰ ਚੁਣਿਆ ਹੈ ਤੇ ਕਲੱਬ ਵਲੋਂ ਸੰਸਥਾ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਸਭਾ ਦੇ ਮੀਤ ਪ੍ਰਧਾਨ ਨਿਤਿਨ ਕਪੂਰ, ਰਾਕੇਸ਼ ਝਾਂਜੀ, ਸ਼ਾਹੀਨ ਸ਼ਰਮਾ, ਤੇਜਿੰਦਰ ਸਿੰਘ ਭਜੀਨ ਤੇ ਕੇ. ਵੀ. ਐਸ. ਸੋਢੀ ਤੋਂ ਇਲਾਵਾ ਕਲੱਬ ਦੇ ਜੂਨੀਅਰ ਮੀਤ ਪ੍ਰਧਾਨ ਧੀਰਜ ਸੇਠ, ਖਜ਼ਾਨਚੀ ਸੌਰਭ ਖੁੱਲ੍ਹਰ, ਇੰਟਰਟੈਨਮੈਂਟ ਕਮੇਟੀ ਦੇ ਚੇਅਰਮੈਨ ਪ੍ਰੋ. ਵਿਪਨ ਝਾਂਜੀ, ਸ਼ਾਲੀਨ ਜੋਸ਼ੀ, ਐਮ. ਬੀ. ਬਾਲੀ, ਨਿਤਿਨ ਬਹਿਲ ਤੇ ਹੋਰ ਕਲੱਬ ਮੈਂਬਰ ਤੇ ਅਹੁਦੇਦਾਰ ਵੀ ਮੌਜੂਦ ਸਨ ।
ਪਿਛਲੀ ਖ਼ਬਰ ਉਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ’ਚ ‘ਸਾਡਾ ਪਿੰਡ’ ਬਣਿਆ ਖਿੱਚ ਦਾ ਕੇਂਦਰ ਅਗਲੀ ਖ਼ਬਰ ਗੁਰਦੁਆਰਾ ਅਵਤਾਰ ਨਗਰ ਵਿਖੇ ਮਨਾਇਆ ਚੌਥੇ ਪਾਤਿਸ਼ਾਹ ਦਾ ਪ੍ਰਕਾਸ਼ ਪੁਰਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।