29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਮਹਿਤਪੁਰ ਵਿਖੇ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ 31 ਨੂੰ

ਮਹਿਤਪੁਰ, 28 ਅਕਤੂਬਰ (ਲਖਵਿੰਦਰ ਸਿੰਘ)-ਮਹਿਤਪੁਰ ਵਿਖੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ 31 ਅਕਤੂਬਰ ਨੂੰ ਸ੍ਰਿਸ਼ਟੀਕਰਤਾ ਵਾਲਮੀਕਿ ਸ਼ੋਭਾ ਯਾਤਰਾ ਕਮੇਟੀ ਵਲੋਂ ਦਰਸ਼ਨ ਰਤਨ ਰਾਵਣ ਦੀ ਯੋਗ ਅਗਵਾਈ ਹੇਠ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕੱਢੀ ਜਾਵੇਗੀ। ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਗਾਂ ਭਲਵਾਨ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ 31 ਅਕਤੂਬਰ ਸਨਿਚਰਵਾਰ ਨੂੰ ਸ਼ਵੇਰੇ 11 ਵਜੇ ਭਗਵਾਨ ਵਾਲਮੀਕਿ ਮੰਦਰ ਸਮੈਲਪੁਰ ਰੋਡ ਤੋਂ ਸ਼ੁਰੂ ਹੋ ਕੇ ਸਾਰੇ ਮਹਿਤਪੁਰ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਸ਼ਾਮ ਵਾਪਿਸ ਵਾਲਮੀਕਿ ਮੰਦਰ ਆ ਕੇ ਸਮਾਪਤ ਹੋਵੇਗੀ।

ਅਜੀਤ ਡੈਸਕ 29-10-2026
ਮਹਿਤਪੁਰ, 28 ਅਕਤੂਬਰ (ਲਖਵਿੰਦਰ ਸਿੰਘ)-ਮਹਿਤਪੁਰ ਵਿਖੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ 31 ਅਕਤੂਬਰ ਨੂੰ ਸ੍ਰਿਸ਼ਟੀਕਰਤਾ ਵਾਲਮੀਕਿ ਸ਼ੋਭਾ ਯਾਤਰਾ ਕਮੇਟੀ ਵਲੋਂ ਦਰਸ਼ਨ ਰਤਨ ਰਾਵਣ ਦੀ ਯੋਗ ਅਗਵਾਈ ਹੇਠ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕੱਢੀ ਜਾਵੇਗੀ। ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਗਾਂ ਭਲਵਾਨ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ 31 ਅਕਤੂਬਰ ਸਨਿਚਰਵਾਰ ਨੂੰ ਸ਼ਵੇਰੇ 11 ਵਜੇ ਭਗਵਾਨ ਵਾਲਮੀਕਿ ਮੰਦਰ ਸਮੈਲਪੁਰ ਰੋਡ ਤੋਂ ਸ਼ੁਰੂ ਹੋ ਕੇ ਸਾਰੇ ਮਹਿਤਪੁਰ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਸ਼ਾਮ ਵਾਪਿਸ ਵਾਲਮੀਕਿ ਮੰਦਰ ਆ ਕੇ ਸਮਾਪਤ ਹੋਵੇਗੀ। ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਧਾਰਮਿਕ, ਸਮਾਜਿਕ ਸ਼ਖਸੀਅਤਾਂ ਸ਼ਾਮਿਲ ਹੋਣਗੀਆਂ। ਇਸ ਦੌਰਾਨ ਗਾਇਕ ਕੇ. ਐਸ. ਮੱਖਣ, ਜੱਸਾ ਫਤਿਹਪੁਰੀਆ ਤੇ ਭੂਸ਼ਨ ਸਹੋਤਾ ਮਹਿਤਪੁਰ ਵਲੋਂ ਭਗਵਾਨ ਵਾਲਮੀਕਿ ਜੀ ਦੀ ਬਾਣੀ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਇਸ ਮੌਕੇ ਕਮੇਟੀ ਮੈਂਬਰ ਮੰਗਾਂ ਭਲਵਾਨ, ਅਸ਼ਵਨੀ ਧਾਰੀਵਾਲ, ਚੰਦਰ ਮੋਹਨ, ਕਰਨ ਗਿੱਲ,ਦੀਪਾ, ਵਿਜੇ ਕੁਮਾਰ, ਨਰੇਸ਼ ਕੁਮਾਰ, ਸੁਨੀਲ,ਰਾਜੂ ਪਹਿਲਵਾਨ, ਮੰਗਾਂ ਗਿੱਲ, ਹਰਮੀਤ ਕਾਕੂ, ਰਾਜੂ ਗਿੱਲ, ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਾਹਕੋਟ ਦੇ ਮੁਹੱਲਾ ਰਿਸ਼ੀ ਨਗਰ ਵਿਖੇ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਅਗਲੀ ਖ਼ਬਰ ਗੁਰਦੁਆਰਾ ਬਾਬਾ ਸੁਖਚੈਨ ਦਾਸ ਜੀ ਵਿਖੇ ਭਾਈ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਲਈ ਅਰਦਾਸ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।