ਜਲੰਧਰ ਵਿਚ ਈ-ਰਿਕਸ਼ਿਆਂ ਦੀ ਵਧਦੀ ਗਿਣਤੀ ਕਈ ਥਾਵਾਂ ’ਤੇ ਬਣ ਰਹੀ ਟ੍ਰੈਫਿਕ ਜਾਮ ਦਾ ਵੱਡਾ ਕਾਰਨ
ਜਲੰਧਰ, 25 ਅਕਤੂਬਰ (ਸ਼ਿਵ)-ਜਲੰਧਰ ਸ਼ਹਿਰ ਵਿਚ ਇਕ ਪਾਸੇ ਜਿੱਥੇ ਈ-ਰਿਕਸ਼ਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਉਥੇ ਹੀ ਦੂਜੇ ਪਾਸੇ ਸ਼ਹਿਰ ਦੀ ਜਨਤਕ ਆਵਾਜਾਈ ਵਿਵਸਥਾ ਵਿਚ ਵੀ ਵੱਡਾ ਬਦਲਾਅ ਆਉਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਈ-ਬੱਸ ਯੋਜਨਾ ਤਹਿਤ ਜਲੰਧਰ ਲਈ 97 ਈ-ਬੱਸਾਂ ਮੁਹੱਈਆ ਕਰਵਾਉਣ ਦੀ ਯੋਜਨਾ ਦੇ ਮੱਦੇਨਜ਼ਰ ਆਉਣ ਵਾਲੇ ਸਮੇਂ ਵਿਚ ਸ਼ਹਿਰ ਦੀਆਂ ਸੜਕਾਂ ’ਤੇ ਆਵਾਜਾਈ ਦਾ ਦਬਾਅ, ਬੱਸਾਂ ਦੇ ਰੂਟ ਤੇ ਈ-ਰਿਕਸ਼ਿਆਂ ਦੀ ਭੂਮਿਕਾ ਅਹਿਮ ਮੁੱਦੇ ਬਣ ਸਕਦੇ ਹਨ।
ਜਲੰਧਰ, 25 ਅਕਤੂਬਰ (ਸ਼ਿਵ)-ਜਲੰਧਰ ਸ਼ਹਿਰ ਵਿਚ ਇਕ ਪਾਸੇ ਜਿੱਥੇ ਈ-ਰਿਕਸ਼ਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਉਥੇ ਹੀ ਦੂਜੇ ਪਾਸੇ ਸ਼ਹਿਰ ਦੀ ਜਨਤਕ ਆਵਾਜਾਈ ਵਿਵਸਥਾ ਵਿਚ ਵੀ ਵੱਡਾ ਬਦਲਾਅ ਆਉਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਈ-ਬੱਸ ਯੋਜਨਾ ਤਹਿਤ ਜਲੰਧਰ ਲਈ 97 ਈ-ਬੱਸਾਂ ਮੁਹੱਈਆ ਕਰਵਾਉਣ ਦੀ ਯੋਜਨਾ ਦੇ ਮੱਦੇਨਜ਼ਰ ਆਉਣ ਵਾਲੇ ਸਮੇਂ ਵਿਚ ਸ਼ਹਿਰ ਦੀਆਂ ਸੜਕਾਂ ’ਤੇ ਆਵਾਜਾਈ ਦਾ ਦਬਾਅ, ਬੱਸਾਂ ਦੇ ਰੂਟ ਤੇ ਈ-ਰਿਕਸ਼ਿਆਂ ਦੀ ਭੂਮਿਕਾ ਅਹਿਮ ਮੁੱਦੇ ਬਣ ਸਕਦੇ ਹਨ। ਇਕ ਪਾਸੇ ਈ-ਰਿਕਸ਼ੇ ਲੋਕਾਂ ਨੂੰ ਛੋਟੇ ਸਫ਼ਰ ਲਈ ਸਹੂਲਤ ਦੇ ਰਹੇ ਹਨ, ਜਦਕਿ ਦੂਜੇ ਪਾਸੇ ਇਨ੍ਹਾਂ ਦੀ ਵਧਦੀ ਗਿਣਤੀ ਤੇ ਤੰਗ ਬਾਜ਼ਾਰਾਂ ਵਿਚ ਬੇਤਰਤੀਬ ਆਵਾਜਾਈ ਕਾਰਨ ਟ੍ਰੈਫਿਕ ਜਾਮ ਦੀ ਸਮੱਸਿਆ ਵੀ ਵਧ ਰਹੀ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਤਾਂ ਪਹਿਲਾਂ ਹੀ ਈ-ਰਿਕਸ਼ਿਆਂ ਦੀ ਗਿਣਤੀ ਵਧ ਜਾਣ ਕਾਰਨ ਰੇਲਵੇ ਸਟੇਸ਼ਨ, ਨਗਰ ਨਿਗਮ ਦਾ ਐਸ. ਡੀ. ਕਾਲਜ ਰੋਡ ਜ਼ੋਨ, ਖਿੰਗਰਾਂ ਗੇਟ, ਮਾਈ ਹੀਰਾਂ ਗੇਟ ਸਮੇਤ ਕਈ ਇਲਾਕਿਆਂ ਵਿਚ ਈ-ਰਿਕਸ਼ੇ ਟਰੈਫਿਕ ਸਮੱਸਿਆ ਵਧਾ ਰਹੇ ਹਨ ਤਾਂ ਕੁਝ ਸਮੇਂ ਚੱਲਣ ਵਾਲੀਆਂ 97 ਈ-ਬੱਸਾਂ ਨੂੰ ਕਿਹੜੀਆਂ ਸੜਕਾਂ ’ਤੇ ਚਲਾਇਆ ਜਾਵੇਗਾ। ਸ਼ਹਿਰ ਦੇ ਕਈ ਇਲਾਕਿਆਂ ਵਿਚ ਈ-ਰਿਕਸ਼ਿਆਂ ਦੀ ਵਧਦੀ ਗਿਣਤੀ ਕਾਰਨ ਆਮ ਲੋਕਾਂ ਨੂੰ ਰੋਜ਼ਾਨਾ ਆਵਾਜਾਈ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਕਰਕੇ ਸ਼ੇਖਾਂ ਬਾਜ਼ਾਰ, ਰੈਣਕ ਬਾਜ਼ਾਰ, ਅਟਾਰੀ ਬਾਜ਼ਾਰ ਤੇ ਹੋਰ ਭੀੜ-ਭੜੱਕੇ ਵਾਲੇ ਇਲਾਕਿਆਂ ਵਿਚ ਸੜਕਾਂ ਦੀ ਸੀਮਤ ਚੌੜਾਈ ਅਤੇ ਵਾਹਨਾਂ ਦੀ ਵੱਡੀ ਗਿਣਤੀ ਕਾਰਨ ਜਾਮ ਲੱਗ ਜਾਂਦਾ ਹੈ। ਕਈ ਵਾਰ ਈ-ਰਿਕਸ਼ਿਆਂ ਦੀਆਂ ਲੰਬੀਆਂ ਕਤਾਰਾਂ ਕਾਰਨ ਹੋਰ ਵਾਹਨਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ। ਤਿਉਹਾਰਾਂ ਦੇ ਸੀਜ਼ਨ ਦੌਰਾਨ ਬਾਜ਼ਾਰਾਂ ਵਿਚ ਖਰੀਦਦਾਰੀ ਕਰਨ ਆਉਣ ਵਾਲੇ ਲੋਕਾਂ ਦੀ ਗਿਣਤੀ ਵਧਣ ਨਾਲ ਇਹ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ। ਟਰਾਂਸਪੋਰਟ ਵਿਭਾਗ ਤੇ ਟ੍ਰੈਫਿਕ ਪੁਲਿਸ ਵੱਲੋਂ ਸਮੇਂ-ਸਮੇਂ ’ਤੇ ਈ-ਰਿਕਸ਼ਾ ਚਾਲਕਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾਂਦੀ ਹੈ। ਇਸ ਦੇ ਬਾਵਜੂਦ ਸ਼ਹਿਰ ਦੇ ਕਈ ਭੀੜ ਵਾਲੇ ਇਲਾਕਿਆਂ ਵਿਚ ਟ੍ਰੈਫਿਕ ਜਾਮ ਦੀ ਸਮੱਸਿਆ ਪੂਰੀ ਤਰ੍ਹਾਂ ਹੱਲ ਨਹੀਂ ਹੋ ਸਕੀ। ਇਸ ਤੋਂ ਇਲਾਵਾ ਕੁਝ ਈ-ਰਿਕਸ਼ਾ ਚਾਲਕਾਂ ਕੋਲ ਲੋੜੀਂਦੇ ਦਸਤਾਵੇਜ਼ ਜਾਂ ਪਰਮਿਟ ਨਾ ਹੋਣ ਸੰਬੰਧੀ ਵੀ ਸਵਾਲ ਉੱਠ ਰਹੇ ਹਨ। ਅਜਿਹੇ ਸਮੇਂ ’ਚ ਲੋੜ ਹੈ ਕਿ ਸੰਬੰਧਤ ਵਿਭਾਗ ਵਲੋਂ ਈ-ਰਿਕਸ਼ਿਆਂ ਦੇ ਦਸਤਾਵੇਜ਼ਾਂ, ਰਜਿਸਟ੍ਰੇਸ਼ਨ ਤੇ ਲਾਗੂ ਨਿਯਮਾਂ ਦੀ ਨਿਯਮਤ ਜਾਂਚ ਕੀਤੀ ਜਾਵੇ। ਨਾਲ ਹੀ, ਭੀੜ ਵਾਲੇ ਬਾਜ਼ਾਰਾਂ ਵਿਚ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ। ਪ੍ਰਧਾਨ ਮੰਤਰੀ ਈ-ਬੱਸ ਯੋਜਨਾ ਤਹਿਤ ਜਲੰਧਰ ਲਈ 97 ਈ-ਬੱਸਾਂ ਮੁਹੱਈਆ ਕਰਵਾਉਣ ਦੀ ਯੋਜਨਾ ਸ਼ਹਿਰ ਦੀ ਜਨਤਕ ਆਵਾਜਾਈ ਲਈ ਮਹੱਤਵਪੂਰਨ ਸਾਬਤ ਹੋ ਸਕਦੀ ਹੈ। ਇਨ੍ਹਾਂ ਬੱਸਾਂ ਦੇ ਸੜਕਾਂ ’ਤੇ ਚੱਲਣ ਨਾਲ ਵੱਡੀ ਗਿਣਤੀ ਵਿਚ ਯਾਤਰੀਆਂ ਨੂੰ ਇਕ ਥਾਂ ਤੋਂ ਦੂਜੀ ਥਾਂ ਤੱਕ ਜਾਣ ਲਈ ਬਦਲਵੀਂ ਸਹੂਲਤ ਮਿਲ ਸਕਦੀ ਹੈ। ਹਾਲਾਂਕਿ, ਇਸ ਦਾ ਅਸਲ ਪ੍ਰਭਾਵ ਬੱਸਾਂ ਦੇ ਚਾਲੂ ਹੋਣ, ਨਿਰਧਾਰਤ ਰੂਟਾਂ, ਸਮਾਂ-ਸਾਰਣੀ ਤੇ ਯਾਤਰੀਆਂ ਦੀ ਵਰਤੋਂ ’ਤੇ ਨਿਰਭਰ ਕਰੇਗਾ। ਜੇਕਰ ਈ-ਬੱਸਾਂ ਦੇ ਰੂਟ ਸ਼ਹਿਰ ਦੇ ਉਨ੍ਹਾਂ ਇਲਾਕਿਆਂ ਵਿਚੋਂ ਲੰਘਦੇ ਹਨ, ਜਿਥੇ ਇਸ ਸਮੇਂ ਈ-ਰਿਕਸ਼ੇ ਵੱਡੀ ਗਿਣਤੀ ਵਿਚ ਸਵਾਰੀਆਂ ਲੈ ਕੇ ਜਾਂਦੇ ਹਨ, ਤਾਂ ਆਵਾਜਾਈ ਪ੍ਰਬੰਧਨ ਲਈ ਨਵੀਂ ਯੋਜਨਾ ਦੀ ਲੋੜ ਪੈ ਸਕਦੀ ਹੈ। ਅਜਿਹੇ ਰੂਟਾਂ ’ਤੇ ਈ-ਰਿਕਸ਼ਿਆਂ ਦੀ ਆਵਾਜਾਈ ਨੂੰ ਨਿਯਮਬੱਧ ਕਰਨ, ਨਿਰਧਾਰਤ ਥਾਵਾਂ ’ਤੇ ਸਵਾਰੀਆਂ ਚੜ੍ਹਾਉਣ ਅਤੇ ਉਤਾਰਨ ਦੀ ਵਿਵਸਥਾ ਕਰਨ ਜਾਂ ਭੀੜ ਵਾਲੇ ਖੇਤਰਾਂ ਵਿਚ ਉਨ੍ਹਾਂ ਦੀ ਆਵਾਜਾਈ ਲਈ ਵਿਸ਼ੇਸ਼ ਨਿਯਮ ਤੈਅ ਕਰਨ ਵਰਗੇ ਕਦਮਾਂ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਈ-ਬੱਸਾਂ ਚੱਲਣ ਨਾਲ ਈ-ਰਿਕਸ਼ਿਆਂ ਦੀ ਆਵਾਜਾਈ ਆਪਣੇ ਆਪ ਬੰਦ ਨਹੀਂ ਹੋਵੇਗੀ। ਇਸ ਲਈ ਜੇਕਰ ਕਿਸੇ ਰੂਟ ’ਤੇ ਈ-ਰਿਕਸ਼ਿਆਂ ਦੀ ਆਵਾਜਾਈ ਵਿਚ ਤਬ ਦੀਲੀ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਇਸ ਸੰਬੰਧੀ ਫ਼ੈਸਲਾ ਲਾਗੂ ਨਿਯਮਾਂ ਤੇ ਸੰਬੰਧਤ ਵਿਭਾਗਾਂ ਦੀ ਯੋਜਨਾ ਅਨੁਸਾਰ ਹੀ ਲੈਣਾ ਪਵੇਗਾ। ਜਦੋਂ ਸ਼ਹਿਰ ਵਿਚ 97 ਈ-ਬੱਸਾਂ ਚਲਾਉਣ ਦੀ ਯੋਜਨਾ ਅਮਲ ਵਿਚ ਆਵੇਗੀ, ਤਾਂ ਟਰਾਂਸਪੋਰਟ ਵਿਭਾਗ, ਟ੍ਰੈਫਿਕ ਪੁਲਿਸ ਅਤੇ ਨਗਰ ਨਿਗਮ ਲਈ ਬੱਸਾਂ ਤੇ ਈ-ਰਿਕਸ਼ਿਆਂ ਦੀ ਆਵਾਜਾਈ ਵਿਚਕਾਰ ਤਾਲਮੇਲ ਬਣਾਉਣਾ ਅਹਿਮ ਹੋਵੇਗਾ। ਵਿਭਾਗਾਂ ਨੂੰ ਇਹ ਦੇਖਣਾ ਪਵੇਗਾ ਕਿ ਬੱਸਾਂ ਦੇ ਰੂਟਾਂ ’ਤੇ ਆਵਾਜਾਈ ਸੁਚਾਰੂ ਰਹੇ, ਬੱਸ ਅੱਡਿਆਂ ਦੇ ਨੇੜੇ ਬੇਤਰਤੀਬ ਪਾਰਕਿੰਗ ਨਾ ਹੋਵੇ ਅਤੇ ਤੰਗ ਬਾਜ਼ਾਰਾਂ ਵਿੱਚ ਜਾਮ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕੇ।