ਜਲੰਧਰ, 23 ਅਕਤੂਬਰ (ਅ.ਬ.)-ਸੇਂਟ ਸੋਲਜਰ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ, ਜਲੰਧਰ ਨੇ ਇੱਕ ਹੋਰ ਉਪਲਬਧੀ ਹਾਸਿਲ ਕੀਤੀ ਹੈ। ਸੰਸਥਾ ਦੇ 2 ਵਿਦਿਆਰਥੀਆਂ, ਸ੍ਰੀ ਕੋਵਿੰਦ ਸਿੰਘ ਅਤੇ ਸ੍ਰੀ ਹਰੀਸ਼ ਕੁਮਾਰ ਦੀ ਪ੍ਰਸਿੱਧ ਹੋਟਲ ਨੋਵੋਟੈਲ, ਬੈਂਗਲੁਰੂ ਵਿਖੇ ਪਲੇਸਮੈਂਟ ਲਈ ਸਫਲਤਾਪੂਰਵਕ ਚੋਣ ਹੋਈ ਹੈ। ਪਲੇਸਮੈਂਟ ਇੰਟਰਵਿਊ ਦਾ ਸੁਚੱਜੇ ਢੰਗ ਨਾਲ ਤਾਲਮੇਲ ਸ੍ਰੀ ਵਰੁਣ ਸ਼ਰਮਾ, ਟ੍ਰੇਨਿੰਗ ਐਂਡ ਪਲੇਸਮੈਂਟ ਕੋਆਰਡੀਨੇਟਰ ਵੱਲੋਂ ਕੀਤਾ ਗਿਆ। ਗਰੁੱਪ ਦੀ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਅਤੇ ਕਾਲਜ ਦੀ ਪ੍ਰਿੰਸੀਪਲ ਸੁਸ਼੍ਰੀ ਕੀਰਤੀ ਸ਼ਰਮਾ ਨੇ ਦੋਵਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।