23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਕੈਬਨਿਟ ਮੰਤਰੀ ਮੋਹਿੰਦਰ ਭਗਤ ਵਲੋਂ ਰਾਜਪੂਤ ਨਗਰ ’ਚ ਨਵੇਂ ਟਿਊਬਵੈੱਲ ਲਾਉਣ ਦੇ ਕੰਮ ਦਾ ਉਦਘਾਟਨ

ਜਲੰਧਰ, 22 ਅਕਤੂਬਰ (ਜਤਿੰਦਰ ਪੰਮੀ)-ਵਾਰਡ ਨੰਬਰ 44 ਅਧੀਨ ਆਉਂਦੇ ਰਾਜਪੂਤ ਨਗਰ ਵਿੱਚ ਇਲਾਕਾ ਨਿਵਾਸੀਆਂ ਨੂੰ ਬਿਹਤਰ ਪੀਣ ਵਾਲੇ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਨਵੇਂ ਟਿਊਬਵੈੱਲ ਦਾ ਉਦਘਾਟਨ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕੀਤਾ। ਇਸ ਪ੍ਰਾਜੈਕਟ ਦਾ ਟੈਂਡਰ 15 ਲੱਖ ਰੁਪਏ ਦਾ ਹੈ।

ਅਜੀਤ ਡੈਸਕ 23-10-2026
ਜਲੰਧਰ, 22 ਅਕਤੂਬਰ (ਜਤਿੰਦਰ ਪੰਮੀ)-ਵਾਰਡ ਨੰਬਰ 44 ਅਧੀਨ ਆਉਂਦੇ ਰਾਜਪੂਤ ਨਗਰ ਵਿੱਚ ਇਲਾਕਾ ਨਿਵਾਸੀਆਂ ਨੂੰ ਬਿਹਤਰ ਪੀਣ ਵਾਲੇ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਨਵੇਂ ਟਿਊਬਵੈੱਲ ਦਾ ਉਦਘਾਟਨ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕੀਤਾ। ਇਸ ਪ੍ਰਾਜੈਕਟ ਦਾ ਟੈਂਡਰ 15 ਲੱਖ ਰੁਪਏ ਦਾ ਹੈ। ਇਸ ਟਿਊਬਵੈੱਲ ਦੇ ਸ਼ੁਰੂ ਹੋਣ ਨਾਲ ਇਲਾਕੇ ਵਿੱਚ ਪਾਣੀ ਦੀ ਸਪਲਾਈ ਨੂੰ ਬਿਹਤਰ ਬਣਾਉਣ ਅਤੇ ਲੋਕਾਂ ਦੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਮਦਦ ਮਿਲੇਗੀ। ਇਸ ਮੌਕੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਸ਼ਹਿਰ ਦੇ ਹਰ ਵਾਰਡ ਦਾ ਯੋਜਨਾਬੱਧ ਢੰਗ ਨਾਲ ਵਿਕਾਸ ਕਰਨਾ ਹੈ। ਉਨ੍ਹਾਂ ਕਿਹਾ ਕਿ ਲੋਕ ਹਿੱਤ ਦੇ ਕੰਮਾਂ ਨੂੰ ਤਰਜੀਹ ਦਿੰਦਿਆਂ ਵਿਕਾਸ ਦੀ ਇਸ ਪ੍ਰਕਿਰਿਆ ਨੂੰ ਲਗਾਤਾਰ ਅੱਗੇ ਵਧਾਇਆ ਜਾਵੇਗਾ। ਇਸ ਮੌਕੇ ਕੌਂਸਲਰ ਰਾਜ ਕੁਮਾਰ ਰਾਜੂ, ਕੌਂਸਲਰ ਓਂਕਾਰ ਜੀਵ ਟਿੱਕਾ, ਬਲਾਕ ਪ੍ਰਧਾਨ ਭੁਪਿੰਦਰ ਨਾਰੰਗ, ਮੇਜਰ ਸਿੰਘ, ਵਿਕਰਮ ਮਹਾਜਨ, ਅਸ਼ੋਕ ਚੌਹਾਨ, ਸੁਖਵਿੰਦਰ ਸਿੰਘ, ਖੁਸ਼ਹਾਲ ਸਮੇਤ ਕਈ ਪਤਵੰਤੇ ਸੱਜਣ ਅਤੇ ਇਲਾਕਾ ਨਿਵਾਸੀ ਮੌਜੂਦ ਸਨ।
ਪਿਛਲੀ ਖ਼ਬਰ ਹੁਣ ਭਾਰੀ ਮੀਂਹ ਦੌਰਾਨ ਵੀ ਨਹੀਂ ਡੁੱਬੇਗਾ ਲੰਮਾ ਪਿੰਡ ਦਾ ਇਲਾਕਾ, ਮੇਅਰ ਵਨੀਤ ਧੀਰ ਨੇ ਬਰਸਾਤੀ ਸੀਵਰੇਜ ਪ੍ਰਾਜੈਕਟ ਦਾ ਕ... ਅਗਲੀ ਖ਼ਬਰ ਵਾਰਡ ਨੰਬਰ 61 ਦ ੇ ਨਿਊ ਰਤਨ ਨਗਰ ’ਚ ਸੱਤ ਦਿਨਾਂ ਤੋਂ ਸਟਰੀਟ ਲਾਈਟਾਂ ਬੰਦ, ਲੋਕ ਪ੍ਰੇਸ਼ਾਨ ਆਸ਼ਾ ਕੌਡਲ ਨੇ ਨਗਰ ਨਿਗਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।