22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਰੋਟਰੀ ਕਲੱਬ ਜਲੰਧਰ ਹੈਲਪਿੰਗ ਹੈਂਡਜ਼ ਵਲੋਂ ‘ਪੌਸ਼ ਤੇ ਪੋਕਸੋ ਐਕਟ’ ਸੰਬੰਧੀ ਜਾਗਰੂਕਤਾ ਵਰਕਸ਼ਾਪ

ਜਲੰਧਰ, 21 ਅਕਤੂਬਰ (ਜਸਪਾਲ ਸਿੰਘ)-ਰੋਟਰੀ ਕਲੱਬ ਜਲੰਧਰ ਹੈਲਪਿੰਗ ਹੈਂਡਜ਼ ਵੱਲੋਂ ਅਰਬਨ ਅੈਸਟੇਟ ਸਥਿਤ ਗੁਰੂ ਨਾਨਕ ਫਾਊਂਡੇਸ਼ਨ ਗਲੋਬਲ ਸਕੂਲ ਵਿਖੇ ਅਧਿਆਪਕਾਂ ਲਈ ਪੌਸ਼ ਅਤੇ ਪੋਕਸੋ ਐਕਟ ਸਬੰਧੀ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ। ਇਸ ਦੌਰਾਨ ਐਡਵੋਕੇਟ ਅਮਨਦੀਪ ਕੌਰ ਨੇ ਅਧਿਆਪਕਾਂ ਨੂੰ ਕੰਮਕਾਜ ਵਾਲੀਆਂ ਥਾਵਾਂ ’ਤੇ ਔਰਤਾਂ ਦੇ ਜਿਨਸੀ ਸ਼ੋਸ਼ਣ ਦੀ ਰੋਕਥਾਮ ਅਤੇ ਬੱਚਿਆਂ ਨੂੰ ਜਿਨਸੀ ਅਪਰਾਧਾਂ ਤੋਂ ਸੁਰੱਖਿਆ ਪ੍ਰਦਾਨ ਕਰਨ ਸਬੰਧੀ ਕਾਨੂੰਨੀ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ।

ਅਜੀਤ ਡੈਸਕ 22-10-2026
ਜਲੰਧਰ, 21 ਅਕਤੂਬਰ (ਜਸਪਾਲ ਸਿੰਘ)-ਰੋਟਰੀ ਕਲੱਬ ਜਲੰਧਰ ਹੈਲਪਿੰਗ ਹੈਂਡਜ਼ ਵੱਲੋਂ ਅਰਬਨ ਅੈਸਟੇਟ ਸਥਿਤ ਗੁਰੂ ਨਾਨਕ ਫਾਊਂਡੇਸ਼ਨ ਗਲੋਬਲ ਸਕੂਲ ਵਿਖੇ ਅਧਿਆਪਕਾਂ ਲਈ ਪੌਸ਼ ਅਤੇ ਪੋਕਸੋ ਐਕਟ ਸਬੰਧੀ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ। ਇਸ ਦੌਰਾਨ ਐਡਵੋਕੇਟ ਅਮਨਦੀਪ ਕੌਰ ਨੇ ਅਧਿਆਪਕਾਂ ਨੂੰ ਕੰਮਕਾਜ ਵਾਲੀਆਂ ਥਾਵਾਂ ’ਤੇ ਔਰਤਾਂ ਦੇ ਜਿਨਸੀ ਸ਼ੋਸ਼ਣ ਦੀ ਰੋਕਥਾਮ ਅਤੇ ਬੱਚਿਆਂ ਨੂੰ ਜਿਨਸੀ ਅਪਰਾਧਾਂ ਤੋਂ ਸੁਰੱਖਿਆ ਪ੍ਰਦਾਨ ਕਰਨ ਸਬੰਧੀ ਕਾਨੂੰਨੀ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਕਲੱਬ ਦੀ ਪ੍ਰਧਾਨ ਅਨੂ ਬਾਹਰੀ, ਟ੍ਰੇਨਰ ਡਾ. ਰੁਚੀ ਸਿੰਘ ਗੌੜ ਅਤੇ ਖ਼ਜ਼ਾਨਚੀ ਰਾਜੇਸ਼ ਬਾਹਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਈ ਗਈ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਕਾਨੂੰਨੀ ਜਾਣਕਾਰੀ ਦੇਣ ਦੇ ਨਾਲ-ਨਾਲ ਸਕੂਲ ਵਿੱਚ ਸੁਰੱਖਿਅਤ, ਸਨਮਾਨਜਨਕ ਅਤੇ ਬਰਾਬਰੀ ਵਾਲਾ ਮਾਹੌਲ ਸਿਰਜਣ ਪ੍ਰਤੀ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਜਾਗਰੂਕ ਕਰਨਾ ਸੀ। ਵਰਕਸ਼ਾਪ ਦੌਰਾਨ ਐਡਵੋਕੇਟ ਅਮਨਦੀਪ ਕੌਰ ਨੇ ਅਧਿਆਪਕਾਂ ਨੂੰ ਗ਼ਲਤ ਵਿਵਹਾਰ, ਅਣਉਚਿਤ ਹਰਕਤਾਂ ਅਤੇ ਸੰਭਾਵਿਤ ਖ਼ਤਰਿਆਂ ਦੇ ਸੰਕੇਤਾਂ ਦੀ ਪਛਾਣ ਕਰਨ, ਸ਼ਿਕਾਇਤ ਮਿਲਣ ’ਤੇ ਢੁੱਕਵੇਂ ਕਦਮ ਚੁੱਕਣ ਅਤੇ ਨਿਰਧਾਰਤ ਸ਼ਿਕਾਇਤ ਤੇ ਰਿਪੋਰਟਿੰਗ ਪ੍ਰਕਿਰਿਆ ਦੀ ਪਾਲਣਾ ਕਰਨ ਬਾਰੇ ਜਾਣਕਾਰੀ ਦਿੱਤੀ। ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਸਾਰੇ ਪ੍ਰਤੀਭਾਗੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਸਕੂਲ ਦੀ ਪ੍ਰਿੰਸੀਪਲ ਡਾ. ਹਰਲੀਨ ਕੌਰ ਨੇ ਅਧਿਆਪਕਾਂ ਨੂੰ ਪੌਸ਼ ਅਤੇ ਪੋਕਸੋ ਐਕਟ ਬਾਰੇ ਮਹੱਤਵਪੂਰਨ ਜਾਣਕਾਰੀ ਦੇਣ ਲਈ ਐਡਵੋਕੇਟ ਅਮਨਦੀਪ ਕੌਰ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਜਲੰਧਰ ਤੇ ਮੁਹਾਲੀ ਕੈਂਪਸ ’ਚ 300 ਨੌਜਵਾਨਾਂ ਨੂੰ ਦਿੱਤੀ ਜਾਵੇਗੀ ਏ.ਆਈ. ਦੀ ਸਿਖਲਾਈ ਅਗਲੀ ਖ਼ਬਰ ਐਲ. ਪੀ. ਯੂ. ਵਿਖੇ ‘ਸੇਵਾ ਸੰਕਲਪ-ਰਾਸ਼ਟਰ ਨਿਰਮਾਣ ਦੇ 25 ਸਾਲ’ ਨੂੰ ਸਮਰਿਪਤ ਵੱਖ-ਵੱਖ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।