ਸਰਦਾਰ ਸੁੱਚਾ ਸਿੰਘ ਰਾਹੀ (ਯੂ. ਐਸ. ਏ.) ਨੇ ਕਰਵਾਇਆ ਚੌਥਾ ਅਕਾਦਮਿਕ ਸਕਾਲਰਸ਼ਿਪ ਵੰਡ ਅਤੇ ਅਧਿਆਪਕ ਸਨਮਾਨ ਸਮਾਰੋਹ
ਗੁਰਾਇਆ , 15 ਅਕਤੂਬਰ ( ਬਲਵਿੰਦਰ ਸਿੰਘ )- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀੜ ਬੰਸੀਆਂ ਜੱਜਾ ਢੀਂਡਸਾ ਵਿਖੇ ਸਮਾਜ ਸੇਵੀ ਸਰਦਾਰ ਸੁੱਚਾ ਸਿੰਘ ਰਾਹੀ ( ਯੂ ਐੱਸ ਏ ) ਪਿੰਡ ਰਾਜਪੁਰਾ ਤਹਿਸੀਲ ਫਿਲੌਰ ਵਲੋਂ ਚੌਥਾ ਅਕਾਦਮਿਕ ਸਕਾਲਰਸ਼ਿਪ ਵੰਡ ਅਤੇ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ ਗਿਆ । ਲੈਕਚਰਾਰ ਅਵਤਾਰ ਲਾਲ ਨੇ ਸੁੱਚਾ ਸਿੰਘ ਰਾਹੀ ਪਿੰਡ ਰਾਜਪੁਰਾ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਆਏ ਮਹਿਮਾਨਾਂ ਨੂੰ ਜਾਣਕਾਰੀ ਦਿੱਤੀ ।
ਸ
ਸਮਾਗਮ ਦੌਰਾਨ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ ਅਤੇ ਸਕੂਲ ਸਟਾਫ਼। ਤਸਵੀਰ:ਬਲਵਿੰਦਰ ਸਿੰਘ ਗੁਰਾਇਆ
16-10-2026
ਗੁਰਾਇਆ , 15 ਅਕਤੂਬਰ ( ਬਲਵਿੰਦਰ ਸਿੰਘ )- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀੜ ਬੰਸੀਆਂ ਜੱਜਾ ਢੀਂਡਸਾ ਵਿਖੇ ਸਮਾਜ ਸੇਵੀ ਸਰਦਾਰ ਸੁੱਚਾ ਸਿੰਘ ਰਾਹੀ ( ਯੂ ਐੱਸ ਏ ) ਪਿੰਡ ਰਾਜਪੁਰਾ ਤਹਿਸੀਲ ਫਿਲੌਰ ਵਲੋਂ ਚੌਥਾ ਅਕਾਦਮਿਕ ਸਕਾਲਰਸ਼ਿਪ ਵੰਡ ਅਤੇ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ ਗਿਆ । ਲੈਕਚਰਾਰ ਅਵਤਾਰ ਲਾਲ ਨੇ ਸੁੱਚਾ ਸਿੰਘ ਰਾਹੀ ਪਿੰਡ ਰਾਜਪੁਰਾ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਆਏ ਮਹਿਮਾਨਾਂ ਨੂੰ ਜਾਣਕਾਰੀ ਦਿੱਤੀ । ਲੈਕਚਰਾਰ ਪ੍ਰਦੀਪ ਸਿੰਘ ਰਾਜਪੁਰਾ ਵਲੋਂ ਸਰਦਾਰ ਸੁੱਚਾ ਸਿੰਘ ਵਲੋਂ ਕੀਤੇ ਗਏ ਸਮਾਜ ਸੇਵਾ ਦੇ ਕਾਰਜ ਅਤੇ ਇਸ ਸਕਾਲਰਸ਼ਿਪ ਵੰਡ ਸਮਾਰੋਹ ਦੇ ਮੰਤਵ ਬਾਰੇ ਜਾਣਕਾਰੀ ਦਿੱਤੀ ਗਈ । ਇਸ ਸਮਾਗਮ ਵਿੱਚ ਗੁਰਾਇਆ ਬਲਾਕ ਇੱਕ ਦੇ 20 ਸਕੂਲਾਂ ਦੇ 45 ਮੈਰੀਟੋਰੀਅਸ ਵਿਦਿਆਰਥੀਆਂ ਨੂੰ ਨਕਦ ਇਨਾਮ ਪ੍ਰਤੀ ਵਿਦਿਆਰਥੀ 2000 ਰੁਪਏ , ਸ਼ਾਨਦਾਰ ਮੋਮੈਂਟੋ ਅਤੇ ਇੱਕ ਸਾਹਿਤਕ ਕਿਤਾਬ ਇਨਾਮ ਵਿੱਚ ਦਿੱਤੇ ਗਏ । ਇਸ ਸਮਾਰੋਹ ਵਿੱਚ 10 ਉਨ੍ਹਾਂ ਅਧਿਆਪਕਾਂ ਦਾ ਸਨਮਾਨ ਵੀ ਕੀਤਾ ਗਿਆ ਜਿਨ੍ਹਾਂ ਨੇ ਸਿੱਖਿਆ , ਸਮਾਜ ਸੇਵਾ ਅਤੇ ਵਿਗਿਆਨਿਕ ਚੇਤਨਾ ਵਿੱਚ ਵਿਸ਼ੇਸ਼ ਯੋਗਦਾਨ ਪਾਇਆ । ਸਨਮਾਨਿਤ ਹੋਣ ਵਾਲੇ ਅਧਿਆਪਕਾਂ ’ ਚ ਕੁਲਵੰਤ ਰਾਮ ਲੈਕਚਰਾਰ ਇਕਨਾਮਿਕਸ , ਸਰਬਜੀਤ ਸਿੰਘ ਸਾਇੰਸ ਮਾਸਟਰ ਬੀੜ ਬੰਸੀਆਂ ਜੱਜਾਂ ਢੀਂਡਸਾ , ਜਸਵਿੰਦਰ ਕੌਰ ਐੱਸ ਐੱਸ ਮਿਸਟ੍ਰੈੱਸ ਮੁੰਡਾ ਖ਼ੁਰਦ , ਸੁਸ਼ੀਲ ਕੁਮਾਰ ਮੈਥ ਮਾਸਟਰ ਸੰਗ ਢੇਸੀਆਂ , ਦੀਪਕ ਕੁਮਾਰ ਸਾਇੰਸ ਮਾਸਟਰ ਰੁੜਕੀ , ਬਲਜੀਤ ਕੌਰ ਐੱਸ ਐੱਸ ਮਿਸਟ੍ਰੈੱਸ ਘੁੜਕਾ , ਸ਼੍ਰੀਮਤੀ ਸੁਰਿੰਦਰ ਪੀ ਟੀ ਆਈ ਨਗਰ , ਹਾਕਮ ਸਿੰਘ ਐੱਸ ਐੱਸ ਮਾਸਟਰ ਰਾਮਗੜ੍ਹ ਲੁਧਿਆਣਾ , ਸਰਬਜੀਤ ਸਿੰਘ ਸਾਇੰਸ ਮਾਸਟਰ ਤੇਹਿੰਗ ਅਤੇ ਕਿਰਨਦੀਪ ਕੌਰ ਮੈਥ ਮਿਸਟ੍ਰੈੱਸ ਬੁੰਡਾਲਾ ਸ਼ਾਮਿਲ ਸਨ । ਇਸ ਸਮਾਰੋਹ ਵਿੱਚ ਪ੍ਰਦੀਪ ਸਿੰਘ ਰਾਜਪੁਰਾ ਅਤੇ ਰਮਨ ਅਜ਼ੀਜ਼ ਵਲੋਂ ਸਰਦਾਰ ਸੁੱਚਾ ਸਿੰਘ ਰਾਹੀ ਦੇ ਜੀਵਨ ਅਤੇ ਪ੍ਰਾਪਤੀਆਂ ਤੇ ਬਣਾਈ ਡਾਕੂਮੈਂਟਰੀ ਮੂਵੀ “ ਰੇਤੇ ਵਿੱਚ ਖਿੜਿਆ ਕੰਵਲ ਦਾ ਫੁੱਲ “ ਸਰਦਾਰ ਸੁੱਚਾ ਸਿੰਘ ਰਾਹੀ ਵੀ ਰਿਲੀਜ਼ ਕੀਤੀ ਗਈ । ਸਰਦਾਰ ਸੁੱਚਾ ਸਿੰਘ ਰਾਹੀ ਪਿੰਡ ਰਾਜਪੁਰਾ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਦੇ ਵਾਸੀ ਸਨ ਜਿਨ੍ਹਾਂ ਨੇ 1967 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐੱਮ ਐੱਸ ਸੀ ਫਿਜ਼ਿਕਸ ਕੀਤੀ ਅਤੇ ਪੀ ਐੱਚ ਡੀ ਕਰਨ ਲਈ ਓਟਾਵਾ ਕੈਨੇਡਾ ਗਏ ਅਤੇ ਬਾਅਦ ਵਿੱਚ ਬਰਕਲੇ ਯੂਨੀਵਰਸਿਟੀ ਤੋਂ ਵੀ ਪੜ੍ਹਾਈ ਕੀਤੀ ਅਤੇ ਸਿਵਲ ਸਰਵਿਸਿਜ਼ ਕੈਲੇਫੋਰਨੀਆ ਅਮਰੀਕਾ ਵਿੱਚ ਸਿਲੈੱਕਟ ਹੋ ਕੇ ਉੱਚ - ਪੱਧਰ ਦੀ ਨੌਕਰੀ ਪ੍ਰਾਪਤ ਕੀਤੀ ਅਤੇ ਉੱਥੇ ਵੱਖ - ਵੱਖ ਪ੍ਰਸ਼ਾਸਨਿਕ ਅਹੁਦਿਆਂ ’ ਤੇ ਰਹੇ । ਵਿਦੇਸ਼ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਆਪਣੇ ਦੇਸ਼ ਪੰਜਾਬ ਵਿੱਚ ਪੇਂਡੂ ਖੇਤਰ ਵਿੱਚ ਸਿੱਖਿਆ ਨੂੰ ਪ੍ਰਮੋਟ ਕਰਨ ਲਈ ਉਹਨਾਂ ਨੇ ਮੈਰੀਟੋਰੀਅਸ ਵਿਦਿਆਰਥੀਆਂ ਨੂੰ ਨਗਦ ਸਕਾਲਰਸ਼ਿਪ ਦੇਣ ਦੀ ਲੜੀ ਚਲਾਈ ਹੋਈ ਹੈ । ਇਹ ਇਸ ਤਰ੍ਹਾਂ ਦਾ ਚੌਥਾ ਸਮਾਰੋਹ ਸੀ , ਜਿਹੜਾ ਯਾਦਗਾਰੀ ਹੋ ਨਿੱਬੜਿਆ । ਇਹ ਇਨਾਮ ਵੰਡ ਅਤੇ ਅਧਿਆਪਕ ਸਨਮਾਨ ਸਮਾਰੋਹ ਵਿੱਚ ਡਾਕਟਰ ਦੀਪਕ ਭਾਟੀਆ ਐੱਸ ਡੀ ਐੱਮ ਫਿਲੌਰ ਉਚੇਚੇ ਤੌਰ ’ ਤੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਲਈ ਪਹੁੰਚੇ । ਇਸ ਸਮਾਰੋਹ ਵਿੱਚ ਪ੍ਰਿੰਸੀਪਲ ਕਮਲ ਕਿਸ਼ੋਰ ਕਮ ਬੀ ਐਨ ਓ ਗੁਰਾਇਆ , ਪ੍ਰਿੰਸੀਪਲ ਰੀਨਾ ਸ਼ਰਮਾ , ਮਾਸਟਰ ਸੁਰਿੰਦਰ ਪੁਆਰੀ , ਲੈਕਚਰਾਰ ਪ੍ਰਦੀਪ ਸਿੰਘ , ਮੈਡਮ ਮਨਜੀਤ ਕੌਰ ਰਾਜਪੁਰਾ , ਲੈਕਚਰਾਰ ਅਸ਼ੋਕ ਮਹਿਮੀ , ਸਰਦਾਰ ਬਲਵੰਤ ਸਿੰਘ , ਜਸਵਿੰਦਰ ਸਿੰਘ ਵਿਰਕ , ਕਰਮਵੀਰ ਸਿੰਘ ਵਿਰਕ ਬਲਜੀਤ ਕੌਰ ਵਿਰਕ ਅਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ । ਮੈਡਮ ਕਿਰਨ ਬਾਲਾ ਸਕੂਲ ਇੰਚਾਰਜ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਪ੍ਰੋਗਰਾਮ ਵਿੱਚ ਸਟੇਜ ਸੈਕਟਰੀ ਦੀ ਭੂਮਿਕਾ ਲੈਕਚਰਾਰ ਅਵਤਾਰ ਲਾਲ ਨੇ ਨਿਭਾਈ ।