15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਜ਼ਿਲ੍ਹੇ ਨੂੰ 11 ਹੋਰ ਨਵੇਂ ਆਮ ਆਦਮੀ ਕਲੀਨਿਕ ਮਿਲਣ ਨਾਲ ਆਮ ਆਦਮੀ ਕਲੀਨਿਕਾਂ ਦੀ ਗਿਣਤੀ 96 ਹੋਈ

ਚੁਗਿੱਟੀ/ ਜੰਡੂ ਸਿੰਘਾ,14 ਅਕਤੂਬਰ (ਨਰਿੰਦਰ ਲਾਗੂ)-ਬੀਤੇ ਕੱਲ੍ਹ ਥਾਣਾ ਰਾਮਾ ਮੰਡੀ ਅਧੀਨ ਖੇਤਰ ਕਾਜ਼ੀ ਮੰਡੀ ਵਿਖੇ 2 ਧਿਰਾਂ ਵਿੱਚ ਸਮਝੌਤੇ ਲਈ ਕੀਤੀ ਗਈ ਇੱਕ ਬੈਠਕ ਦੌਰਾਨ ਕੁਝ ਲੋਕਾਂ ਵਲੋਂ ਚਾਕੂ ਮਾਰ ਕੇ ਜ਼ਖ਼ਮੀ ਕੀਤੇ ਗਏ ਕੌਂਸਲਰ ਪਤੀ ਤੇ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਮਿੰਟੂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਥਾਨਕ ਰਾਮਾ ਮੰਡੀ ’ਚ ਸਥਿਤ ਇੱਕ ਨਿੱਜੀ ਹਸਪਤਾਲ ’ਚ ਇਸ ਸਮੇਂ ਜੇਰੇ ਇਲਾਜ ਮਿੰਟੂ ਦੇ ਚਹੇਤਿਆਂ ਦੇ ਚੇਹਰਿਆਂ ’ਤੇ ਪ੍ਰੇਸ਼ਾਨੀ ਛਾਈ ਹੋਈ ਦੇਖੀ ਜਾ ਸਕਦੀ ਹੈ।

ਅਜੀਤ ਡੈਸਕ 15-10-2026
ਚੁਗਿੱਟੀ/ ਜੰਡੂ ਸਿੰਘਾ,14 ਅਕਤੂਬਰ (ਨਰਿੰਦਰ ਲਾਗੂ)-ਬੀਤੇ ਕੱਲ੍ਹ ਥਾਣਾ ਰਾਮਾ ਮੰਡੀ ਅਧੀਨ ਖੇਤਰ ਕਾਜ਼ੀ ਮੰਡੀ ਵਿਖੇ 2 ਧਿਰਾਂ ਵਿੱਚ ਸਮਝੌਤੇ ਲਈ ਕੀਤੀ ਗਈ ਇੱਕ ਬੈਠਕ ਦੌਰਾਨ ਕੁਝ ਲੋਕਾਂ ਵਲੋਂ ਚਾਕੂ ਮਾਰ ਕੇ ਜ਼ਖ਼ਮੀ ਕੀਤੇ ਗਏ ਕੌਂਸਲਰ ਪਤੀ ਤੇ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਮਿੰਟੂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਥਾਨਕ ਰਾਮਾ ਮੰਡੀ ’ਚ ਸਥਿਤ ਇੱਕ ਨਿੱਜੀ ਹਸਪਤਾਲ ’ਚ ਇਸ ਸਮੇਂ ਜੇਰੇ ਇਲਾਜ ਮਿੰਟੂ ਦੇ ਚਹੇਤਿਆਂ ਦੇ ਚੇਹਰਿਆਂ ’ਤੇ ਪ੍ਰੇਸ਼ਾਨੀ ਛਾਈ ਹੋਈ ਦੇਖੀ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਇੱਕ ਕਿਡਨੀ ਕੱਢਣੀ ਪਈ ਹੈ ਜੋ ਕਿ ਹਮਲੇ ਦੌਰਾਨ ਚਾਕੂ ਲੱਗਣ ਕਾਰਨ ਨੁਕਸਾਨੀ ਗਈ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੁਪਹਿਰ ਤੱਕ ਉਨ੍ਹਾਂ ਨੂੰ 8 ਤੋਂ ਵੱਧ ਬੋਤਲਾਂ ਖੂਨ ਦੀਆਂ ਚੜ੍ਹਈਆਂ ਜਾ ਚੁੱਕੀਆਂ ਸਨ। ਉਧਰ ਜਦੋਂ ਇਸ ਮਾਮਲੇ ਸੰਬੰਧੀ ਜਾਣਕਾਰੀ ਲੈਣ ਲਈ ਥਾਣਾ ਰਾਮਾ ਮੰਡੀ ਦੇ ਇੰਚਾਰਜ ਸੁਰਿੰਦਰ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਤਹਿਤ 4 ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਤੇ ਹਮਲਾਵਰਾਂ ਨੂੰ ਕਾਬੂ ਕਰਨ ਲਈ ਪੁਲਿਸ ਵਲੋਂ ਗੰਭੀਰਤਾ ਨਾਲ ਛਾਪੇਮਾਰੀ ਕੀਤੀ ਜਾ ਰਹੀ ਹੈ, ਆਸ ਹੈ ਕਿ ਕਸੂਰਵਾਰ ਜਲਦੀ ਪੁਲਿਸ ਦੇ ਅੜਿੱਕੇ ਚੜ੍ਹ ਜਾਣਗੇ।
ਪਿਛਲੀ ਖ਼ਬਰ ਝੋਟੇ ਦੇ ਕਤਲ ਦੀ ਭਾਜਪਾ ਆਗੂ ਸਤਨਾਮ ਬਿੱਟਾ ਤੇ ਕਰਨੈਲ ਸਿੰਘ ਢਿੱਲੋਂ ਵਲੋਂ ਸਖਤ ਨਿਖੇਧੀ ਅਗਲੀ ਖ਼ਬਰ ਪੰਜਾਬ ਬੰਦ ਨੂੰ ਲੈ ਕੇ ਮੁੱਲਾਂਪੁਰ ਬੈਰੀਅਰ ਵਿਖੇ ਮੁੱਖ ਮਾਰਗ ਜਾਮ ਕੀਤਾ ਜਾਵੇਗਾ- ਬੈਨੀਪਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।