ਉਦਯੋਗਪਤੀ ਪ੍ਰਵੀਨ ਗੇਂਦ ਨੇ ਏਸ਼ੀਅਨ ਮਾਸਟਰਜ਼ ਤੈਰਾਕੀ ਚੈਂਪੀਅਨਸ਼ਿਪ ’ਚ ਜਿੱਤੇ 2 ਕਾਂਸੀ ਦੇ ਤਗਮੇ
ਜਲੰਧਰ, 12 ਅਕਤੂਬਰ (ਡਾ. ਜਤਿੰਦਰ ਸਾਬੀ)-ਉਦਯੋਗਪਤੀ ਅਤੇ ਇੰਡਸਟਰੀਅਲ ਅਸਟੇਟ ਐਕਸਟੈਂਸ਼ਨ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਪ੍ਰਵੀਨ ਗੈਂਦ ਨੇ ਬੈਂਗਲੁਰੂ ਵਿਖੇ ਹੋਈ ਦੂਜੀ ਏਸ਼ੀਅਨ ਮਾਸਟਰਜ਼ ਤੈਰਾਕੀ ਚੈਂਪੀਅਨਸ਼ਿਪ ਵਿੱਚ ਦੋ ਕਾਂਸੀ ਦੇ ਤਗਮੇ ਜਿੱਤ ਕੇ ਜਲੰਧਰ, ਪੰਜਾਬ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ।
ਜਲੰਧਰ, 12 ਅਕਤੂਬਰ (ਡਾ. ਜਤਿੰਦਰ ਸਾਬੀ)-ਉਦਯੋਗਪਤੀ ਅਤੇ ਇੰਡਸਟਰੀਅਲ ਅਸਟੇਟ ਐਕਸਟੈਂਸ਼ਨ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਪ੍ਰਵੀਨ ਗੈਂਦ ਨੇ ਬੈਂਗਲੁਰੂ ਵਿਖੇ ਹੋਈ ਦੂਜੀ ਏਸ਼ੀਅਨ ਮਾਸਟਰਜ਼ ਤੈਰਾਕੀ ਚੈਂਪੀਅਨਸ਼ਿਪ ਵਿੱਚ ਦੋ ਕਾਂਸੀ ਦੇ ਤਗਮੇ ਜਿੱਤ ਕੇ ਜਲੰਧਰ, ਪੰਜਾਬ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ। ਇਸ ਪ੍ਰਾਪਤੀ ਲਈ ਸੁਸਾਇਟੀ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।ਪ੍ਰਵੀਨ ਗੈਂਦ ਨੇ ਦੱਸਿਆ ਕਿ ਉਨ੍ਹਾਂ ਨੇ 75 ਤੋਂ 89 ਸਾਲ ਉਮਰ ਵਰਗ ਦੇ 200 ਮੀਟਰ ਅਤੇ 400 ਮੀਟਰ ਤੈਰਾਕੀ ਮੁਕਾਬਲਿਆਂ ਵਿੱਚ ਕਾਂਸੀ ਦੇ ਤਗਮੇ ਹਾਸਲ ਕੀਤੇ। ਬੈਂਗਲੁਰੂ ਵਿਖੇ ਕਰਵਾਈ ਗਈ ਇਸ ਏਸ਼ੀਅਨ ਮਾਸਟਰਜ਼ ਤੈਰਾਕੀ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਦੇਸ਼ਾਂ ਦੇ 1400 ਤੋਂ ਵੱਧ ਤੈਰਾਕਾਂ ਨੇ ਭਾਗ ਲਿਆ। ਸ੍ਰੀਲੰਕਾ ਦੇ ਤੈਰਾਕਾਂ ਦੀ ਵੀ ਵੱਡੀ ਗਿਣਤੀ ਰਹੀ। ਪ੍ਰਵੀਨ ਗੈਂਦ ਅਨੁਸਾਰ ਪੰਜਾਬ ਤੋਂ ਲਗਭਗ 25 ਤੈਰਾਕਾਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ। ਉਹ ਕੌਮੀ ਪੱਧਰ ’ਤੇ ਕਈ ਵਾਰ ਤਗਮੇ ਜਿੱਤ ਚੁੱਕੇ ਹਨ, ਪਰ ਏਸ਼ੀਆਈ ਪੱਧਰ ’ਤੇ ਇਹ ਉਨ੍ਹਾਂ ਦੀ ਪਹਿਲੀ ਤਮਗਾ ਜਿੱਤ ਹੈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਹਰ ਰੋਜ਼ ਸਵੇਰੇ ਇੱਕ ਘੰਟਾ ਤੈਰਾਕੀ ਦਾ ਅਭਿਆਸ ਕਰਦੇ ਹਨ। ਇਸ ਮੌਕੇ ਜੀ.ਐੱਲ. ਮਹਿੰਦਰੂ, ਗੁਰਚਰਨ ਸਿੰਘ, ਸੂਬਾ ਸਿੰਘ, ਅਜੈ ਗੋਸਵਾਮੀ, ਵਿਜੇ ਅਗਰਵਾਲ, ਜਸਵਿੰਦਰ ਸਿੰਘ, ਰਮਨ ਗੁਪਤਾ, ਸੰਜੀਵ ਗੋਇਲ ਸਮੇਤ ਕਈ ਕਾਰੋਬਾਰੀ ਹਾਜ਼ਰ ਸਨ।